ਨਵੀਂ ਦਿੱਲੀ: ਸ਼੍ਰੀਹਰਿਕੋਟਾ ਸਥਿਤ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਜੀਐਸਐਲਵੀ-ਐਫ 10 ਰਾਹੀਂ ਧਰਤੀ ਨਿਰੀਖਣ ਉਪਗ੍ਰਹਿ ਈਓਐਸ -03 ਨੂੰ 12 ਅਗਸਤ ਲਾਂਚ ਕੀਤਾ ਜਾਵੇਗਾ। ਇਸਰੋ ਨੇ ਕਿਹਾ ਕਿ ਇਹ ਲਾਂਚ 12 ਅਗਸਤ ਨੂੰ ਸਵੇਰੇ 5:43 ਵਜੇ ਕੀਤਾ ਜਾਵੇਗਾ। ਹਾਲਾਂਕਿ ਇਹ ਮੌਸਮ ਦੇ ਹਾਲਾਤਾਂ 'ਤੇ ਨਿਰਭਰ ਕਰੇਗਾ। ਈਓਐਸ -03 ਇੱਕ ਅਤਿ ਆਧੁਨਿਕ ਉਪਗ੍ਰਹਿ ਹੈ ਜਿਸ ਨੂੰ ਜੀਐਸਐਲਵੀ ਐਫ 10 ਵਾਹਨ ਦੀ ਮਦਦ ਨਾਲ ਧਰਤੀ ਦੇ ਚੱਕਰ ਵਿੱਚ ਰੱਖਿਆ ਜਾਵੇਗਾ। ਜਿੱਥੇ ਇਹ ਉਪਗ੍ਰਹਿ ਮੌਸਮ ਸੰਬੰਧੀ ਜਾਣਕਾਰੀ ਦੇ ਕੇ ਆਫ਼ਤਾਂ ਤੋਂ ਬਚਾਏਗਾ, ਉੱਥੇ ਹੀ ਇਸ ਉਪਗ੍ਰਹਿ ਦੀ ਵਰਤੋਂ ਦੇਸ਼ ਨੂੰ ਦੁਸ਼ਮਣਾਂ ਤੋਂ ਬਚਾਉਣ ਲਈ ਵੀ ਕੀਤੀ ਜਾਵੇਗੀ।


ਇਸਰੋ ਨੇ ਟਵੀਟ ਕਰ ਦਿੱਤੀ ਜਾਣਕਾਰੀ




ਇਸਰੋ ਨੇ ਟਵੀਟ ਕਰਕੇ ਕਾਊਂਟਡਾਊਨ ਦੀ ਸ਼ੁਰੂਆਤ ਬਾਰੇ ਜਾਣਕਾਰੀ ਦਿੱਤੀ ਹੈ। ਇਸਰੋ ਨੇ ਟਵੀਟ ਕੀਤਾ, "GSLV-F10/EOS-03 ਮਿਸ਼ਨ ਲਾਂਚ ਲਈ ਕਾਊਂਟਡਾਊਨ ਅੱਜ ਸਵੇਰੇ 3:43 ਵਜੇ ਸਤੀਸ਼ ਧਵਨ ਸਪੇਸ ਸੈਂਟਰ (ਐਸਡੀਐਸਸੀ), ਸ਼੍ਰੀਹਰਿਕੋਟਾ ਤੋਂ ਸ਼ੁਰੂ ਹੋ ਗਿਆ ਹੈ।"


EOS-03 ਉਪਗ੍ਰਹਿ ਦੇ ਸਫਲ ਲਾਂਚ ਦੇ ਨਾਲ ਭਾਰਤ ਦੀ ਸ਼ਕਤੀ ਹੋਰ ਵਧੇਗੀ। ਇਹ ਉਪਗ੍ਰਹਿ ਭਾਰਤੀ ਉਪ-ਮਹਾਂਦੀਪ ਵਿੱਚ ਹੜ੍ਹ ਅਤੇ ਚੱਕਰਵਾਤ ਵਰਗੀਆਂ ਕੁਦਰਤੀ ਆਫ਼ਤਾਂ ਦੀ ਨਿਗਰਾਨੀ ਕਰਨ ਦੇ ਸਮਰੱਥ ਹੋਵੇਗਾ। EOS-03 ਇੱਕ ਉੱਨਤ ਉਪਗ੍ਰਹਿ ਹੈ ਜਿਸਨੂੰ ਜੀਐਸਐਲਵੀ ਐਫ 10 ਵਾਹਨ ਦੁਆਰਾ ਧਰਤੀ ਦੇ ਚੱਕਰ ਵਿੱਚ ਰੱਖਿਆ ਜਾਵੇਗਾ।


ਇਸਰੋ ਮੁਤਾਬਕ ਇਹ ਨਿਯਮਤ ਵਾਰ-ਵਾਰ ਅੰਤਰਾਲ 'ਤੇ ਸੰਬੰਧਿਤ ਖੇਤਰਾਂ ਦੀ ਰੀਅਲ-ਟਾਈਮ ਇਮੇਜਿੰਗ ਪ੍ਰਦਾਨ ਕਰੇਗਾ। ਇਸ ਉਪਗ੍ਰਹਿ ਦੀ ਵਰਤੋਂ ਕੁਦਰਤੀ ਆਫ਼ਤਾਂ, ਐਪੀਸੋਡਿਕ ਘਟਨਾਵਾਂ ਅਤੇ ਕਿਸੇ ਛੋਟੀ ਮਿਆਦ ਦੀਆਂ ਘਟਨਾਵਾਂ ਦੀ ਨਿਗਰਾਨੀ ਕਰਨ ਲਈ ਵੀ ਕੀਤੀ ਜਾ ਸਕਦੀ ਹੈ। ਇਹ ਉਪਗ੍ਰਹਿ ਖੇਤੀਬਾੜੀ, ਜੰਗਲਾਤ, ਖਣਿਜ ਵਿਗਿਆਨ, ਆਫ਼ਤ ਚਿਤਾਵਨੀ ਅਤੇ ਸਮੁੰਦਰ ਵਿਗਿਆਨ ਨਾਲ ਜੁੜੀ ਜਾਣਕਾਰੀ ਇਕੱਤਰ ਕਰੇਗਾ।


ਇਹ ਵੀ ਪੜ੍ਹੋ: ਵਿਦਿਆਰਥੀਆਂ ਵੱਲੋਂ ਪੰਜਾਬੀ ਯੂਨੀਵਰਸਿਟੀ 'ਚ ਕਾਂਗਰਸੀ ਲੀਡਰਾਂ ਦੇ ਦਾਖਲੇ ‘ਤੇ ਬੈਨ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904