ਅੰਮ੍ਰਿਤਸਰ: ਬੇਸ਼ੱਕ ਲੋਕ ਸਭਾ ਚੋਣਾਂ ਲਈ ਮੱਤਦਾਨ ਪੂਰਾ ਹੋ ਚੁੱਕਿਆ ਹੈ, ਪਰ ਦੇਸ਼ ਵਿੱਚ ਕੁਝ ਥਾਂ ਅਜਿਹੇ ਹਨ ਜਿੱਥੇ ਵੋਟਿੰਗ ਮੁੜ ਤੋਂ ਕਰਵਾਈ ਜਾਵੇਗੀ। ਇਸੇ ਤਰ੍ਹਾਂ ਅੰਮ੍ਰਿਤਸਰ ਲੋਕ ਸਭਾ ਹਲਕੇ ਅਧੀਨ ਆਉਂਗੇ ਰਾਜਾਸਾਂਸੀ ਵਿਧਾਨ ਸਭਾ ਹਲਕੇ ਦੇ ਇੱਕ ਪੋਲਿੰਗ ਸਟੇਸ਼ਨਾਂ 'ਤੇ ਮੁੜ ਤੋਂ ਵੋਟਿੰਗ ਕਰਵਾਈ ਜਾਵੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਧਿਕਾਰੀ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਦੱਸਿਆ ਕਿ ਪੋਲਿੰਗ ਸਟੇਸ਼ਨ 'ਤੇ ਲੱਗੇ ਵੈਬ ਕਾਸਟ ਕੈਮਰੇ ਰਾਹੀਂ ਧਿਆਨ ਵਿੱਚ ਆਇਆ ਸੀ ਕਿ ਇਸ ਬੂਥ ਚੋਣ ਪ੍ਰਕਿਰਿਆ ਦਾ ਪੂਰੀ ਤਰ੍ਹਾਂ ਪਾਲਣਾ ਨਹੀਂ ਕੀਤੀ ਗਈ ਸੀ ਜਿਸ ਕਰਕੇ ਵੋਟ ਕਰਨ ਦੀ ਨਿੱਜਤਾ ਦੀ ਉਲੰਘਣਾ ਹੋਈ ਹੈ। ਉਨ੍ਹਾਂ ਦੱਸਿਆ ਕਿ ਕੈਮਰੇ ਰਾਹੀਂ ਪਤਾ ਲੱਗਾ ਸੀ ਕਿ ਵੋਟਰ ਕੰਪਾਰਟਮੈਂਟ ਵਿੱਚ ਇੱਕ ਤੋਂ ਵੱਧ ਵਿਅਕਤੀ ਕੈਮਰੇ ਵਿੱਚ ਨਜ਼ਰ ਆਏ ਸਨ।
ਢਿੱਲੋਂ ਨੇ ਦੱਸਿਆ ਕਿ ਇਸ ਸਬੰਧੀ ਭਾਵੇ ਕਿਸੇ ਵੀ ਸਿਆਸੀ ਦਲ ਵੱਲੋਂ ਕੋਈ ਸ਼ਿਕਾਇਤ ਨਹੀਂ ਕੀਤੀ ਗਈ ਸੀ ਪਰ ਉਨ੍ਹਾਂ ਵੱਲੋ ਆਪਣੀ ਰਿਪੋਰਟ ਚੋਣ ਕਮਿਸ਼ਨ ਨੂੰ ਭੇਜੀ ਗਈ ਸੀ। ਸਮੀਰ ਵਰਮਾ ਜਨਰਲ ਅਬਜ਼ਰਵਰ ਨੇ ਆਪਣੀਆਂ ਰਿਪੋਰਟਾਂ ਵਿੱਚ ਇਸ ਦੀ ਪੁਸ਼ਟੀ ਕੀਤੀ ਗਈ, ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਮੁੱਖ ਚੋਣ ਕਮਿਸ਼ਨ ਵੱਲੋਂ ਬੂਥ ਨੰ: 123 'ਤੇ ਮੱਤਦਾਨ ਰੱਦ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਬੂਥ 'ਤੇ ਕੋਈ ਵੀ ਲੜਾਈ ਝਗੜਾ ਨਹੀਂ ਸੀ ਹੋਇਆ ਪਰ ਵੋਟ ਕਰਨ ਦੀ ਨਿੱਜਤਾ ਦਾ ਉਲੰਘਣ ਹੋਈ ਸੀ।
ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਜਿੰਨ੍ਹਾਂ ਵੋਟਰਾਂ ਵੱਲੋਂ ਭਾਵੇ ਪਹਿਲਾਂ ਵੀ ਵੋਟ ਪੋਲ ਕੀਤੀ ਗਈ ਹੈ ਜਾਂ ਜਿਹੜੇ ਇਸ ਬੂਥ ਅਧੀਨ ਪੈਂਦੇ ਰਜਿਸਟਰਡ ਵੋਟਰ ਹਨ ਉਹ 22 ਮਈ ਨੂੰ ਦੁਬਾਰਾ ਮਤਦਾਨ ਕਰ ਸਕਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ 22 ਮਈ ਨੂੰ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਜ਼ਰੂਰ ਕਰਨ।
ਪੰਜਾਬ 'ਚ ਲੋਕ ਸਭਾ ਚੋਣ ਕਰਵਾਉਣ ਮੌਕੇ ਹੋਈ ਕੁਤਾਹੀ, ਹੋਵੇਗੀ ਮੁੜ ਵੋਟਿੰਗ
ਏਬੀਪੀ ਸਾਂਝਾ
Updated at:
20 May 2019 07:24 PM (IST)
ਪੋਲਿੰਗ ਸਟੇਸ਼ਨ 'ਤੇ ਲੱਗੇ ਵੈਬ ਕਾਸਟ ਕੈਮਰੇ ਰਾਹੀਂ ਧਿਆਨ ਵਿੱਚ ਆਇਆ ਸੀ ਕਿ ਇਸ ਬੂਥ ਚੋਣ ਪ੍ਰਕਿਰਿਆ ਦਾ ਪੂਰੀ ਤਰ੍ਹਾਂ ਪਾਲਣਾ ਨਹੀਂ ਕੀਤੀ ਗਈ ਸੀ ਜਿਸ ਕਰਕੇ ਵੋਟ ਕਰਨ ਦੀ ਨਿੱਜਤਾ ਦੀ ਉਲੰਘਣਾ ਹੋਈ ਹੈ।
- - - - - - - - - Advertisement - - - - - - - - -