ਸੁਲਤਾਨਪੁਰ ਲੋਧੀ: ਅੱਜ ਸਾਰੇ ਦੇਸ਼ ‘ਚ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਇਸ ਨੂੰ ਲੈ ਕੇ ਸੰਗਤਾਂ ‘ਚ ਖਾਸ ਉਤਸ਼ਾਹ ਹੈ ਤੇ ਲੋਕ ਸ਼੍ਰੀ ਗੁਰੂ ਨਾਨਕ ਦੀ ਧਰਤੀ ਸੁਲਤਾਨਪੁਰ ਲੋਧੀ ਪਹੁੰਚ ਰਹੇ ਹਨ। ਗੁਰਦੁਆਰਾ ਸ਼੍ਰੀ ਬੇਰ ਸਾਹਿਬ ਸਣੇ ਕਈ ਧਾਰਮਿਕ ਥਾਵਾਂ ‘ਤੇ ਸੰਗਤਾਂ ਦਾ ਸੈਲਾਬ ਆਇਆ ਹੋਇਆ ਹੈ। ਇਸ ਦੇ ਨਾਲ ਹੀ ਦੇਸ਼ ਦੇ ਵੱਖ-ਵੱਖ ਗੁਰਦੁਆਰੇ ਖੂਬਸੂਰਤ ਤਰੀਕੇ ਨਾਲ ਸਜਾਏ ਹੋਏ ਹਨ।
ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੀ ਸੁਲਤਾਨਪੁਰ ਲੋਧੀ ਪਹੁੰਚੇ ਜਿੱਥੇ ਉਨ੍ਹਾਂ ਨੇ ਬੇਰ ਸਾਹਿਬ ‘ਚ ਮੱਥਾ ਟੇਖਿਆ। ਇਸ ਤੋਂ ਬਾਅਦ ਉਨ੍ਹਾਂ ਨੇ ਇੱਥੇ ਸਮਾਗਮ ‘ਚ ਸ਼ਿਕਰਤ ਕਰ ਲੋਕਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਐਸਜੀਪੀਸੀ ਦੀ ਸਟੇਜ ‘ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਹੋਰ ਵਧੇਰੇ ਸਿਆਸੀ ਲੋਕ ਮੌਜੂਦ ਰਹੇ।
ਸਮਾਗਮ ‘ਚ ਰਾਸ਼ਟਰਪਤੀ ਨੂੰ ਸਨਮਾਨਤ ਕੀਤਾ ਗਿਆ। ਆਪਣੇ ਭਾਸ਼ਣ ‘ਚ ਰਾਸ਼ਟਰਪਤੀ ਨੇ ਲੋਕਾਂ ਨੂੰ ਗੁਰੂ ਨਾਨਕ ਦੇਵ ਜੀ ਦੀ ਸਿੱਖਿਆਵਾਂ, ਕਲਿਆਣ ਦੇ ਕੰਮ ਕਰਨ ਤੇ ਇਨਸਾਨੀਅਤ ਦੀ ਰਾਹ ‘ਤੇ ਚੱਲਣ ਦੀ ਸਲਾਹ ਦਿੱਲੀ। ਰਾਸ਼ਟਰਪਤੀ ਕੋਵਿੰਦ ਪਹਿਲਾਂ ਪੰਜਾਬ ਸਰਕਾਰ ਦੇ ਸਮਾਗਮ ‘ਚ ਪਹੁੰਚੇ ਸੀ ਜਿੱਥੇ ਕੈਪਟਨ ਅਮਰਿੰਦਰ ਨੇ ਰਾਸ਼ਟਰਪਤੀ ਦਾ ਸਵਾਗਤ ਕੀਤਾ।
ਬਾਬੇ ਨਾਨਕ ਦੇ ਰੰਗ 'ਚ ਰੰਗੀ ਸੁਲਤਾਨਪੁਰੀ, ਸੰਗਤਾਂ ਦਾ ਸੈਲਾਬ
ਏਬੀਪੀ ਸਾਂਝਾ
Updated at:
12 Nov 2019 03:00 PM (IST)
ਅੱਜ ਸਾਰੇ ਦੇਸ਼ ‘ਚ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਇਸ ਨੂੰ ਲੈ ਕੇ ਸੰਗਤਾਂ ‘ਚ ਖਾਸ ਉਤਸ਼ਾਹ ਹੈ ਤੇ ਲੋਕ ਸ਼੍ਰੀ ਗੁਰੂ ਨਾਨਕ ਦੀ ਧਰਤੀ ਸੁਲਤਾਨਪੁਰ ਲੋਧੀ ਪਹੁੰਚ ਰਹੇ ਹਨ। ਗੁਰਦੁਆਰਾ ਸ਼੍ਰੀ ਬੇਰ ਸਾਹਿਬ ਸਣੇ ਕਈ ਧਾਰਮਿਕ ਥਾਵਾਂ ‘ਤੇ ਸੰਗਤਾਂ ਦਾ ਸੈਲਾਬ ਆਇਆ ਹੋਇਆ ਹੈ।
- - - - - - - - - Advertisement - - - - - - - - -