ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵੱਡੇ ਪੱਧਰ 'ਤੇ ਖੇਤੀ ਕਾਨੂੰਨ ਖਿਲਾਫ ਪੰਜਾਬ 'ਚ ਟਰੈਕਟਰ ਰੈਲੀ ਕਰਨ ਜਾ ਰਹੇ ਹਨ। ਇਸ ਤਹਿਤ ਸ਼ੁਰੂਆਤ ਮੋਗਾ ਜ਼ਿਲ੍ਹੇ ਤੋਂ ਕੀਤੀ ਜਾਵੇਗੀ। ਕਾਂਗਰਸ ਦੀ ਰੈਲੀ ਚਾਰ ਤੋਂ ਛੇ ਅਕਤੂਬਰ ਤਕ ਚੱਲੇਗੀ।
ਇਹ ਰਹੇਗਾ ਕਾਂਗਰਸ ਦੀ ਰੈਲੀ ਦਾ ਰੋਡਮੈਪ:
4 ਅਕਤੂਬਰ: ਮੋਗਾ ਜ਼ਿਲ੍ਹੇ ਦੇ ਹਲਕਾ ਨਿਹਾਲ ਸਿੰਘ ਵਾਲਾ ਦੇ ਬੱਧਨੀ ਕਲਾਂ 'ਚ ਸਵੇਰ 11 ਵਜੇ ਜਨਤਕ ਮੀਟਿੰਗ ਨਾਲ ਰੋਡ ਸ਼ੋਅ ਦੀ ਸ਼ੁਰੂਆਤ ਹੋਵੇਗੀ। ਇਸ ਤੋਂ ਬਾਅਦ ਜਗਰਾਓਂ, ਚਕਰ, ਲਕਖਾ ਤੇ ਮਾਣੂਕੇ ਹੁੰਦਿਆਂ ਰਾਏਕੋਟ ਦੇ ਜਟਪੁਰਾ 'ਚ ਇੱਕ ਜਨਤਕ ਮੀਟਿੰਗ ਨਾਲ ਸਮਾਪਤੀ ਹੋਵੇਗੀ।
5 ਅਕਤੂਬਰ: ਰੋਡ ਸ਼ੋਅ ਦੀ ਸ਼ੁਰੂਆਤ ਬਰਨਾਲਾ ਚੌਕ, ਸੰਗਰੂਰ ਤੋਂ ਹੋਵੇਗੀ। ਇੱਥੋਂ ਰਾਹੁਲ ਗਾਂਧੀਕਾਰ ਰਾਹੀਂ ਭਵਾਨੀਗੜ ਜਾਣਗੇ। ਇਸ ਤੋਂ ਬਾਅਦ ਫਤਹਿਗੜ੍ਹ ਛੰਨਾ ਤੇ ਬੰਮਨਾ ਵਿੱਚ ਪ੍ਰੋਗਰਾਮ ਹੈ। ਪਟਿਆਲਾ ਜ਼ਿਲ੍ਹੇ ਦੇ ਸਮਾਣਾ ਦੀ ਅਨਾਜ ਮੰਡੀ 'ਚ ਜਨਤਕ ਇਕੱਠ ਚ ਰਾਹੁਲ ਗਾਂਧੀ ਸ਼ਾਮਲ ਹੋਣਗੇ।
6 ਅਕਤੂਬਰ: ਪਟਿਆਲਾ ਦੇ ਦੂਧਨ ਸਾਧਾਂ 'ਚ ਹੋਣ ਵਾਲੀ ਜਨਤਕ ਰੈਲੀ 'ਚ ਰਾਹੁਲ ਗਾਂਧੀ ਕਿਸਾਨਾਂ ਨੂੰ ਸੰਬੋਧਨ ਕਰਨਗੇ। ਇਸ ਤੋਂ ਬਾਅਦ ਪੇਹਵਾ ਤੋਂ ਹੁੰਦਿਆਂ ਹੋਇਆ ਕਾਂਗਰਸ ਦੀ ਰੈਲੀ ਹਰਿਆਣਾ 'ਚ ਦਾਖਲ ਹੋਵੇਗੀ।
ਤਸਵੀਰਾਂ ਬੋਲਦੀਆਂ! ਸਿੱਧੂ ਨੇ ਇੰਝ ਮਾਰੀ ਐਂਟਰੀ, ਕਾਂਗਰਸ ਹੁਣ ਤਬੀਦੀਲੀ ਦੇ ਰਾਹ
ਹਰਿਆਣਾ 'ਚ ਇਸ ਰੈਲੀ ਨੂੰ ਸ਼ਾਮਲ ਹੋਣ ਦਿੱਤਾ ਜਾਵੇਗਾ ਜਾਂ ਨਹੀਂ ਇਹ ਦੇਖਣਾ ਵੀ ਦਿਲਚਸਪ ਰਹੇਗਾ ਕਿਉਂਕਿ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਸਪਸ਼ਟ ਕਹਿ ਚੁੱਕੇ ਹਨ ਕਿ ਉਹ ਰਾਹੁਲ ਗਾਂਧੀ ਦੇ ਮਾਰਚ ਨੂੰ ਸੂਬੇ 'ਚ ਵੜਨ ਨਹੀਂ ਦੇਣਗੇ।
ਕੋਰੋਨਾ ਵਾਇਰਸ ਦੀ ਸਥਿਤੀ ਮੁਤਾਬਕ ਹੀ ਭਾਰਤ ਵੱਲੋਂ ਖੋਲ੍ਹਿਆ ਜਾਵੇਗਾ ਕਰਤਾਰਪੁਰ ਲਾਂਘਾ