ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਉੱਪਰ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਜੀ ਸੂਬਾ ਜੁਮਲਿਆਂ ਨਾਲ ਨਹੀ ਚੱਲਦਾ ਸਗੋਂ, ਇਹ ਨੀਤੀ ਤੇ ਨੀਅਤ ਨਾਲ ਚੱਲਦਾ ਹੈ। ਉਨ੍ਹਾਂ ਨੇ ਕਿਹਾ ਕਿ 15 ਸਾਲਾਂ 'ਚ ਕਣਕ ਦੀ ਸਭ ਤੋਂ ਘੱਟ ਖਰੀਦ ਹੋਈ ਹੈ। ਸੂਬੇ ਵਿੱਚ 25 ਦਿਨਾਂ ਅੰਦਰ 14 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ। ਰਾਜਾ ਵੜਿੰਗ ਨੇ ਸਵਾਲ ਕੀਤਾ ਕਿ ਮੁੱਖ ਮੰਤਰੀ ਜਾ ਕੀ 'ਆਪ' ਨੂੰ ਵੋਟ ਪਾਉਣ ਲਈ ਹੀ ਅੰਨਦਾਤਾ ਨੂੰ ਸਜ਼ਾ ਦੇ ਰਹੇ ਹੋ? ਉਨ੍ਹਾਂ ਕਿਹਾ ਕਿ ਦਿੱਲੀ ਵੱਲ ਭੱਜਣਾ ਘਟਾਓ ਤੇ ਪੰਜਾਬ ਵਿੱਚ ਕੁਝ ਸਮਾਂ ਬਿਤਾਇਆ ਕਰੋ। ਇਸ ਵੇਲੇ ਸਮੱਸਿਆਵਾਂ ਗੰਭੀਰ ਹਨ!










ਇੱਕ ਹੋਰ ਟਵੀਟ ਵਿੱਚ ਰਾਜਾ ਵੜਿੰਗ ਨੇ ਕਿਹਾ ਹੈ ਕਿ ਪਿਛਲੇ ਇੱਕ ਮਹੀਨੇ ਵਿੱਚ ‘ਆਪ’ ਸਰਕਾਰ ਦੇ ਕਾਰਜਕਾਲ ਵਿੱਚ ਪੰਜਾਬ ਦੇ 14 ਕਿਸਾਨਾਂ ਨੇ ਖੁਦਕੁਸ਼ੀ ਕਰ ਲਈ ਹੈ। ਉਨ੍ਹਾਂ ਸਵਾਲ ਕੀਤਾ ਕਿ ਮੁੱਖ ਮੰਤਰੀ ਇਨ੍ਹਾਂ 14 ਕਿਸਾਨ ਪਰਿਵਾਰਾਂ ਵਿੱਚੋਂ ਕਿੰਨੇ ਪਰਿਵਾਰਾਂ ਨੂੰ ਮਿਲੇ? ਉਨ੍ਹਾਂ ਤਨਜ ਕੀਤਾ ਕਿ ਤੁਸੀਂ ਵਾਰ-ਵਾਰ ਦਿੱਲੀ ਜਾ ਰਹੇ ਹੋ। ਕਿਤੇ ਦਿੱਲੀ ਵਿੱਚ ਕੋਰੋਨਾ ਨਾਲ ਲੜਨ ਵਾਲਾ 'ਫੇਲ੍ਹ' ਮਾਡਲ ਇੱਥੇ ਤਾਂ ਨਹੀਂ ਲਿਆਂਦਾ ਜਾ ਰਿਹਾ। ਕੀ ਦਿੱਲੀ ਤੋਂ ਇਸ ਤਰ੍ਹਾਂ 5 ਸਾਲ ਸਰਕਾਰ ਚੱਲੇਗੀ ?