ਚੰਡੀਗੜ੍ਹ: ਪੰਜਾਬ ਦੇ ਖੁਰਾਕ ਸਪਲਾਈ ਤੇ ਉਪਭੋਗਤਾ ਮਾਮਲਿਆਂ ਬਾਰੇ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਵੀਰਵਾਰ ਨੂੰ ਆਪਣੇ ਵਿਭਾਗ ਦੇ ਚਾਰ ਉੱਚ ਅਧਿਕਾਰੀਆਂ ਨੂੰ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ। ਚਾਰਾਂ 'ਤੇ ਖੁਰਾਕ ਪਦਾਰਥਾਂ ਦੀ ਵੰਡ ਵਿੱਚ ਊਣਤਾਈਆਂ ਵਰਤਣ ਦੇ ਇਲਜ਼ਾਮ ਸਨ।
ਮੰਤਰੀ ਨੇ ਫੂਡ ਤੇ ਸਪਲਾਈ ਇੰਸਪੈਕਟਰ ਸੁਮਿਤ ਕੁਮਾਰ (ਗੁਰਦਾਸਪੁਰ), ਜਗਤਾਰ ਸਿੰਘ (ਹੁਸ਼ਿਆਰਪੁਰ), ਖੁਸ਼ਵੰਤ ਸਿੰਘ (ਲੁਧਿਆਣਾ) ਤੇ ਲੁਧਿਆਣਾ ਦੇ ਸਹਾਇਕ ਫੂਡ ਸਪਲਾਈ ਅਫਸਰ ਜਸਵਿੰਦਰ ਸਿੰਘ ਦੀ ਤੁਰੰਤ ਮੁਅੱਤਲੀ ਦੇ ਹੁਕਮ ਜਾਰੀ ਕੀਤੇ ਹਨ। ਆਸ਼ੂ ਨੇ ਕਿਹਾ ਕਿ ਰਾਸ਼ਨ ਵੰਡ ਪ੍ਰਣਾਲੀ ਦਾ ਕੰਪਿਊਟਰੀਕਰਨ ਹੋਣ ਤੋਂ ਬਾਅਦ ਹੀ ਇਸ ਧਾਂਦਲੀ ਦਾ ਪਤਾ ਲੱਗਾ ਹੈ।
ਉਨ੍ਹਾਂ ਕਿਹਾ ਕਿ ਪੂਰੀ ਪ੍ਰਣਾਲੀ ਨੂੰ epos.punjab.gov.in 'ਤੇ ਜਾ ਕੇ ਕਿਸੇ ਵੀ ਸਮੇਂ ਦੇਖਿਆ ਜਾ ਸਕਦਾ ਹੈ। ਆਸ਼ੂ ਨੇ ਕਿਹਾ ਕਿ ਖੁਰਾਕ ਤੇ ਅਨਾਜ ਦਾ ਸਹੀ ਲਾਭਪਾਤਰੀਆਂ ਤਕ ਪਹੁੰਚਣਾ ਯਕੀਨੀ ਬਣਾਉਣ ਲਈ ਉਨ੍ਹਾਂ ਦੀ ਸਰਕਾਰ ਨੇ ਪਿੰਡ, ਬਲਾਕ ਤੇ ਜ਼ਿਲ੍ਹਾ ਪੱਧਰ 'ਤੇ ਵਿਜੀਲੈਂਸ ਕਮੇਟੀਆਂ ਦਾ ਗਠਨ ਕੀਤਾ ਹੈ।
ਕੈਪਟਨ ਦੇ ਮੰਤਰੀ ਨੇ ਕੀਤੇ ਚਾਰ ਅਫਸਰ ਸਸਪੈਂਡ
ਏਬੀਪੀ ਸਾਂਝਾ
Updated at:
18 Jul 2019 04:32 PM (IST)
ਭਾਰਤ ਭੂਸ਼ਣ ਆਸ਼ੂ ਨੇ ਵੀਰਵਾਰ ਨੂੰ ਆਪਣੇ ਵਿਭਾਗ ਦੇ ਚਾਰ ਉੱਚ ਅਧਿਕਾਰੀਆਂ ਨੂੰ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ। ਚਾਰਾਂ 'ਤੇ ਖੁਰਾਕ ਪਦਾਰਥਾਂ ਦੀ ਵੰਡ ਵਿੱਚ ਊਣਤਾਈਆਂ ਵਰਤਣ ਦੇ ਇਲਜ਼ਾਮ ਸਨ।
- - - - - - - - - Advertisement - - - - - - - - -