7 ਸਾਲਾ ਬੱਚੀ ਨਾਲ ਬਲਾਤਕਾਰ, ਲਾਸ਼ ਖੂਹੀ 'ਚ ਸੁੱਟੀ
ਏਬੀਪੀ ਸਾਂਝਾ | 15 Jul 2016 08:48 AM (IST)
ਫਿਰੋਜ਼ਪੁਰ: ਦੇਸ਼ ਭਰ ਵਿੱਚ ਲਗਾਤਾਰ ਵਧ ਰਹੇ ਔਰਤਾਂ ਤੇ ਬੱਚਿਆਂ ਨਾਲ ਬਲਾਤਕਾਰ ਰੁਕਣ ਦਾ ਨਾਂ ਨਹੀਂ ਲੈ ਰਹੇ। ਅਜਿਹਾ ਹੀ ਕੁਝ ਫਿਰੋਜ਼ਪੁਰ ਨੇ ਪਿੰਡ ਝੋਕ ਹਰੀਹਰ ਵਿੱਚ ਹੋਇਆ ਹੈ। ਜਿੱਥੇ ਸੱਤ ਸਾਲਾ ਬੱਚੀ ਨਾਲ ਬਲਾਤਕਾਰ ਕਰ ਉਸ ਨੂੰ ਮੋਟਰ ਦੀ ਖੂਹੀ ਵਿੱਚ ਸੁੱਟ ਦਿੱਤਾ। ਇਸ ਘਟਨਾ ਬਾਰੇ ਪਤਾ ਉਸ ਵੇਲੇ ਲੱਗਾ, ਜਦੋਂ ਬੱਚੀ ਦਾ ਪਰਿਵਾਰ ਉਸ ਦੀ ਭਾਲ ਕਰਨ ਲੱਗਾ। ਦਰਅਸਲ ਪਿੰਡ ਝੋਕ ਹਰੀਹਰ ਵਿੱਚ ਆਪਣੇ ਪਰਿਵਾਰ ਨਾਲ ਸੁੱਤੀ 7 ਸਾਲਾ ਬੱਚੀ ਨੂੰ ਬੀਤੀ ਰਾਤ ਕੋਈ ਚੁੱਕ ਕੇ ਲੈ ਗਿਆ ਪਰ ਜਦੋਂ ਅਗਲੇ ਦਿਨ ਪਰਿਵਾਰ ਵਾਲਿਆਂ ਨੂੰ ਬੱਚੀ ਨਾ ਮਿਲੀ ਤਾਂ ਉਨ੍ਹਾਂ ਭਾਲ ਸ਼ੁਰੂ ਕਰ ਦਿੱਤੀ। ਇਸ ਬਾਰੇ ਪੁਲਿਸ ਨੂੰ ਵੀ ਜਾਣਕਾਰੀ ਦਿੱਤੀ ਗਈ। ਪੁਲਿਸ ਨੇ ਜਦੋਂ ਪੁੱਛਗਿੱਛ ਸ਼ੁਰੂ ਕੀਤੀ ਤਾਂ ਬੱਚੀ ਦੀ ਲਾਸ਼ ਖੂਹੀ ਵਿੱਚੋਂ ਮਿਲੀ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਬੱਚੀ ਨਾਲ ਬਲਾਤਕਾਰ ਕਰਨ ਤੋਂ ਬਾਅਦ ਉਸ ਨੂੰ ਖੂਹੀ ਵਿੱਚ ਸੁੱਟ ਦਿੱਤਾ ਗਿਆ ਸੀ। ਬੱਚੀ ਦੇ ਪੋਸਟਮਾਰਟਮ ਲਈ ਲਾਸ਼ ਸਰਕਾਰੀ ਹਸਪਤਾਲ ਭੇਜ ਦਿੱਤੀ ਗਈ ਪਰ ਹਾਲੇ ਤੱਕ ਇਸ ਮਾਮਲੇ ਵਿੱਚ ਕੋਈ ਗ੍ਰਿਫਤਾਰੀ ਨਹੀਂ ਹੋਈ। ਪੀੜਤ ਪਰਿਵਾਰ ਨੇ ਦੱਸਿਆ ਕਿ ਉਹ ਪਿਛਲੇ 12 ਸਾਲ ਤੋਂ ਇੱਥੇ ਰੁਜ਼ਗਾਰ ਕਰ ਰਹੇ ਹਨ। ਇਨਸਾਫ ਦੀ ਗੁਹਾਰ ਲਾਉਂਦਿਆਂ ਪੀੜਤ ਪਰਿਵਾਰ ਨੇ ਮੰਗ ਕੀਤੀ ਕਿ ਮੁਲਜ਼ਮਾਂ ਨੂੰ ਜਲਦੀ ਕਾਬੂ ਕਰਕੇ ਸਖਤ ਸਜ਼ਾ ਦਿੱਤੀ ਜਾਵੇ।