ਮੱਤੇਵਾਲ ਦੇ ਨੌਜਵਾਨ ਦਾ ਅਮਰੀਕਾ 'ਚ ਗੋਲੀ ਮਾਰ ਕਤਲ
ਏਬੀਪੀ ਸਾਂਝਾ | 12 Nov 2019 04:46 PM (IST)
ਸਥਾਨਕ ਕਸਬਾ ਮੱਤੇਵਾਲ ਤੋਂ ਅਮਰੀਕਾ ਦੇ ਸ਼ਹਿਰ ਮਿਸੀਸਿਪੀ ਆਪਣੇ ਪਿਤਾ ਤੇ ਭਰਾ ਕੋਲ ਰਹਿ ਰਹੇ ਨੌਜਵਾਨ ਦਾ ਇੱਕ ਨੀਗਰੋ ਵੱਲੋਂ ਝੜਪ ਦੌਰਾਨ ਗੋਲੀ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਦੇ ਪਰਿਵਾਰ ਮੁਤਾਬਕ 20 ਸਾਲਾ ਅਕਸ਼ਪ੍ਰੀਤ ਸਿੰਘ ਆਪਣੇ ਪਿਤਾ ਬਖਸ਼ੀਸ਼ ਸਿੰਘ ਤੇ ਭਰਾ ਲਵਪ੍ਰੀਤ ਸਿੰਘ ਨਾਲ ਰਹਿ ਰਿਹਾ ਸੀ।
ਅੰਮ੍ਰਿਤਸਰ: ਸਥਾਨਕ ਕਸਬਾ ਮੱਤੇਵਾਲ ਤੋਂ ਅਮਰੀਕਾ ਦੇ ਸ਼ਹਿਰ ਮਿਸੀਸਿਪੀ ਆਪਣੇ ਪਿਤਾ ਤੇ ਭਰਾ ਕੋਲ ਰਹਿ ਰਹੇ ਨੌਜਵਾਨ ਦਾ ਇੱਕ ਨੀਗਰੋ ਵੱਲੋਂ ਝੜਪ ਦੌਰਾਨ ਗੋਲੀ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਦੇ ਪਰਿਵਾਰ ਮੁਤਾਬਕ 20 ਸਾਲਾ ਅਕਸ਼ਪ੍ਰੀਤ ਸਿੰਘ ਆਪਣੇ ਪਿਤਾ ਬਖਸ਼ੀਸ਼ ਸਿੰਘ ਤੇ ਭਰਾ ਲਵਪ੍ਰੀਤ ਸਿੰਘ ਨਾਲ ਰਹਿ ਰਿਹਾ ਸੀ। ਉਹ ਪਿਛਲੇ ਤਿੰਨ ਸਾਲ ਤੋਂ ਅਮਰੀਕਾ ਦੇ ਸ਼ਹਿਰ ਮਿਸੀਸਿਪੀ ਵਿੱਚ ਰਹਿ ਰਿਹਾ ਸੀ ਜਿੱਥੇ ਇਨ੍ਹਾਂ ਦੇ ਕਈ ਜਨਰਲ ਸਟੋਰ ਹਨ। ਬੀਤੀ ਸ਼ਾਮ ਅਕਸ਼ਪ੍ਰੀਤ ਨੂੰ ਇੱਕ ਸਟੋਰ ਤੋਂ ਕੰਮ ਕਰਨ ਵਾਲੇ ਲੜਕੇ ਦਾ ਫੋਨ ਆਇਆ ਕਿ ਦੁਕਾਨ 'ਤੇ ਕੁਝ ਨੀਗਰੋ ਲੁਟੇਰੇ ਸਟੋਰ 'ਤੇ ਲੁੱਟਮਾਰ ਕਰ ਰਹੇ ਹਨ। ਅਕਸ਼ਪ੍ਰੀਤ ਤੁਰੰਤ ਆਪਣੇ ਉਸ ਸਟੋਰ 'ਤੇ ਪਹੁੰਚਿਆ ਜਿੱਥੇ ਲੁਟੇਰਿਆਂ ਨਾਲ ਉਲਝ ਪਿਆ ਤੇ ਇਸ ਹੱਥੋਂ ਪਾਈ ਦੌਰਾਨ ਅਕਸਪ੍ਰੀਤ ਸਿੰਘ ਕੋਲ ਮੌਜੂਦ ਆਪਣੇ ਪਿਸਤੌਲ ਨੂੰ ਖੋਹ ਕੇ ਉਸ ਨੂੰ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ।