ਨਵੀਂ ਦਿੱਲੀ: ਯੂਕੇ ਆਧਾਰਤ ਪੰਜਾਬੀ ਕਲਾਕਾਰ ਤਰਨ ਕੌਰ ਢਿੱਲੋਂ ਉਰਫ ਹਾਰਡ ਕੌਰ ਨੇ ਭਾਰਤ ਸਰਕਾਰ ਵੱਲੋਂ ਪਾਬੰਦੀਸ਼ੁਦਾ ਸੰਸਥਾ ਸਿੱਖਸ ਫਾਰ ਜਸਟਿਸ (SFJ) ਦੀ ਹਮਾਇਤ ਕਰਨ ਦਾ ਐਲਾਨ ਕਰ ਦਿੱਤਾ ਹੈ। ਭਾਰਤ ਨੇ ਪਿਛਲੇ ਹਫ਼ਤੇ ਹੀ ਐਸਐਫਜੇ 'ਤੇ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਹਿੱਸਾ ਲੈਣ ਦੇ ਦੋਸ਼ ਹੇਠ ਰੋਕ ਲਾ ਦਿੱਤੀ ਸੀ।
ਹਾਰਡ ਕੌਰ ਨੇ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਵੀਡੀਓਜ਼ ਰਾਹੀਂ ਲੋਕਾਂ ਨੂੰ ਖ਼ਾਲਿਸਤਾਨ ਦੇ ਪੱਖ ਵਿੱਚ ਵੋਟਿੰਗ ਕਰਨ ਦੀ ਅਪੀਲ ਕੀਤੀ ਹੈ। ਉਸ ਨੇ ਆਪਣੇ ਇੰਸਟਾਗ੍ਰਾਮ ਖਾਤੇ 'ਤੇ ਪਾਈਆਂ ਵੀਡੀਓਜ਼ ਵਿੱਚ ਉਸ ਨੇ ਰੈਫਰੰਡਮ 2020 ਦੇ ਪ੍ਰਚਾਰ ਵਾਲੀ ਟੀ-ਸ਼ਰਟ ਵੀ ਪਹਿਨੀ ਹੋਈ ਹੈ। ਹਾਰਡ ਕੌਰ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀ ਪੋਸਟ ਵਿੱਚ ਟੈਗ ਕੀਤਾ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਹਾਰਡ ਕੌਰ ਨੂੰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੇ ਆਰਐਸਐਸ ਦੇ ਮੁਖੀ ਮੋਹਨ ਭਾਗਵਤ ਖ਼ਿਲਾਫ਼ ਪੋਸਟਾਂ ਪਾਉਣ 'ਤੇ ਦੇਸ਼ਧ੍ਰੋਹ ਦੇ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਸੀ। ਹੁਣ ਹਾਰਡ ਕੌਰ ਖ਼ਾਲਿਸਤਾਨ ਪੱਖੀ ਲੋਕਾਂ ਦੇ ਸਮਰਥਨ ਕਰਕੇ ਸਰਕਾਰ ਦੀਆਂ ਨਜ਼ਰਾਂ ਵਿੱਚ ਮੁੜ ਆ ਗਈ ਹੈ। ਹੁਣ ਉਸ ਖ਼ਿਲਾਫ਼ ਕੀ ਐਕਸ਼ਨ ਹੋਵੇਗਾ, ਇਹ ਦੇਖਣਾ ਬਾਕੀ ਹੈ।
ਭਾਰਤ ਸਰਕਾਰ ਵੱਲੋਂ ਰੋਕ ਲਾਉਣ ਮਗਰੋਂ SFJ ਨਾਲ ਡਟੀ ਹਾਰਡ ਕੌਰ
ਏਬੀਪੀ ਸਾਂਝਾ
Updated at:
18 Jul 2019 06:55 PM (IST)
ਹਾਰਡ ਕੌਰ ਨੇ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਵੀਡੀਓਜ਼ ਰਾਹੀਂ ਲੋਕਾਂ ਨੂੰ ਖ਼ਾਲਿਸਤਾਨ ਦੇ ਪੱਖ ਵਿੱਚ ਵੋਟਿੰਗ ਕਰਨ ਦੀ ਅਪੀਲ ਕੀਤੀ ਹੈ। ਉਸ ਨੇ ਆਪਣੇ ਇੰਸਟਾਗ੍ਰਾਮ ਖਾਤੇ 'ਤੇ ਪਾਈਆਂ ਵੀਡੀਓਜ਼ ਵਿੱਚ ਉਸ ਨੇ ਰੈਫਰੰਡਮ 2020 ਦੇ ਪ੍ਰਚਾਰ ਵਾਲੀ ਟੀ-ਸ਼ਰਟ ਵੀ ਪਹਿਨੀ ਹੋਈ ਹੈ।
- - - - - - - - - Advertisement - - - - - - - - -