ਮੋਗਾ: ਦੇਸ਼ ਵਿਚ ਜਿੱਥੇ ਧੀਆਂ ਹੁਣ ਬਧੇਰੇ ਉੱਚੇ ਅਹੁਦਿਆਂ 'ਤੇ ਨਜ਼ਰ ਆ ਰਹੀਆਂ ਹਨ। ਉੱਥੇ ਹੀ ਹੁਣ ਪੰਜਾਬ ਦੀਆਂ ਥੀਆਂ ਸਮਾਜ ਅਤੇ ਹੋਰ ਕਈ ਖੇਤਰਾਂ ਵਿਚ ਆਪਣੀ ਉੱਚੀ ਪਹਿਚਾਣ ਬਣਾ ਰਹੀਆਂ ਹਨ। ਸਿਰਫ ਦੇਸ਼ ਹੀ ਨਹੀਂ ਕੁੜੀਆਂ ਸੂਬੇ ਅਤੇ ਦੇਸ਼ ਤੋਂ ਬਾਹਰ ਵਿਦੇਸ਼ਾਂ 'ਚ ਵੀ ਆਪਣੀ ਨਾਂ ਦੇ ਝੰਡੇ ਗੱਢ ਰਹਿਆਂ ਹਨ। ਦੱਸ ਦਈਏ ਕਿ ਦੇਸ਼ ਦੀਆਂ ਧੀਆਂ ਨੇ ਦੇਸ਼ ਅਤੇ ਵਿਦੇਸ਼ ਵਿਚ ਵੀ ਆਪਣੀਆਂ ਸ਼ਾਨਦਾਰ ਪ੍ਰਾਪਤੀਆਂ ਪ੍ਰਾਪਤ ਕਰ ਰਹੀਆਂ ਹਨ। ਉਨ੍ਹਾਂ ਵਿੱਚ ਇੱਕ ਨਾਂ ਆਉਂਦਾ ਹੈ ਮੋਗਾ ਦੀ ਸ਼ਰਨਜੀਤ ਕੌਰ ਦਾ

ਦੱਸ ਦਈਏ ਕਿ ਸ਼ਰਨਜੀਤ ਕੌਰ ਅਮਰੀਕੀ ਸੈਨਾ 'ਚ ਭਰਤੀ ਹੋ ਨਵਾਂ ਇਤਿਹਾਸ ਘੜਿਆ ਹੈ। ਅਜਿਹਾ ਕਰਨ ਵਾਲੀ ਸ਼ਰਨਜੀਤ ਦੇਸ਼ ਅਤੇ ਪੰਜਾਬ ਦੀ ਪਹਿਲੀ ਲੜਕੀ ਹੈ। ਸ਼ਰਨਜੀਤ ਨੇ ਮੋਗਾ ਦੇ ਸਕੂਲ ਤੋਂ +2ਪਾਸ ਕੀਤੀ ਤੋ ਜਿਸ ਤੋਂ ਬਾਅਦ ਉਸ ਨੇ ਜਲੰਧਰ ਦੀ ਯੂਨੀਵਰਸਿਟੀ ਤੋਂ ਅੱਗੇ ਦੀ ਸਿੱਖਿਆ ਹਾਸਲ ਕੀਤੀ। ਸ਼ਰਨਜੀਤ ਕੌਰ ਵਿਆਹ ਤੋਂ ਬਾਅਦ ਅਮਰੀਕਾ ਚਲੇ ਗਈ ਜਿਸ ਤੋਂ ਬਾਅਦ ਉਸ ਨੇ ਉਥੋਂ ਦੀ ਫੌਜ ਦੇ ਵਿੱਚ ਟੈਸਟ ਪਾਸ ਕੀਤੇ ਅਤੇ ਫੌਜ ਦੀ ਨੌਕਰੀ ਹਾਸਲ ਕੀਤੀ।



ਸ਼ਰਨ ਦੀ ਇਸ ਪ੍ਰਾਪਤੀ ਨੂੰ ਲੈ ਕਿ ਮੋਗਾ ਵਿੱਚ ਖੁਸ਼ੀ ਦਾ ਮਾਹੌਲ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਸ਼ਰਨ ਅੱਜ-ਕੱਲ੍ਹ ਆਪਣੇ ਮਾਂ-ਪਿਉ ਨੂੰ ਮਿਲਣ ਕਰਕੇ ਮੋਗਾ ਆਈ ਹੋਈ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਹੋਇਆਂ ਸ਼ਰਨਜੀਤ ਕੌਰ ਨੇ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਫੌਜ ਵਿੱਚ ਭਰਤੀ ਹੋਣ ਦਾ ਸ਼ੌਂਕ ਸੀ। ਕਿਉਂਕਿ ਉਸ ਦੇ ਬਜ਼ੁਰਗ ਵੀ ਫੌਜ ਦੀ ਸੇਵਾ ਕਰ ਚੁੱਕੇ ਹਨ।

ਉਸ ਨੇ ਅੱਗੇ ਦੱਸਿਆ ਕੀ ਅੱਜ ਉਹ ਫੌਜ ਵਿੱਚ ਭਰਤੀ ਹੋ ਕੇ ਆਪਣਾ ਸੁਪਨਾ ਪੂਰਾ ਕਰ ਰਹੀ ਹੈ। ਨਾਲ ਹੀ ਆਪਣੇ ਮਾਂ-ਪਿਓ ਦਾ ਨਾਂ ਰੌਸ਼ਨ ਕਰ ਰਹੀ ਹੈ। ਦੂਜੇ ਪਾਸੇ ਸ਼ਰਨਜੀਤ ਦੇ ਮਾਤਾ ਪਿਤਾ ਨੇ ਦੱਸਿਆ ਕਿ ਸਾਨੂੰ ਆਪਣੀ ਧੀ 'ਤੇ ਬਹੁਤ ਮਾਣ ਹੈ। ਜਿਸ ਨੇ ਆਪਣਾ ਹੀ ਨਹੀਂ ਬਲਕਿ ਆਪਣੇ ਪੂਰੇ ਪੰਜਾਬ ਅਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904