ਬਠਿੰਡਾ: ਸ਼੍ਰੋਮਣੀ ਅਕਾਲੀ ਦਲ ਨੇ ਮੰਗਲਵਾਰ ਨੂੰ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੂੰ ਬਠਿੰਡਾ ਤੋਂ ਉਮੀਦਵਾਰ ਐਲਾਨ ਦਿੱਤਾ ਹੈ। ਉਨ੍ਹਾਂ ਦਾ ਮੁਕਾਬਲਾ ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਹੋ ਰਿਹਾ ਹੈ। ਇਸ ਤੋਂ ਬਾਅਦ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਨੇ ਹਰਸਿਮਰਤ ਬਾਦਲ 'ਤੇ ਤਨਜ਼ ਕੱਸਣ ਵਿੱਚ ਕੋਈ ਘਾਟ ਨਹੀਂ ਛੱਡੀ। ਉਨ੍ਹਾਂ ਹਰਸਿਮਰਤ ਦੇ ਕੰਮਾਂ 'ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਭਾਵੇਂ ਉਨ੍ਹਾਂ ਬਠਿੰਡਾ ਲਈ ਏਮਜ਼ ਲਿਆਂਦਾ ਪਰ ਹਲਕੇ ਵਿੱਚ ਹੋਰ ਵੀ ਇਲਾਕੇ ਹਨ ਜੋ ਵਿਕਾਸ ਲਈ ਤਰਸ ਰਹੇ ਹਨ।
ਅੰਮ੍ਰਿਤਾ ਵੜਿੰਗ ਨੇ ਰਾਜਾ ਵੜਿੰਗ ਦੀ ਜਿੱਤ ਦਾ ਦਾਅਵਾ ਕਰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਗਿੱਦੜਬਾਹਾ ਵਿੱਚ ਅਕਾਲੀਆਂ ਦਾ ਸਫਾਇਆ ਕੀਤਾ ਗਿਆ ਸੀ, ਉਸੇ ਤਰ੍ਹਾਂ ਬਠਿੰਡਾ ਹਲਕੇ ਵਿੱਚੋਂ ਵੀ ਅਕਾਲੀਆਂ ਦਾ ਸਫ਼ਾਇਆ ਕਰ ਦਿੱਤਾ ਜਾਏਗਾ। ਹਰਸਿਮਰਤ ਬਾਦਲ ਨੂੰ ਆੜੇ ਹੱਥੀਂ ਲੈਂਦਿਆਂ ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਨੇ ਬਠਿੰਡਾ ਲਈ ਏਮਜ਼ ਲਿਆਂਦਾ ਹੈ ਤਾਂ ਉਹ ਸਿਰਫ਼ ਬਠਿੰਡਾ ਸ਼ਹਿਰ ਦੀ ਹੀ ਐਮਪੀ ਨਹੀਂ ਸਨ, ਬਠਿੰਡਾ ਹਲਕੇ ਵਿੱਚ ਹੋਰ ਵੀ ਇਲਾਕੇ ਹਨ ਜੋ ਵਿਕਾਸ ਲਈ ਤਰਸ ਰਹੇ ਹਨ। ਕੇਂਦਰੀ ਮੰਤਰੀ ਹੋਣ ਦੇ ਬਾਵਜੂਦ ਵੀ ਹਰਸਿਮਰਤ ਪੰਜਾਬ ਲਈ ਸਿਰਫ਼ ਇੱਕ ਏਮਜ਼ ਹੀ ਲਿਆ ਸਕੇ।
ਇਸ ਦੇ ਨਾਲ ਹੀ ਉਨ੍ਹਾਂ ਸੁਖਪਾਲ ਖਹਿਰਾ ਤੇ ਪ੍ਰੋਫੈਸਰ ਬਲਜਿੰਦਰ ਕੌਰ 'ਤੇ ਬਿਆਨ ਦਿੰਦਿਆਂ ਕਿਹਾ ਕਿ ਜੋ ਆਪਣੀਆਂ ਹੀ ਪਾਰਟੀਆਂ ਦੇ ਨਾ ਹੋ ਸਕੇ, ਉਹ ਲੋਕਾਂ ਦੇ ਕੀ ਹੋਣਗੇ? ਉਨ੍ਹਾਂ ਦਾਅਵਾ ਕੀਤਾ ਕਿ ਰਾਜਾ ਵੜਿੰਗ ਦੇ ਸਾਂਸਦ ਬਣਦਿਆਂ ਹੀ ਬੇਸਿਕ ਸਟ੍ਰਕਚਰ ਤੋਂ ਵਿਕਾਸ ਦੀ ਸ਼ੁਰੂਆਤ ਕੀਤੀ ਜਾਵੇਗੀ।
ਹਰਸਿਮਰਤ ਨੂੰ ਟੱਕਰੀ ਰਾਜਾ ਵੜਿੰਗ ਦੀ ਪਤਨੀ, ਅਕਾਲੀਆਂ ਦੇ ਸਫ਼ਾਏ ਦਾ ਦਾਅਵਾ
ਏਬੀਪੀ ਸਾਂਝਾ
Updated at:
23 Apr 2019 06:07 PM (IST)
ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਨੇ ਹਰਸਿਮਰਤ ਬਾਦਲ 'ਤੇ ਤਨਜ਼ ਕੱਸਣ ਵਿੱਚ ਕੋਈ ਘਾਟ ਨਹੀਂ ਛੱਡੀ। ਉਨ੍ਹਾਂ ਹਰਸਿਮਰਤ ਦੇ ਕੰਮਾਂ 'ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਭਾਵੇਂ ਉਨ੍ਹਾਂ ਬਠਿੰਡਾ ਲਈ ਏਮਜ਼ ਲਿਆਂਦਾ ਪਰ ਹਲਕੇ ਵਿੱਚ ਹੋਰ ਵੀ ਇਲਾਕੇ ਹਨ ਜੋ ਵਿਕਾਸ ਲਈ ਤਰਸ ਰਹੇ ਹਨ।
- - - - - - - - - Advertisement - - - - - - - - -