ਜਿੱਤ ਤੋਂ ਬਾਅਦ ਵੀ ਰਵਨੀਤ ਬਿੱਟੂ ਨੇ ਵਿਰੋਧੀਆਂ 'ਤੇ ਕੱਢੀ ਭੜਾਸ
ਏਬੀਪੀ ਸਾਂਝਾ | 23 May 2019 03:40 PM (IST)
ਜਿੱਤ ਹਾਸਲ ਕਰਨ ਮਗਰੋਂ ਆਪਣੇ ਵਿਰੋਧੀਆਂ ਸਬੰਧੀ ਉਨ੍ਹਾਂ ਕਿਹਾ ਕਿ ਅਕਾਲੀ-ਬੀਜੇਪੀ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਜੇ ਆਪਣੇ ਪੱਧਰ 'ਤੇ ਲੜਦੇ ਤਾਂ ਸ਼ਾਇਦ ਉਨ੍ਹਾਂ ਦੀ ਜ਼ਮਾਨਤ ਵੀ ਜ਼ਬਤ ਹੋ ਸਕਦੀ ਸੀ।
ਲੁਧਿਆਣਾ: ਮੌਜੂਦਾ ਸਾਂਸਦ ਤੇ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਹਲਕਾ ਲੁਧਿਆਣਾ ਤੋਂ ਜਿੱਤ ਹਾਸਲ ਕਰ ਲਈ ਹੈ। ਇਸ ਤੋਂ ਬਾਅਦ ਉਨ੍ਹਾਂ ਆਪਣੇ ਸਮਰਥਕਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਕੋਈ ਖ਼ਾਸ ਨਹੀਂ, ਬਲਕਿ ਆਮ ਆਦਮੀ ਹਨ ਤੇ ਉਨ੍ਹਾਂ ਹਮੇਸ਼ਾ ਲੋਕਾਂ ਦੀ ਸੇਵਾ ਹੀ ਕੀਤੀ ਹੈ। ਜਿੱਤ ਹਾਸਲ ਕਰਨ ਮਗਰੋਂ ਆਪਣੇ ਵਿਰੋਧੀਆਂ ਸਬੰਧੀ ਉਨ੍ਹਾਂ ਕਿਹਾ ਕਿ ਅਕਾਲੀ-ਬੀਜੇਪੀ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਜੇ ਆਪਣੇ ਪੱਧਰ 'ਤੇ ਲੜਦੇ ਤਾਂ ਸ਼ਾਇਦ ਉਨ੍ਹਾਂ ਦੀ ਜ਼ਮਾਨਤ ਵੀ ਜ਼ਬਤ ਹੋ ਸਕਦੀ ਸੀ। ਇਸ ਦੇ ਨਾਲ ਹੀ ਉਨ੍ਹਾਂ ਲੋਕ ਇਨਸਾਫ ਪਾਰਟੀ ਦੇ ਉਮੀਦਵਾਰ ਸਿਮਰਨਜੀਤ ਸਿੰਘ ਬੈਂਸ ਬਾਰੇ ਕਿਹਾ ਕਿ ਵੱਡੇ-ਵੱਡੇ ਦਾਅਵੇ ਕਰਨ ਤੇ ਜਾਅਲੀ ਸੀਡੀਆਂ ਬਣਾਉਣ ਨਾਲ ਲੋਕਾਂ ਦਾ ਭਰੋਸਾ ਨਹੀਂ ਜਿੱਤਿਆ ਜਾ ਸਕਦਾ। ਬਿੱਟੂ ਨੇ ਉਮੀਦ ਜਤਾਈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਲੁਧਿਆਣਾ ਦੇ ਵਿਕਾਸ 'ਤੇ ਧਿਆਨ ਦੇਣਗੇ ਜਦਕਿ ਉਹ ਬੁੱਢੇ ਨਾਲ਼ੇ ਦੀ ਸਮੱਸਿਆ ਦੇ ਹੱਲ ਨੂੰ ਤਰਜੀਹ ਦੇਣਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਕੈਪਟਨ ਤੇ ਸਿੱਧੂ ਦੀ ਤਕਰਾਰ ਸਬੰਧੀ ਕੈਪਟਨ ਦੇ ਨਾਲ ਹਨ।