ਮਨਵੀਰ ਕੌਰ ਰੰਧਾਵਾ ਦੀ ਰਿਪੋਰਟ


ਚੰਡੀਗੜ੍ਹ: ਪੰਜਾਬ ਵਿੱਚ ਕੋਰੋਨਾ (Punjab Coronavirus) ਦੇ ਨਵੇਂ ਕੇਸ ਫਿਰ ਤੋਂ 100 ਦੇ ਨੇੜੇ ਪਹੁੰਚ ਗਏ ਹਨ। 24 ਘੰਟਿਆਂ ਵਿੱਚ 95 ਨਵੇਂ ਮਰੀਜ਼ ਪਾਏ ਗਏ ਹਨ। ਇਨ੍ਹਾਂ ਚੋਂ ਸਭ ਤੋਂ ਵੱਧ 22 ਮਰੀਜ਼ (Corona Cases) ਲੁਧਿਆਣਾ ਵਿੱਚ ਪਾਏ ਗਏ ਹਨ। ਇਸ ਦੇ ਨਾਲ ਹੀ ਰਾਹਤ ਦੀ ਗੱਲ ਹੈ ਕਿ ਕੋਰੋਨਾ (Covid-19) ਸੰਕਰਮਣ ਦੇ ਕਾਰਨ ਪੰਜਾਬ ਵਿੱਚ 24 ਘੰਟਿਆਂ ਵਿੱਚ ਇੱਕ ਵੀ ਮੌਤ ਦਾ ਮਾਮਲਾ ਸਾਹਮਣੇ ਨਹੀਂ ਆਇਆ ਹੈ।


ਉਧਰ ਹਸਪਤਾਲਾਂ ਵਿੱਚ ਦਾਖਲ 2 ਸੰਕਰਮਿਤਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਸੂਬੇ ਵਿੱਚ ਹੁਣ ਤੱਕ ਸੰਕਰਮਣ ਕਾਰਨ 16325 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਵਿਭਾਗ ਦੇ ਅੰਕੜਿਆਂ ਮੁਤਾਬਕ ਬੁੱਧਵਾਰ ਨੂੰ ਲਾਗ ਦੀ ਦਰ ਵਧ ਕੇ 0.24 ਪ੍ਰਤੀਸ਼ਤ ਹੋ ਗਈ।


ਸਕੂਲੀ ਬੱਚਿਆਂ 'ਚ ਕੋਰੋਨਾ ਕੇਸ


ਇਸ ਦੇ ਨਾਲ ਹੀ ਸੂਬੇ 'ਚ ਮੁੜ ਤੋਂ ਸਕੂਲ ਖੁਲ੍ਹ ਗਏ ਹਨ। ਸਰਕਾਰ ਦੀਆਂ ਹਿਦਾਇਤਾਂ ਮੁਤਾਬਕ ਵਿਦਿਆਰਥੀਆਂ ਦਾ ਕੋਰੋਨਾ ਟੈਸਟ ਕੀਤਾ ਜਾ ਰਿਹਾ ਹੈ। ਜਿਸ ਮਗਰੋਂ ਹੈਰਾਨ ਅਤੇ ਡਰਾਉਣ ਵਾਲੇ ਨਤੀਜੇ ਸਾਹਮਣੇ ਆ ਰਹੇ ਹਨ। ਪੰਜਾਬ ਦੇ ਲੁਧਿਆਣਾ ਦੇ ਦੋ ਸਰਕਾਰੀ ਸਕੂਲਾਂ ਵਿੱਚ 20 ਵਿਦਿਆਰਥੀ ਕੋਰੋਨਾ ਪੌਜ਼ੇਟਿਵ ਪਾਏ ਗਏ। ਬੱਚਿਆਂ ਵਿੱਚ ਕੋਰੋਨਾ ਦੇ ਵੱਧ ਰਹੇ ਮਾਮਲੇ ਤੀਜੀ ਲਹਿਰ ਵੱਲ ਇਸ਼ਾਰਾ ਕਰ ਰਹੇ ਹਨ। ਪੰਜਾਬ ਸਰਕਾਰ ਨੇ 10ਵੀਂ ਤੋਂ 12ਵੀਂ ਜਮਾਤ ਤੱਕ ਦੇ ਸਾਰੇ ਸਕੂਲ 26 ਜੁਲਾਈ ਤੋਂ ਅਤੇ ਸਾਰੇ ਸਕੂਲ 2 ਅਗਸਤ ਤੋਂ ਖੋਲ੍ਹਣ ਦਾ ਫੈਸਲਾ ਕੀਤਾ ਸੀ।


ਇਸ ਤੋਂ ਬਾਅਦ ਬੀਤੇ ਦਿਨ ਯਾਨੀ ਬੁੱਧਵਾਰ ਨੂੰ ਲਗਾਤਾਰ ਦੂਜੇ ਦਿਨ ਹੁਸ਼ਿਆਰਪੁਰ ਦੇ ਟਾਂਡਾ ਸਥਿਤ ਜਾਜਾ ਸੀਨੀਅਰ ਸੈਕੰਡਰੀ ਸਕੂਲ ਦੇ 6 ਬੱਚਿਆਂ ਦੀ ਰਿਪੋਰਟ ਪੌਜ਼ੇਟਿਵ ਆਈ ਹੈ। ਸੂਬੇ ਦੇ ਹੋਰ ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਬਠਿੰਡਾ ਵਿੱਚ 3, ਨਾਭਾ ਵਿੱਚ ਇੱਕ ਸਕੂਲੀ ਬੱਚੇ ਦੀ ਰਿਪੋਰਟ ਪੌਜ਼ੇਟਿਵ ਮਿਲਣ ਤੋਂ ਬਾਅਦ ਸੂਬੇ 'ਚ ਸੰਕਰਮਿਤਾਂ ਦੀ ਕੁੱਲ ਗਿਣਤੀ 597782 ਹੋ ਗਈ ਹੈ।


ਇਸ ਦੇ ਨਾਲ ਹੀ ਸੂਬੇ 'ਚ ਐਕਟਿਵ ਕੇਸਾਂ ਦੀ ਗਿਣਤੀ 512 ਹੋ ਗਈ ਹੈ। 24 ਘੰਟਿਆਂ ਵਿੱਚ 45 ਮਰੀਜ਼ ਠੀਕ ਹੋ ਗਏ। ਹੁਣ ਤੱਕ ਠੀਕ ਹੋਏ ਮਰੀਜ਼ਾਂ ਦੀ ਗਿਣਤੀ 582836 ਹੋ ਗਈ ਹੈ। ਦੂਜੇ ਪਾਸੇ ਫਤਿਹਗੜ੍ਹ ਵਿੱਚ ਦੋ ਪੁਰਾਣੀਆਂ ਮੌਤਾਂ ਨੂੰ ਕੋਰੋਨਾ ਕਾਰਨ ਹੋਈਆਂ ਮੰੰਨਣ ਤੋਂ ਬਾਅਦ ਕੁੱਲ ਮੌਤਾਂ ਦੀ ਗਿਣਤੀ 16338 ਹੋ ਗਈ ਹੈ।


ਇਹ ਵੀ ਪੜ੍ਹੋ: Chandigarh: ਚੰਡੀਗੜ੍ਹ ਦੀਆਂ ਸੜਕਾਂ 'ਤੇ ਹੁਣ ਦੌੜਣਗੀਆਂ Electric Buses, ਟ੍ਰਾਇਲ ਸ਼ੁਰੂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904