ਚੰਡੀਗੜ੍ਹ: ਕਈ ਮਹੀਨਿਆਂ ਤੋਂ ਦਿੱਲੀ ਵਿੱਚ ਖੇਤੀ ਕਾਨੂੰਨਾਂ (Farm Laws) ਦਾ ਵਿਰੋਧ ਕਰ ਰਹੇ ਕਿਸਾਨ ਆਗੂ ਰਾਕੇਸ਼ ਟਿਕੈਤ (Rakesh Tikait) ਕਿਸਾਨਾਂ ਦੇ ਸਮਰਥਨ ਵਿੱਚ ਬੈਠੇ ਬਾਬਾ ਲਾਭ ਸਿੰਘ (Baba Labh SIngh) ਨੂੰ ਮਿਲਣ ਲਈ ਬੁੱਧਵਾਰ ਰਾਤ 8 ਵਜੇ ਚੰਡੀਗੜ੍ਹ (Chandigarh) ਸੈਕਟਰ-9 ਦੇ ਮਟਕਾ ਚੌਕ (Matka Chowk) ਪਹੁੰਚੇ। ਇਸ ਦੌਰਾਨ ਕਿਸਾਨ ਆਗੂ ਟਿਕੈਤ ਨੇ ਕਿਹਾ ਕਿ ਗੂਗਲ ਮੈਪ 'ਤੇ ਸਿਰਫ ਬਾਬਾ ਲਾਭ ਸਿੰਘ ਦਾ ਨਾਂ ਦਿਖਾਇਆ ਗਿਆ ਹੈ। ਬਹੁਤ ਜਲਦ ਮਟਕਾ ਚੌਕ ਵਿਖੇ ਨਿਹੰਗ ਬਾਬਾ ਲਾਭ ਸਿੰਘ ਦਾ ਬੁੱਤ ਵੀ ਬਣਾਇਆ ਜਾਵੇਗਾ।
ਇਸ ਦੇ ਨਾਲ ਹੀ ਕਿਸਾਨ ਆਗੂ ਰਾਕੇਸ਼ ਟਿਕੈਤ ਦੀ ਬਾਬਾ ਲਾਭ ਸਿੰਘ ਨੂੰ ਮਿਲਣ ਲਈ ਫੇਰੀ ਕਾਰਨ 35 ਮਿੰਟ ਤੱਕ ਸੜਕਾਂ 'ਤੇ ਵਾਹਨਾਂ ਦੀ ਕਤਾਰਾਂ ਲੱਗੀਆਂ ਰਹੀਆਂ। ਸੜਕਾਂ ਪੂਰੀ ਤਰ੍ਹਾਂ ਜਾਮ ਹੋ ਗਈਆਂ। ਟਿਕੈਤ ਦੇ ਚਲੇ ਜਾਣ ਤੋਂ ਬਾਅਦ ਪੁਲਿਸ ਨੇ ਹੌਲੀ-ਹੌਲੀ ਵਾਹਨਾਂ ਨੂੰ ਹਟਾ ਕੇ ਰਸਤਾ ਸਾਫ਼ ਕਰ ਦਿੱਤਾ।
ਇਸ ਦੌਰਾਨ ਟਿਕੈਤ ਨੇ ਕਿਹਾ ਕਿ ਜੋ ਲੋਕ ਵਿਰੋਧੀ ਹਨ ਉਹ ਸਾਡੇ ਵਿਰੋਧੀ ਹਨ। ਜਦੋਂ ਤੱਕ ਖੇਤੀਬਾੜੀ ਬਿੱਲ ਵਾਪਸ ਨਹੀਂ ਲਏ ਜਾਂਦੇ, ਦੇਸ਼ ਭਰ ਦੇ ਕਿਸਾਨ ਵਿਰੋਧ ਜਾਰੀ ਰੱਖਣਗੇ। ਇਸ ਦੌਰਾਨ ਕਿਸਾਨਾਂ ਦੇ ਸਮਰਥਕਾਂ ਨੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਦੇ ਨਾਲ ਹੀ ਰਾਕੇਸ਼ ਟਿਕੈਤ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ ਗਏ।
5 ਸਤੰਬਰ ਨੂੰ ਵੱਡੀ ਮਹਾਪੰਚਾਇਤ ਦਾ ਸੱਦਾ
ਰਾਕੇਸ਼ ਟਿਕੈਤ ਨੇ ਗਾਜ਼ੀਪੁਰ ਸਰਹੱਦ 'ਤੇ ਕਿਹਾ ਸੀ ਕਿ ਹੁਣ ਕਿਸਾਨਾਂ ਦਾ ਅੰਦੋਲਨ ਪੂਰੇ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਤੱਕ ਫੈਲ ਜਾਵੇਗਾ। ਇਸੇ ਕੜੀ ਵਿੱਚ ਟਿਕੈਤ ਨੇ ਹਾਲ ਹੀ ਵਿੱਚ ਲਖਨਊ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਅਤੇ ਐਲਾਨ ਕੀਤਾ ਕਿ ਦਿੱਲੀ ਦੀ ਸਰਹੱਦ ਵਾਂਗ ਅੰਦੋਲਨ ਹੋਵੇਗਾ। ਮਿਸ਼ਨ ਯੂਪੀ ਦੇ ਸੰਬੰਧ ਵਿੱਚ 5 ਸਤੰਬਰ ਨੂੰ ਮੁਜ਼ੱਫਰਨਗਰ ਵਿੱਚ ਇੱਕ ਵੱਡੀ ਮਹਾਪੰਚਾਇਤ ਬੁਲਾਈ ਗਈ ਹੈ, ਜਿਸ ਵਿੱਚ ਲੱਖਾਂ ਕਿਸਾਨ ਇਕੱਠੇ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: Punjab Corona Update: ਪੰਜਾਬ ਦੇ ਸਕੂਲਾਂ 'ਚ ਕੋਰੋਨਾ ਅਟੈਕ ਨਾਲ ਲੋਕਾਂ 'ਚ ਡਰ, ਵੱਖ-ਵੱਖ ਜ਼ਿਲ੍ਹਿਆਂ ਦੈ 27 ਬੱਚੇ ਕੋੋਰੋਨਾ ਪੌਜ਼ੇਟਿਵ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin