ਰਾਹੁਲ ਗਾਂਧੀ 13 ਅਪਰੈਲ ਨੂੰ ਪੰਜਾਬ ਆਉਣਗੇ
ਏਬੀਪੀ ਸਾਂਝਾ | 09 Apr 2019 06:42 PM (IST)
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ 13 ਅਪਰੈਲ ਨੂੰ ਪੰਜਾਬ ਆਉਣਗੇ। ਉਹ ਜੱਲ੍ਹਿਆਂਵਾਲਾ ਬਾਗ਼ ਸ਼ਤਾਬਦੀ ਸਮਾਗਮ ਵਿੱਚ ਸ਼ਿਰਕਤ ਕਰਨਗੇ। ਉਹ ਜੱਲ੍ਹਿਆਂਵਾਲਾ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚ ਰਹੇ ਹਨ।
ਚੰਡੀਗੜ੍ਹ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ 13 ਅਪਰੈਲ ਨੂੰ ਪੰਜਾਬ ਆਉਣਗੇ। ਉਹ ਜੱਲ੍ਹਿਆਂਵਾਲਾ ਬਾਗ਼ ਸ਼ਤਾਬਦੀ ਸਮਾਗਮ ਵਿੱਚ ਸ਼ਿਰਕਤ ਕਰਨਗੇ। ਉਹ ਜੱਲ੍ਹਿਆਂਵਾਲਾ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚ ਰਹੇ ਹਨ। ਕੈਪਟਨ ਸਰਕਾਰ ਇਸ ਮੌਕੇ ਵੱਡਾ ਸਮਾਗਮ ਕਰਨਾ ਚਾਹੁੰਦੀ ਸੀ ਪਰ ਚੋਣ ਜ਼ਾਬਤਾ ਲੱਗਾ ਹੋਣ ਕਰਕੇ ਇਹ ਸਾਦਾ ਸਮਾਗਮ ਰੱਖਿਆ ਜਾਏਗਾ। ਯਾਦ ਰਹੇ 13 ਅਪਰੈਲ ਨੂੰ ਅੰਮ੍ਰਿਤਸਰ ਵਿੱਚ ਜੱਲ੍ਹਿਆਂਵਾਲਾ ਬਾਗ਼ ਦੇ ਖੂਨੀ ਸਾਕੇ ਦੀ 100ਵੀਂ ਵਰ੍ਹੇਗੰਢ (ਸ਼ਤਾਬਦੀ) ਮੌਕੇ ਸੂਬਾਈ ਸਮਾਗਮ ਕਰਵਾਇਆ ਜਾ ਰਿਹਾ ਹੈ।