ਕਪੂਰਥਲਾ ਦੀ ਪੁਰਾਣੀ ਸਬਜ਼ੀ ਮੰਡੀ 'ਚ ਬੁੱਧਵਾਰ ਤੜਕੇ ਲਗਭਗ 2:30 ਵਜੇ ਇੱਕ ਸੌ ਸਾਲ ਪੁਰਾਣੀ ਖਾਲੀ ਇਮਾਰਤ ਢਹਿ ਗਈ। ਇਮਾਰਤ ਦਾ ਮਲਬਾ ਬਿਜਲੀ ਦੀਆਂ ਤਾਰਾਂ 'ਤੇ ਡਿੱਗਣ ਕਰਕੇ ਕਈ ਖੰਭੇ ਟੁੱਟ ਗਏ ਅਤੇ ਇਲਾਕੇ ਦੀ ਬਿਜਲੀ ਸਪਲਾਈ ਠੱਪ ਹੋ ਗਈ। ਰਾਹਤ ਵਾਲੀ ਗੱਲ ਇਹ ਰਹੀ ਕਿ ਹਾਦਸੇ ਵਿੱਚ ਕਿਸੇ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ।
9 ਸਾਲਾਂ ਤੋਂ ਖਾਲੀ ਪਈ ਸੀ ਇਮਾਰਤ
ਥਾਣੇ ਦੇ ਨੇੜਲੇ ਦੁਕਾਨਦਾਰਾਂ ਮੁਤਾਬਕ, ਇਹ ਇਮਾਰਤ ਪਿਛਲੇ 8-9 ਸਾਲਾਂ ਤੋਂ ਖਾਲੀ ਪਈ ਸੀ। ਪਹਿਲਾਂ ਇੱਥੇ ‘ਬਾਲੀ ਸਮੋਸੇ ਵਾਲੇ’ ਦੀ ਦੁਕਾਨ ਹੁੰਦੀ ਸੀ, ਪਰ ਮਾਲਕ ਦੇ ਦੇਹਾਂਤ ਮਗਰੋਂ ਇਮਾਰਤ ਬੰਦ ਹੋ ਗਈ ਸੀ। ਮੰਗਲਵਾਰ ਤੋਂ ਕਪੂਰਥਲਾ 'ਚ ਹੋ ਰਹੀ ਮੂਸਲੇਦਾਰ ਬਾਰਿਸ਼ ਕਾਰਨ ਇਹ ਹਾਦਸਾ ਵਾਪਰਿਆ।
ਜਦੋਂ ਇਮਾਰਤ ਡਿੱਗੀ ਤਾਂ ਲੋਕਾਂ ਡਰ ਗਏ, ਉਸ ਸਮੇਂ ਇਲਾਕੇ ਦੇ ਵਿੱਚ ਭਗਦੜ ਮੱਚ ਗਈ।
ਬਿਜਲੀ ਵਿਭਾਗ ਸਪਲਾਈ ਬਹਾਲ ਕਰਨ ਵਿੱਚ ਲੱਗਾ
ਇਮਾਰਤ ਢਹਿਣ ਦੀ ਆਵਾਜ਼ ਸੁਣ ਕੇ ਆਲੇ-ਦੁਆਲੇ ਦੇ ਲੋਕ ਘਰਾਂ ਤੋਂ ਬਾਹਰ ਨਿਕਲ ਆਏ। ਸਬਜ਼ੀ ਮੰਡੀ 'ਚ ਦਿਨ ਵੇਲੇ ਭਾਰੀ ਭੀੜ ਰਹਿੰਦੀ ਹੈ, ਪਰ ਰਾਤ ਨੂੰ ਇਹ ਹਾਦਸਾ ਹੋਣ ਕਰਕੇ ਵੱਡੀ ਤਬਾਹੀ ਤੋਂ ਬਚਾਅ ਹੋ ਗਿਆ। ਪਾਵਰਕੌਮ ਵਿਭਾਗ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ। ਮੌਕੇ 'ਤੇ ਇਮਾਰਤ ਦਾ ਮਲਬਾ ਹਟਾਉਣ ਦਾ ਕੰਮ ਜਾਰੀ ਹੈ ਅਤੇ ਵਿਭਾਗ ਵੱਲੋਂ ਬਿਜਲੀ ਸਪਲਾਈ ਬਹਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।