Moga news: ਮੋਗਾ ਦੇ ਕਸਬਾ ਨਿਹਾਲ ਸਿੰਘ ਵਾਲਾ ਦੇ ਕੁਝ ਪਿੰਡਾਂ ਵਿੱਚ ਅੱਜ ਸ਼ਾਮ ਤੇਜ਼ ਹਨੇਰੀ ਨੇ ਤਬਾਹੀ ਮਚਾਈ। ਤੇਜ਼ ਹਨੇਰੀ ਕਾਰਨ ਕਈ ਦਰੱਖਤ ਅਤੇ ਲੋਕਾਂ ਦੇ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ। ਇੱਥੋਂ ਤੱਕ ਕਿ ਇੱਕ ਬਿਜਲੀ ਦਾ ਖੰਭਾ ਵੀ ਪਲਟ ਗਿਆ। ਪਰ ਉੱਥੇ ਹੀ ਰਾਹਤ ਵਾਲੀ ਖ਼ਬਰ ਹੈ ਜਾਨੀ ਨੁਕਸਾਨ ਤੋਂ ਕਾਫੀ ਬਚਾਅ ਰਿਹਾ ਹੈ।
ਤੁਹਾਨੂੰ ਦੱਸ ਦਈਏ ਕਿ ਅੱਜ ਪੰਜਾਬ ਵਿੱਚ ਮੌਸਮ ਨੇ ਮਿਜਾਜ਼ ਬਦਲ ਲਿਆ ਹੈ, ਸਾਰੇ ਪਾਸੇ ਤੇਜ਼ ਹਵਾਵਾਂ ਅਤੇ ਮੀਂਹ ਪੈ ਰਿਹਾ ਹੈ। ਉੱਥੇ ਹੀ ਕਈ ਥਾਵਾਂ 'ਤੇ ਕਾਫੀ ਮੀਂਹ ਪੈ ਰਿਹਾ ਹੈ ਅਤੇ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਉੱਥੇ ਹੀ ਪਿਛਲੇ ਦਿਨੀਂ ਮੌਸਮ ਵਿਭਾਗ ਨੇ ਪੰਜਾਬ ਵਿੱਚ ਮੀਂਹ ਪੈਣ ਦਾ ਅਲਰਟ ਜਾਰੀ ਕੀਤੀ ਸੀ ਅਤੇ ਉਸ ਮੁਤਾਬਕ ਥਾਂ-ਥਾਂ 'ਤੇ ਰੁੱਕ ਕੇ ਮੀਂਹ ਪੈ ਰਿਹਾ ਹੈ।
ਇਹ ਵੀ ਪੜ੍ਹੋ: SKM Meeting: 14 ਮਾਰਚ ਨੂੰ ਦਿੱਲੀ ‘ਚ ਹੋਵੇਗੀ ਕਿਸਾਨਾਂ ਦੀ ਮਹਾਪੰਚਾਇਤ, ਸਰਹੱਦਾਂ ਬੰਦ ਤਾਂ ਦੱਸੀ ਕੂਚ ਕਰਨ ਦੀ ਨਵੀਂ ਰਣਨੀਤੀ