SSA Punjab Master Cadre Recruitment 2020: ਸਰਵ ਸਿੱਖਿਆ ਅਭਿਆਨ ਪੰਜਾਬ ਤਹਿਤ ਮਾਸਟਰ ਕੇਡਰ ਦੀਆਂ ਅਸਾਮੀਆਂ ਦੀ ਭਰਤੀ ਲਈ ਆਨ ਲਾਈਨ ਬਿਨੈ ਕਰਨ ਦੀ ਆਖਰੀ ਤਰੀਕ ਵਧਾ ਦਿੱਤੀ ਗਈ ਹੈ। ਇਹ ਫੈਸਲਾ ਭਰਤੀ ਬੋਰਡ ਨੇ ਕੋਰੋਨਾ ਵਾਇਰਸ ਕੋਵਿਡ-19 ਦੇ ਸੰਕਰਮਣ ਤੇ ਦੇਸ਼ ਵਿਆਪੀ ਲੌਕਡਾਉਨ ਕਾਰਨ ਲਿਆ ਹੈ।



ਬੋਰਡ ਨੇ ਮਾਸਟਰ ਕੇਡਰ (ਹਿੰਦੀ, ਪੰਜਾਬੀ, ਸਮਾਜਿਕ ਅਧਿਐਨ, ਗਣਿਤ, ਵਿਗਿਆਨ, ਅੰਗਰੇਜ਼ੀ) ਦੀਆਂ ਖਾਲੀ ਅਸਾਮੀਆਂ ‘ਤੇ ਭਰਤੀ ਲਈ ਆਨਲਾਈਨ ਅਰਜ਼ੀ ਦੇਣ ਦੀ ਆਖ਼ਰੀ ਤਰੀਕ 15 ਅਪ੍ਰੈਲ 2020 ਤੋਂ ਵਧਾ ਕੇ 5 ਮਈ 2020 ਕਰ ਦਿੱਤੀ ਹੈ। ਹੁਣ ਉਮੀਦਵਾਰ ਇਨ੍ਹਾਂ ਅਸਾਮੀਆਂ ਲਈ 5 ਮਈ 2020 ਤੱਕ ਅਪਲਾਈ ਕਰ ਸਕਦੇ ਹਨ।



ਮਹੱਤਵਪੂਰਨ ਤਾਰੀਖਾਂ
ਆਨਲਾਈਨ ਅਰਜ਼ੀ ਦੀ ਸ਼ੁਰੂਆਤੀ ਮਿਤੀ - 02-03-2020
ਆਨਲਾਈਨ ਅਰਜ਼ੀ ਦੀ ਆਖ਼ਰੀ ਤਾਰੀਖ - 5 ਮਈ 2020
ਖਾਲੀ ਅਸਾਮੀਆਂ ਦੀ ਕੁੱਲ ਗਿਣਤੀ - 2182 ਪੋਸਟਾਂ




ਯੋਗਤਾ ਦੇ ਮਾਪਦੰਡ
ਵਿਦਿਅਕ ਯੋਗਤਾ: ਉਮੀਦਵਾਰਾਂ ਨੂੰ ਮਾਨਤਾ ਪ੍ਰਾਪਤ ਯੂਨੀਵਰਸਿਟੀ/ਸੰਸਥਾ ਤੋਂ ਗ੍ਰੈਜੂਏਟ (ਸਬੰਧਤ ਵਿਸ਼ੇ ਵਿੱਚ) ਅਤੇ ਬੀਐਡ ਹੋਣਾ ਚਾਹੀਦਾ ਹੈ। ਵਿਸਤ੍ਰਿਤ ਜਾਣਕਾਰੀ ਲਈ, ਉਮੀਦਵਾਰ ਨੂੰ ਇਸ਼ਤਿਹਾਰ ਪੜ੍ਹਨਾ ਚਾਹੀਦਾ ਹੈ।ਉਮਰ ਹੱਦ: ਇਨ੍ਹਾਂ ਅਹੁਦਿਆਂ ਲਈ ਅਰਜ਼ੀ ਦੇਣ ਵਾਲੇ ਉਮੀਦਵਾਰਾਂ ਦੀ ਉਮਰ 1 ਜਨਵਰੀ 2020 ਨੂੰ 18 ਤੋਂ 37 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਉੱਚ ਉਮਰ ਸੀਮਾ ਵਿੱਚ ਢਿੱਲ ਦਿੱਤੀ ਜਾਵੇਗੀ।