ਚੰਡੀਗੜ੍ਹ: ਰਵਿੰਦਰ ਸਿੰਘ ਖਾਲਸਾ ਬ੍ਰਿਟਿਸ਼ ਸਿੱਖ ਮਾਨਵਤਾਵਾਦੀ ਤੇ ਅੰਤਰਰਾਸ਼ਟਰੀ ਗੈਰ-ਮੁਨਾਫਾ ਮੱਦਦ ਤੇ ਰਾਹਤ ਸੰਸਥਾ ਖ਼ਾਲਸਾ ਏਡ ਦਾ ਸੰਸਥਾਪਕ ਹਨ ਜੋ 1999 ਤੋਂ ਬਗੈਰ ਕਿਸੇ ਸਵਾਰਥ ਭਾਵ ਦੇ ਲੋਕਾਂ ਦੀ ਹਰ ਮੁਮਕਿਨ ਮਦਦ ਇੱਕ ਦੇਸ਼ ਨਹੀਂ ਸਗੋਂ ਪੂਰੇ ਵਿਸ਼ਵ 'ਚ ਕਰ ਰਹੇ ਹਨ।



ਹੁਣ ਉਨ੍ਹਾਂ ਦੀ ਸਿਹਤ ਸਬੰਧੀ ਬੇਹੱਦ ਬੂਰੀ ਖ਼ਬਰ ਸਾਹਮਣੇ ਆਈ। ਦੱਸ ਦਈਏ ਕਿ ਖ਼ਾਲਸਾ ਏਡ ਚਲਾਉਣ ਵਾਲੇ ਰਵੀ ਸਿੰਘ ਦੇ ਆਪ੍ਰੇਸ਼ਨ ਦੀ ਖ਼ਬਰ ਜਿਵੇਂ ਹੀ ਵਾਇਰਲ ਹੋਈ ਤਾਂ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਚੰਗੀ ਸਿਹਤ ਲਈ ਲੋਕਾਂ ਨੇ ਦੁਆਵਾਂ ਮੰਗਣੀਆਂ ਸ਼ੁਰੂ ਕਰ ਦਿੱਤੀਆਂ।

ਖ਼ਬਰਾਂ ਮੁਤਾਬਕ ਰਵੀ ਸਿੰਘ ਦੀਆਂ ਦੋਵੇਂ ਕਿਡਨੀਆਂ ਖ਼ਰਾਬ ਹੋ ਚੁੱਕੀਆਂ ਹਨ ਤੇ ਇਸ ਬਾਬਤ ਸ਼ਨੀਵਾਰ ਨੂੰ ਉਨ੍ਹਾਂ ਦਾ ਪਹਿਲਾ ਆਪ੍ਰੇਸ਼ਨ ਕੀਤਾ ਗਿਆ ਜੋ ਕਾਮਯਾਬ ਰਿਹਾ। ਆਪਣੀ ਕਿਡਨੀਆਂ ਖ਼ਰਾਬ ਹੋਣ ਦੀ ਜਾਣਕਾਰੀ ਰਵੀ ਸਿੰਘ ਖਾਲਸਾ ਨੇ ਖੁਦ ਆਪਣੇ ਟਵਿੱਟਰ ਹੈਂਡਲ 'ਤੇ ਇੱਕ ਟਵੀਟ ਕਰਕੇ ਦਿੱਤੀ।




ਆਪ੍ਰੇਸ਼ਨ ਸਫਲ ਹੋਣ ਤੋਂ ਬਾਅਦ ਵੀ ਰਵੀ ਸਿੰਘ ਖਾਲਸਾ ਨੇ ਆਪਣੇ ਫੇਸਬੁੱਕ ਪੇਜ਼ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ ਜਿਸ 'ਚ ਉਨ੍ਹਾਂ ਨੇ ਲਿਖਿਆ ਕਿ ਉਨ੍ਹਾਂ ਦਾ ਕਿਡਨੀਆਂ ਦਾ ਪਹਿਲਾ ਆਪ੍ਰੇਸ਼ਨ ਠੀਕ ਰਿਹਾ। ਖਾਲਸਾ ਏਡ ਦੇ ਮੁਖੀ ਭਾਈ ਰਵੀ ਸਿੰਘ ਨੇ ਬੀਤੇ ਦਿਨੀਂ ਆਪਣੀ ਸਿਹਤ ਬਾਰੇ ਲੋਕਾਂ ਨਾਲ ਜਾਣਕਾਰੀ ਸਾਂਝੀ ਕੀਤੀ ਸੀ ਜਿਸ ‘ਚ ਉਨ੍ਹਾਂ ਨੇ ਦੱਸਿਆ ਸੀ ਕਿ ਉਨ੍ਹਾਂ ਦੀਆਂ ਦੋਵੇਂ ਕਿਡਨੀਆਂ ਖ਼ਰਾਬ ਹੋ ਗਈਆਂ ਹਨ, ਜਿਸ ਦਾ ਆਪ੍ਰੇਸ਼ਨ ਸਫਲ ਰਿਹਾ।

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਕਿਡਨੀਆਂ ਦਾ ਪਹਿਲਾ ਆਪ੍ਰੇਸ਼ਨ ਬਿਲਕੁਲ ਠੀਕ-ਠਾਕ ਹੋ ਗਿਆ ਹੈ। ਉਨ੍ਹਾਂ ਨੇ ਆਪਣੇ ਚਾਹੁਣ ਵਾਲਿਆਂ ਵੱਲੋਂ ਕੀਤੀਆਂ ਜਾਣ ਵਾਲੀਆਂ ਅਰਦਾਸਾਂ ਲਈ ਧੰਨਵਾਦ ਕੀਤਾ ਤੇ ਉਮੀਦ ਪ੍ਰਗਟਾਈ ਕਿ ਉਨ੍ਹਾਂ ਨੂੰ ਜਲਦੀ ਹੀ ਕਿਡਨੀ ਮਿਲ ਜਾਵੇਗੀ ਅਤੇ ਇਸ ਤੋਂ ਬਾਅਦ ਵੱਡਾ ਅਪਰੇਸ਼ਨ ਕਰਕੇ ਉਨ੍ਹਾਂ ਦੇ ਖ਼ਰਾਬ ਗੁਰਦਿਆਂ ਨੂੰ ਬਦਲਿਆ ਜਾਵੇਗਾ।




ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਉਨ੍ਹਾਂ ਦੇ ਜਲਦ ਸਿਹਤਯਾਬ ਹੋਣ ਦੀ ਕਾਮਨਾ ਕੀਤੀ। ਇਸ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਨੇ ਵੀ ਟਵੀਟ ਕਰਕੇ ਰਵੀ ਸਿੰਘ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ। ਸਿੱਧੂ ਨੇ ਟਵੀਟ ਕਰਕੇ ਲਿਖਿਆ ਹੈ ਕਿ ਵਿਸ਼ਵ ਭਰ ਦੀਆਂ ਸੇਵਾ ਨਾਲ ਜੁੜੀਆਂ ਸੰਸਥਾਵਾਂ ਅਤੇ ਗੁਰੂ ਘਰ ਵਲੋਂ ਮਨੁੱਖਤਾ ਦੀ ਸੇਵਾ ਤੋਂ ਪ੍ਰੇਰਿਤ ਰਵੀ ਸਿੰਘ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ।




ਹੁਣ ਉਨ੍ਹਾਂ ਦੇ ਆਪ੍ਰੇਸ਼ਨ ਤੋਂ ਬਾਅਦ ਉਨ੍ਹਾਂ ਬਾਰੇ ਸਾਰੀ ਜਾਣਕਾਰੀ ਮਿਲ ਸਕਦੀ ਹੈ। ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਤੋਂ ਪਹਿਲਾਂ ਪੰਜਾਬੀ ਗਾਇਕ ਜੈਜੀ-ਬੀ ਸਮੇਤ ਕਈ ਵੱਡੇ ਕਲਾਕਾਰਾਂ ਨੇ ਵੀ ਰਵੀ ਸਿੰਘ ਦੀ ਸਿਹਤ ਲਈ ਅਰਦਾਸ ਕੀਤੀ ਹੈ।


ਇਹ ਵੀ ਪੜ੍ਹੋ: ਦੇਸ਼ 'ਚ ਮੁੱਕ ਰਹੀ ਕੋਰੋਨਾ ਵੈਕਸੀਨ, ਪੀਐਮ ਮੋਦੀ ਵਿਦੇਸ਼ਾਂ ਨੂੰ ਵੰਡ ਰਹੇ! ਰਾਹੁਲ ਗਾਂਧੀ ਲਿਖੀ ਚਿੱਠੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904