ਸ੍ਰੀ ਮੁਕਤਸਰ ਸਾਹਿਬ: ਪੰਜਾਬ ਦੇ ਮੁੱਖ ਮੰਤਰੀ ਵਜੋਂ ਜਾਖੜ ਦੀ ਭਵਿੱਖਬਾਣੀ ਕਰਨ ਵਾਲੇ ਲੋਕ ਸਭਾ ਹਲਕਾ ਬਠਿੰਡਾ ਤੋਂ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਮੀਡੀਆ ਨਾਲ ਹੀ ਤੜਿੰਗ ਹੋ ਗਏ। ਉਨ੍ਹਾਂ ਨੂੰ ਯਕੀਨ ਹੀ ਨਾ ਆਇਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਅਜਿਹਾ ਕਿਹਾ ਹੋਵੇਗਾ।
ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਦਿਨ ਚੋਣ ਰੈਲੀ ਦੌਰਾਨ ਕਿਹਾ ਸੀ ਕਿ ਜਾਖੜ ਇੱਕ ਦਿਨ ਪੰਜਾਬ ਦੇ ਮੁੱਖ ਮੰਤਰੀ ਬਣਨਗੇ। ਅੱਜ ਚੋਣ ਪ੍ਰਚਾਰ ਕਰਨ ਲੰਬੀ ਪਹੁੰਚੇ ਰਾਜਾ ਵੜਿੰਗ ਤੋਂ ਜਦ ਪੱਤਰਕਾਰਾਂ ਨੇ ਵੜਿੰਗ ਨੂੰ ਸਵਾਲ ਕੀਤਾ ਤਾਂ ਉਹ ਮੀਡੀਆ ਨਾਲ ਹੀ ਤੜਿੰਗ ਹੋ ਗਏ। ਵੜਿੰਗ ਨੇ ਕਿਹਾ ਕਿ ਪੱਤਰਕਾਰਾਂ ਨੂੰ ਘਰ ਸੁੱਤੇ ਪਿਆਂ ਨੂੰ ਅਜਿਹਾ ਸੁਫਨਾ ਆਇਆ ਹੋਣਾ ਹੈ।
ਹਾਲਾਂਕਿ, ਬਾਅਦ ਵਿੱਚ ਉਨ੍ਹਾਂ ਮੌਕਾ ਸੰਭਾਲਦਿਆਂ ਉਨ੍ਹਾਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੀ ਹਨ ਤੇ ਕੈਪਟਨ ਜਿਸ ਨੂੰ ਵੀ ਚਾਹੁਣ ਉਸ ਨੂੰ ਮੁੱਖ ਮੰਤਰੀ ਬਣਾ ਸਕਦੇ ਹਨ। ਇਸ ਦੌਰਾਨ ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਸੁਖਪਾਲ ਖਹਿਰਾ 'ਤੇ ਸ਼ਬਦੀ ਹਮਲਾ ਕਰਦਿਆਂ ਆਖਿਆ ਕਿ ਖਹਿਰਾ ਆਪਣਾ ਖਿਆਲ ਰੱਖਣ ਕਿਉਂਕਿ ਉਹ ਆਪ ਚੌਥੇ ਨੰਬਰ 'ਤੇ ਆਉਣ ਵਾਲੇ ਹਨ।
ਕੈਪਟਨ ਵੱਲੋਂ ਜਾਖੜ ਨੂੰ ਮੁੱਖ ਮੰਤਰੀ ਬਣਾਉਣ ਦੇ ਬਿਆਨ 'ਤੇ ਵੜਿੰਗ ਹੋਏ ਤੜਿੰਗ..!
ਏਬੀਪੀ ਸਾਂਝਾ
Updated at:
12 May 2019 07:02 PM (IST)
ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਦਿਨ ਚੋਣ ਰੈਲੀ ਦੌਰਾਨ ਕਿਹਾ ਸੀ ਕਿ ਜਾਖੜ ਇੱਕ ਦਿਨ ਪੰਜਾਬ ਦੇ ਮੁੱਖ ਮੰਤਰੀ ਬਣਨਗੇ। ਅੱਜ ਚੋਣ ਪ੍ਰਚਾਰ ਕਰਨ ਲੰਬੀ ਪਹੁੰਚੇ ਰਾਜਾ ਵੜਿੰਗ ਤੋਂ ਜਦ ਪੱਤਰਕਾਰਾਂ ਨੇ ਵੜਿੰਗ ਨੂੰ ਸਵਾਲ ਕੀਤਾ ਤਾਂ ਉਹ ਮੀਡੀਆ ਨਾਲ ਹੀ ਤੜਿੰਗ ਹੋ ਗਏ।
- - - - - - - - - Advertisement - - - - - - - - -