ਚੰਡੀਗੜ੍ਹ: ਕੋਟਕਪੁਰੇ ਦਾ ਨੌਜਵਾਨ ਦੋ ਲਗਜ਼ਰੀ ਗੱਡੀਆਂ ਵਿਚਾਲੇ ਰੇਸ ਦੀ ਭੇਟ ਚੜ੍ਹ ਗਿਆ। ਸ਼ੁੱਕਰਵਾਰ ਸਵੇਰੇ ਦੋ ਵਜੇ 48-49 ਦੀ ਡਵਾਈਡਿੰਗ ਸੜਕ 'ਤੇ ਰੇਸ ਲਾ ਰਹੀਆਂ ਰੇਂਜ ਰੋਵਰ ਤੇ ਫਾਰਚੂਨਰ ਦੀ ਲਪੇਟ 'ਚ ਮੋਟਰਸਾਈਕਲ ਆ ਗਿਆ।
ਤੇਜ਼ ਰਫਤਾਰ ਗੱਡੀਆਂ ਉੱਪਰ ਡਰਾਈਵਰਾਂ ਦਾ ਕੰਟਰੋਲ ਨਾ ਹੋਣ ਕਰਕੇ ਮੋਟਰਸਾਈਕਲ ਸਮੇਤ ਨੌਜਵਾਨ ਨੂੰ 500 ਮੀਟਰ ਤੱਕ ਘੜੀਸ ਕੇ ਲੈ ਗਈਆਂ। ਕੋਟਕਪੂਰਾ ਨਿਵਾਸੀ ਅਮਨ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਸ਼ਲਿੰਦਰ ਨੂੰ ਸੱਟਾਂ ਲੱਗਣ ਕਰਕੇ ਹਸਪਤਾਲ ਦਾਖਲ ਕਰਾਇਆ ਗਿਆ।
ਸ਼ਲਿੰਦਰ ਦੇ ਦੱਸਣ ਮੁਤਾਬਕ ਰਾਤ ਕਰੀਬ ਦੋ ਵਜੇ ਦੋ ਗੱਡੀਆਂ ਆਪਸ 'ਚ ਰੇਸ ਲਾ ਰਹੀਆਂ ਸਨ। ਤੇਜ਼ ਰਫਤਾਰ ਰੇਂਜ ਰੋਵਰ ਕੰਟਰੋਲ ਖੋ ਕੇ ਪਹਿਲਾਂ ਆਲਟੋ 'ਚ ਟਕਰਾਈ, ਫਿਰ ਸੜਕ ਦੇ ਦੂਜੇ ਪਾਸੇ ਆ ਕੇ ਉਨ੍ਹਾਂ ਦੇ ਮੋਟਰਸਾਈਕਲ ਨੂੰ 500 ਮੀਟਰ ਤੱਕ ਘੜੀਸ ਕੇ ਲੈ ਗਈ।
ਸ਼ਲਿੰਦਰ ਨੇ ਕਿਹਾ ਕਿ ਅਮਨ ਮੋਟਰਸਾਈਕਲ ਵਿੱਚ ਫਸ ਗਿਆ। ਜ਼ਖ਼ਮੀ ਹੋਏ ਨੌਜਵਾਨਾਂ ਨੂੰ ਪੀਜੀਆਈ ਚੰਡੀਗੜ੍ਹ 'ਚ ਦਾਖਲ ਕਰਾਇਆ ਗਿਆ ਜਿਥੇ ਅਮਨ ਦੀ ਮੌਤ ਹੋ ਗਈ। ਪੁਲਿਸ ਨੇ ਗੱਡੀ ਆਪਣੇ ਕਬਜ਼ੇ 'ਚ ਕਰਕੇ ਪਰਚਾ ਦਰਜ ਕਰ ਲਿਆ ਹੈ।