Punjab Election 2022: ਵਿਧਾਨ ਸਭਾ ਚੋਣਾਂ ਲਈ ਪਾਰਟੀ ਉਮੀਦਵਾਰ ਦਾ ਫੈਸਲਾ ਕਰਨ ਲਈ ਸ਼ਨੀਵਾਰ ਨੂੰ ਪੰਜਾਬ ਭਾਜਪਾ ਦੀ ਚੋਣ ਕਮੇਟੀ ਦੀ ਮੀਟਿੰਗ ਹੋਈ ਹੈ। ਇਸ ਮੀਟਿੰਗ ਤੋਂ ਬਾਅਦ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਪਾਰਟੀ ਵੱਲੋਂ ਵਿਧਾਨ ਸਭਾ 'ਚ ਕੌਣ-ਕੌਣ ਉਮੀਦਵਾਰ ਹੋ ਸਕਦੇ ਹਨ, ਇਸ ਦਾ ਪੈਨਲ ਤਿਆਰ ਕੀਤਾ ਜਾ ਰਿਹਾ ਹੈ ਤੇ ਇਹ ਨਾਂ ਪਾਰਲੀਮੈਂਟ ਬੋਰਡ ਨੂੰ ਭੇਜੇ ਜਾਣਗੇ, ਜੋ ਨਾਵਾਂ ਨੂੰ ਅੰਤਿਮ ਰੂਪ ਦੇਣਗੇ।
ਕੌਣ ਹੋਵੇਗਾ CM ਦਾ ਚਿਹਰਾ
ਸੀਐਮ ਦੇ ਚਿਹਰੇ 'ਤੇ ਰਾਣਾ ਸੋਢੀ ਨੇ ਕਿਹਾ ਅਸੀਂ ਨਰਿੰਦਰ ਮੋਦੀ ਜੀ ਦੇ ਨਾਂ 'ਤੇ ਚੋਣਾਂ ਦਾ ਸੁਨੇਹਾ ਦਿੰਦੇ ਹਾਂ। ਓਹੀ ਸਾਡਾ ਮੈਨੀਫੈਸਟੋ ਹੈ ਤੇ ਉਨ੍ਹਾਂ ਦੇ ਨਾਂ 'ਤੇ ਪੰਜਾਬ ਦੇ ਲੋਕਾਂ ਨਾਲ ਵਚਨਬੱਧਤਾ ਹੋਵੇਗੀ। ਕਾਂਗਰਸ ਦੀ ਸੂਚੀ 'ਤੇ ਉਨ੍ਹਾਂ ਕਿਹਾ ਕਿ ਕਾਂਗਰਸ ਲਿਸਟ ਜੋ ਮਰਜ਼ੀ ਜਾਰੀ ਕਰ ਲਵੇ, ਲੋਕਾਂ ਨੇ 10 ਮਾਰਚ ਨੂੰ ਨਤੀਜੇ ਦੇਣੇ ਹਨ ਤੇ ਤੁਸੀਂ ਦੇਖਣਾ 10 ਮਾਰਚ ਨੂੰ ਕੀ ਹੋਵੇਗਾ।
ਅਸ਼ਵਨੀ ਸ਼ਰਮਾ ਨੇ ਦੱਸਿਆ ਕਿ 4020 ਆਗੂਆਂ ਨੇ ਟਿਕਟਾਂ ਲਈ ਅਪਲਾਈ ਕੀਤਾ ਸੀ। ਬੇਸ਼ੱਕ ਪਾਰਟੀ ਵਿੱਚ ਅਰਜ਼ੀਆਂ ਦੀ ਕੋਈ ਪਰੰਪਰਾ ਨਹੀਂ। ਉਮੀਦਵਾਰਾਂ ਦਾ ਐਲਾਨ ਜਲਦੀ ਕਰ ਦਿੱਤਾ ਜਾਵੇਗਾ। ਦੂਜੇ ਪਾਸੇ ਕਾਦੀਆਂ ਤੋਂ ਕਾਂਗਰਸੀ ਵਿਧਾਇਕ ਫਤਿਹਜੰਗ ਬਾਜਵਾ, ਜੋ ਹਾਲ ਹੀ ਵਿੱਚ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਹਨ। ਉਨ੍ਹਾਂ ਕਾਂਗਰਸ ਵੱਲੋਂ ਆਪਣੇ ਵੱਡੇ ਭਰਾ ਪ੍ਰਤਾਪ ਸਿੰਘ ਬਾਜਵਾ ਨੂੰ ਕਾਦੀਆਂ ਤੋਂ ਕਾਂਗਰਸ ਦੀ ਟਿਕਟ ਮਿਲਣ ’ਤੇ ਵਧਾਈ ਦਿੱਤੀ ਹੈ।
ਭਰਾ ਖਿਲਾਫ ਚੋਣ ਲੜਨ ਬਾਰੇ ਕੀ ਬੋਲੇ ?
ਭਰਾ ਦੇ ਖਿਲਾਫ ਚੋਣ ਲੜਨ 'ਤੇ ਉਨ੍ਹਾਂ ਕਿਹਾ ਕਿ ਭਾਜਪਾ ਲੀਡਰਸ਼ਿਪ ਉਨ੍ਹਾਂ ਨੂੰ ਜਿੱਥੋਂ ਵੀ ਕਹੇਗੀ, ਉਹ ਚੋਣ ਲੜਨਗੇ। ਉਨ੍ਹਾਂ ਕਿਹਾ ਕਿ ਇਹ ਸਿਆਸੀ ਲੜਾਈ ਹੈ, ਅਸੀਂ ਆਪਸ ਵਿੱਚ ਕੁਸ਼ਤੀ ਥੋੜ੍ਹੀ ਕਰਨੀ ਹੈ। ਭਾਜਪਾ 80 ਸੀਟਾਂ 'ਤੇ ਚੋਣ ਲੜੇਗੀ ਤੇ ਕੈਪਟਨ ਅਮਰਿੰਦਰ ਸਿੰਘ ਤੇ ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਨੂੰ ਕਿੰਨੀਆਂ ਸੀਟਾਂ ਮਿਲਣਗੀਆਂ, ਇਹ ਗੱਲ ਅਜੇ ਚੱਲ ਰਹੀ ਹੈ।
ਦੂਜੇ ਪਾਸੇ ਭਾਜਪਾ ਆਗੂ ਰਾਣਾ ਗੁਰਮੀਤ ਸੋਢੀ ਨੇ ਕਿਹਾ ਕਿ ਅੱਜ ਸਾਡੀ ਮੀਟਿੰਗ ਹੋਈ ਹੈ। ਇੱਕ ਹੋਰ ਮੀਟਿੰਗ ਦੀ ਪ੍ਰਧਾਨਗੀ ਜੇਪੀ ਨੱਡਾ ਕਰਨਗੇ। ਇਸ ਵਿੱਚ ਉਮੀਦਵਾਰਾਂ ਦੀ ਸੂਚੀ ਤੈਅ ਕੀਤੀ ਜਾਵੇਗੀ। ਰਾਣਾ ਸੋਢੀ ਕਾਂਗਰਸ ਦੇ ਵਿਧਾਇਕ ਹਨ ਤੇ ਹਾਲ ਹੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਹਨ।
ਵੱਡੇ ਭਰਾ ਦੀ ਭੂਮਿਕਾ ਨਿਭਾਏਗੀ ਭਾਜਪਾ
ਭਾਜਪਾ ਆਗੂ ਹਰਜੀਤ ਗਰੇਵਾਲ ਨੇ ਕਿਹਾ ਕਿ ਚੋਣਾਂ ਵਿੱਚ ਜੋ ਸਾਡਾ ਗੱਠਜੋੜ ਹੈ, ਉਸ ਵਿੱਚ ਭਾਜਪਾ ਵੱਡੇ ਭਰਾ ਦੀ ਭੂਮਿਕਾ ਨਿਭਾਏਗੀ। ਭਾਜਪਾ ਦੀ ਸੂਚੀ ਲਈ ਕੇਂਦਰੀ ਸੰਸਦੀ ਬੋਰਡ ਬੈਠੇਗਾ ਤੇ ਸੂਚੀ 'ਤੇ ਅੰਤਿਮ ਮੋਹਰ ਲਗਾਈ ਜਾਵੇਗੀ। ਭਾਜਪਾ ਆਗੂ ਹਰਜੀਤ ਗਰੇਵਾਲ ਨੇ ਕਿਹਾ ਕਿ ਸੀਟਾਂ ਦੀ ਵੰਡ ਬਾਰੇ ਫਿਲਹਾਲ ਕੁਝ ਨਹੀਂ ਕਹਿ ਸਕਦੇ। ਕਾਂਗਰਸ ਦੀ ਸੂਚੀ 'ਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਾਲੇ ਲੋਕਾਂ ਨੂੰ ਟਿਕਟਾਂ ਦੇਣ 'ਤੇ ਹਰਜੀਤ ਗਰੇਵਾਲ ਨੇ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਅਜਿਹੇ ਲੋਕਾਂ ਨੂੰ ਲਿਆਵਾਂਗੇ ਤਾਂ ਹੀ ਕਾਂਗਰਸ ਕਾਮਯਾਬ ਹੋਵੇਗੀ।
ਭਾਜਪਾ ਨੂੰ ਪ੍ਰਚਾਰ ਦੀ ਲੋੜ ਨਹੀਂ
ਚੋਣ ਕਮਿਸ਼ਨ ਵੱਲੋਂ ਰੈਲੀ ਦੀ ਸਮਾਪਤੀ 'ਤੇ ਗਰੇਵਾਲ ਨੇ ਕਿਹਾ ਕਿ ਭਾਜਪਾ ਨੂੰ ਪ੍ਰਚਾਰ ਕਰਨ ਦੀ ਲੋੜ ਨਹੀਂ, ਮਾਈਕ੍ਰੋ ਮੈਨੇਜਮੈਂਟ ਸਾਡਾ ਹੈ। ਸਾਡੇ ਕੋਲ ਪਹਿਲਾਂ ਹੀ ਇੱਕ ਡਿਜੀਟਲ ਰੈਲੀ ਚੱਲ ਰਹੀ ਹੈ। ਇਹ ਸਾਡੇ ਲਈ ਵਰਦਾਨ ਹੈ ਕਿ ਰੈਲੀ ਫਿਜ਼ੀਕਲ ਨਹੀਂ ਹੋ ਰਹੀ।
ਇਹ ਵੀ ਪੜ੍ਹੋ : ਅਕਾਲੀ ਨੇਤਾ ਬਿਕਰਮ ਮਜੀਠੀਆ ਖ਼ਿਲਾਫ਼ ਇੱਕ ਹੋਰ ਕੇਸ ਹੋਇਆ ਦਰਜ , ਜਾਣੋਂ ਪੂਰਾ ਮਾਮਲਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490