ਰਾਜਾ ਵੜਿੰਗ ਫਿਰ ਬੋਲ ਗਏ 'ਸੱਚ', ਵੀਡੀਓ ਨੇ ਪਾਇਆ ਪੁਆੜਾ
ਏਬੀਪੀ ਸਾਂਝਾ | 26 Dec 2018 06:18 PM (IST)
ਚੰਡੀਗੜ੍ਹ: ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਇੱਕ ਵਾਰ ਫਿਰ ਚਰਚਾ ਵਿੱਚ ਆਏ ਹਨ। ਉਨ੍ਹਾਂ ਦਾ ਇੱਕ ਵਾਰ ਫਿਰ ਤੋਂ ਵਿਵਾਦਤ ਵੀਡੀਓ ਸਾਹਮਣੇ ਆਇਆ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਰਾਜਾ ਵੜਿੰਗ ਪੰਚਾਇਤਾਂ ਚੋਣਾਂ 'ਚ ਵਰਕਰਾਂ ਵਿਚਾਲੇ ਖੜ੍ਹੇ ਹੋ ਕੇ ਸਰਕਾਰ ਦੀ ਪਾਵਰ ਦਿਖਾ ਰਹੇ ਹਨ। ਵੀਡੀਓ ਵਿੱਚ ਰਾਜਾ ਵੜਿੰਗ ਕਹਿ ਰਹੇ ਹਨ ਕਿ ਸਰਕਾਰ ਕੋਲ ਕਈ ਤਰੀਕੇ ਹੁੰਦੇ ਹਨ ਤੇ ਕਿਸੇ ਦੇ ਵੀ ਕਾਗਜ਼ ਨੂੰ ਇੱਧਰ-ਉੱਧਰ ਕੀਤਾ ਜਾ ਸਕਦਾ ਹੈ। ਉਹ ਕਹਿੰਦੇ ਹਨ, "ਮੇਰੀ 'ਤੇ ਮਨਪ੍ਰੀਤ ਬਾਦਲ ਦੀ ਗੱਲ ਹੋਈ ਹੈ ਕਿ ਦੋਵਾਂ ਦੀਆਂ ਚੋਣਾਂ ਨਾ ਕਰਵਾਈਆਂ ਜਾਣ। ਸਰਕਾਰ ਤਾਂ ਆਪਣੀ ਹੀ ਹੈ, ਕਾਗਜ਼ ਤਾਂ ਇੱਧਰ-ਉੱਧਰ ਹੋ ਸਕਦੇ ਹਨ।" ਵੜਿੰਗ ਦਾ ਇਹ ਪਹਿਲਾ ਬਿਆਨ ਨਹੀਂ ਕਿ ਜਿਸ 'ਚ ਉਨ੍ਹਾਂ ਨੇ ਆਪਣੇ ਪਾਵਰ 'ਚ ਹੋਣ ਦੀ ਧੌਂਸ ਜਮਾਈ ਹੋਵੇ। ਇਸ ਤੋਂ ਪਹਿਲਾਂ ਕਈ ਵਾਰ ਰਾਜਾ ਵੜਿੰਗ ਅਜਿਹੇ ਬਿਆਨ ਦੇ ਚੁੱਕੇ ਹਨ। ਇਸ ਤੋਂ ਪਹਿਲਾਂ ਰਾਜਸਥਾਨ 'ਚ ਚੋਣ ਪ੍ਰਚਾਰ ਦੌਰਾਨ ਰਾਜਾ ਵੜਿੰਗ ਨੇ ਪੰਜਾਬ 'ਚ ਅਫਸਰਸ਼ਾਹੀ ਮੁੱਠੀ 'ਚ ਹੋਣ ਦਾ ਬਿਆਨ ਦਿੱਤਾ ਸੀ। ਇਸ ਤੋਂ ਬਾਅਦ ਵਿਰੋਧੀ ਧਿਰਾਂ ਨੇ ਰਾਜਾ ਵੜਿੰਗ ਦੇ ਇਸ ਬਿਆਨ ਨੂੰ ਲੈ ਕੇ ਕਾਂਗਰਸ 'ਤੇ ਕਾਫੀ ਹੱਲਾ ਬੋਲਿਆ ਸੀ। ਇਸ ਦੌਰਾਨ ਹੀ ਉਨ੍ਹਾਂ ਨੇ ਪੰਜਾਬ ਵਿੱਚ ਖੁੱਲ੍ਹ 'ਖੰਗ ਦੀ ਦਵਾਈ' ਵੰਡਣ ਦਾ ਬਿਆ ਦਿੱਤੀ ਸੀ। ਇਸ ਮਗਰੋਂ ਵੀ ਰਾਜਾ ਵੜਿੰਗ ਦੀ ਕਾਫੀ ਅਲੋਚਨਾ ਹੋਈ ਸੀ।