ਚੰਡੀਗੜ੍ਹ: ਯੂਟੀ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਬੁੱਧਵਾਰ ਨੂੰ ਰਾਜਭਵਨ ਤੋਂ ਚੰਡੀਗੜ੍ਹ ਟ੍ਰਾਂਸਪੋਰਟ ਅੰਡਰਟੇਕਿੰਗ (CTU) ਦੀ ਪਹਿਲੀ ਇਲੈਕਟ੍ਰਿਕ ਬੱਸ ((Chandigarh Electric Buses)) ਨੂੰ ਹਰੀ ਝੰਡੀ ਦਿਖਾ ਕੇ ਸੈਕਟਰ 17 ਪੁਲਿਸ ਸਟੇਸ਼ਨ ਅਤੇ ਫਿਰ ਇੰਡੀਆ ਇੰਟਰਨੈਸ਼ਨਲ ਸੈਂਟਰ, ਚੰਡੀਗੜ੍ਹ ਦੀ ਯਾਤਰਾ ਕੀਤੀ।


ਫਿਲਹਾਲ, ਬੱਸ ਪੀਜੀਆਈ-ਮਨੀਮਾਜਰਾ (PGI-Manimajra)  ਮਾਰਗ 'ਤੇ ਮੱਧ ਮਾਰਗ ਰਾਹੀਂ ਟ੍ਰਾਈਲ ਆਧਾਰ 'ਤੇ ਚੱਲੇਗੀ ਅਤੇ ਆਮ ਲੋਕਾਂ ਨੂੰ ਇਸ ਸਹੂਲਤ ਦਾ ਲਾਭ ਲੈਣ ਲਈ ਸਤੰਬਰ ਦੇ ਪਹਿਲੇ ਹਫ਼ਤੇ ਤੱਕ ਉਡੀਕ ਕਰਨੀ ਪਵੇਗੀ।






30 ਸਤੰਬਰ ਤੱਕ 19 ਹੋਰ ਇਲੈਕਟ੍ਰਿਕ ਬੱਸਾਂ ਫਲੀਟ ਵਿੱਚ ਸ਼ਾਮਲ ਕੀਤੀਆਂ ਜਾਣਗੀਆਂ ਅਤੇ ਹੋਰ 20 ਅਕਤੂਬਰ ਤੱਕ ਹੋਰ 40 ਇਲੈਕਟ੍ਰਿਕ ਬੱਸਾਂ ਦੀ ਖਰੀਦ ਪ੍ਰਕਿਰਿਆ ਅਧੀਨ ਹੈ ਅਤੇ ਅਗਲੇ ਸਾਲ ਤੱਕ ਇਸ ਦੇ ਹਾਸਲ ਹੋਣ ਦੀ ਉਮੀਦ ਹੈ। ਦੱਸ ਦਈਏ ਕਿ ਭਾਰਤ ਸਰਕਾਰ ਦੇ ਭਾਰੀ ਉਦਯੋਗ ਵਿਭਾਗ ਨੇ ਫੇਜ਼ -2 ਫੇਮ ਇੰਡੀਆ ਸਕੀਮ ਅਧੀਨ 80 ਇਲੈਕਟ੍ਰਿਕ ਬੱਸਾਂ ਨੂੰ ਮਨਜ਼ੂਰੀ ਦਿੱਤੀ ਹੈ।


40 ਬੱਸਾਂ ਦੀ ਪਹਿਲੀ ਲਾਟ ਲਈ ਮੈਸਰਜ਼ ਅਸ਼ੋਕ ਲੇਲੈਂਡ ਨਾਲ 10 ਸਾਲਾਂ ਲਈ ਇੱਕ ਸਮਝੌਤਾ ਕੀਤਾ ਗਿਆ ਹੈ। ਇਕਰਾਰਨਾਮੇ ਦਾ ਮਾਡਲ ਕੁੱਲ ਲਾਗਤ ਦਾ ਇਕਰਾਰਨਾਮਾ ਹੈ ਅਤੇ ਆਪਰੇਟਰ/ਕੰਪਨੀ ਦੇ ਦਾਇਰੇ ਵਿੱਚ ਬੱਸਾਂ ਦੀ ਖਰੀਦ, ਢੁਕਵੀਂ ਗਿਣਤੀ ਵਿੱਚ ਚਾਰਜਰ ਲਗਾਉਣਾ, ਬੱਸਾਂ ਦੀ ਸਾਂਭ -ਸੰਭਾਲ, 10 ਸਾਲਾਂ ਲਈ ਡਰਾਈਵਰ ਮੁਹੱਈਆ ਕਰਨਾ ਸ਼ਾਮਲ ਹੈ। ਜਦੋਂਕਿ ਕਿਰਾਏ ਦੀ ਉਗਰਾਹੀ ਯਾਨੀ ਇਨ੍ਹਾਂ ਬੱਸਾਂ 'ਚ ਡ੍ਰਾਈਵਰ ਕੰਪਨੀ ਦਾ ਜਦੋਂ ਕੀ ਕੰਡਕਟਰ ਸੀਟੀਯੂ ਦਾ ਹੋਵੇਗਾ।


ਟਰਾਂਸਪੋਰਟ ਵਿਭਾਗ ਨੇ ਟ੍ਰਾਈਸਿਟੀ ਦੀਆਂ ਸਾਰੀਆਂ 358 ਡੀਜ਼ਲ ਬੱਸਾਂ ਨੂੰ 2027-2028 ਤੱਕ ਇਲੈਕਟ੍ਰਿਕ ਬੱਸਾਂ ਨਾਲ ਬਦਲਣ ਦੀ ਯੋਜਨਾ ਬਣਾਈ ਹੈ।


ਸੋਲਰ ਪਲਾਂਟ ਦਾ ਉਦਘਾਟਨ


ਇਸ ਦੇ ਨਾਲ ਹੀ ਵੀਪੀ ਬਦਨੌਰ ਨੇ ਸੈਕਟਰ -17 ਥਾਣੇ ਵਿੱਚ ਯੂਟੀ, ਚੰਡੀਗੜ੍ਹ ਦੇ 12 ਪੁਲਿਸ ਅਦਾਰਿਆਂ ਲਈ ਸੋਲਰ ਪਾਵਰ ਪਲਾਂਟਾਂ ਦਾ ਉਦਘਾਟਨ ਵੀ ਕੀਤਾ। ਇਨ੍ਹਾਂ ਦੀ ਸਥਾਪਨਾ 1.62 ਕਰੋੜ ਦੀ ਲਾਗਤ ਨਾਲ ਕੀਤੀ ਗਈ ਹੈ ਅਤੇ ਹਰੇਕ ਦੀ ਸਮਰੱਥਾ 325 ਕਿਲੋਵਾਟ ਹੈ। ਇਹ ਸੌਰ ਊਰਜਾ ਪਲਾਂਟ ਸਾਲਾਨਾ ਲਗਪਗ 4,22,500 ਕਿਲੋਵਾਟ (ਯੂਨਿਟ) ਬਿਜਲੀ ਪੈਦਾ ਕਰਨਗੇ।


ਇਹ ਵੀ ਪੜ੍ਹੋ: ISRO EOS-03 Launch: ISRO ਭਲਕੇ ਕਰੇਗਾ ਉਪਗ੍ਰਹਿ EOS-03 ਲਾਂਚ, ਜਾਣੋ ਇਸ ਦੀ ਵਿਸ਼ੇਸ਼ਤਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904


Car loan Information:

Calculate Car Loan EMI