ਚੰਡੀਗੜ੍ਹ: ਤੁਸੀਂ ਅਕਸਰ ਅਜਿਹਾ ਵੇਖਿਆ ਹੋਵੇਗਾ ਕੀ ਵਿਆਹ ਕਰਵਾ ਕੇ NRI ਲਾੜੇ ਫਰਾਰ ਹੋ ਜਾਂਦੇ ਹਨ ਅਤੇ ਆਪਣੀਆਂ ਪਤਨੀਆਂ ਨੂੰ ਪਿਛੇ ਛੱਡ ਜਾਂਦੇ ਹਨ। ਪਰ ਹੁਣ ਐਸੇ NRI ਲਾੜਿਆਂ ਦੀ ਚੰਗੀ ਸ਼ਾਮਤ ਆਈ ਹੈ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੀਆਂ ਮੁਟਿਆਰਾਂ ਨਾਲ ਵਿਆਹ ਕਰਾ ਭੱਜਣ ਵਾਲੇ NRI ਲਾੜਿਆਂ ਤੇ ਸ਼ਿਕੰਜਾ ਕੱਸਿਆ ਗਿਆ ਹੈ।
ਦਰਅਸਲ, ਅਜਿਹੇ ਲਾੜਿਆਂ ਉੱਤੇ ਵੱਡੀ ਕਾਰਵਾਈ ਕੀਤੀ ਗਈ ਹੈ। ਖੇਤਰੀ ਪਾਸਪੋਰਟ ਦਫਤਰ ਚੰਡੀਗੜ ਨੇ ਅਜਿਹੇ 450 ਲਾੜਿਆਂ ਦੇ ਪਾਸਪੋਰਟ ਰੱਦ ਕਰ ਦਿੱਤੇ ਹਨ ਜੋ ਵਿਆਹ ਕਰਵਾ ਭੱਜ ਗਏ ਸਨ। ਹੁਣ ਪਾਸਪੋਰਟ ਦਫਤਰ ਦੀ ਇਸ ਕਾਰਵਾਈ ਤੋਂ ਬਾਅਦ 83 ਲਾੜੇ ਭਾਰਤ ਪਰਤੇ ਆਏ ਹਨ। ਇਸ ਦੌਰਾਨ ਖੇਤਰੀ ਪਾਸਪੋਰਟ ਦਫਤਰ ਨੇ ਕੈਨੇਡਾ, ਬ੍ਰਿਟੇਨ ਅਤੇ ਅਮਰੀਕਾ ਸਣੇ ਕਈ ਹੋਰ ਦੇਸ਼ਾਂ ਨੂੰ ਉਨ੍ਹਾਂ ਭਾਰਤੀਆਂ ਖ਼ਿਲਾਫ਼ ਕਾਰਵਾਈ ਕਰਨ ਲਈ ਲਿਖਿਆ ਹੈ ਜੋ ਆਪਣੀ ਪਤਨੀ ਨਾਲ ਧੋਖਾ ਕਰਕੇ ਵਿਦੇਸ਼ ਭੱਜ ਗਏ ਹਨ। ਇਨ੍ਹਾਂ ਸਾਰਿਆਂ ਦੇ ਪਾਸਪੋਰਟ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।
ਮਹੱਤਵਪੂਰਣ ਗੱਲ ਇਹ ਹੈ ਕਿ ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਤੋਂ 20,000 ਤੋਂ ਵੱਧ ਲਾੜੇ ਵਿਆਹ ਕਰਵਾ ਕੇ ਵਿਦੇਸ਼ ਭੱਜ ਗਏ ਹਨ। ਪਰ ਹੁਣ ਕੋਰੋਨਾ ਸੰਕਟ ਕਾਰਨ ਵਿਦੇਸ਼ ਤੋਂ ਇੱਕ ਦਰਜਨ ਲਾੜੇ ਭਾਰਤ ਵਾਪਸ ਪਰਤ ਆਏ ਹਨ।
ਪਾਸਪੋਰਟ ਦਫਤਰ ਦੀ ਕਾਰਵਾਈ ਤੋਂ ਬਾਅਦ, ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਤੋਂ 83 ਲਾੜੇ ਵਾਪਸ ਆ ਗਏ ਅਤੇ ਹੁਣ ਇੱਕ ਵਾਰ ਫਿਰ ਆਪਣੇ ਪਰਿਵਾਰ ਨਾਲ ਰਹਿਣ ਲਈ ਤਿਆਰ ਹਨ। ਵੱਖ ਵੱਖ ਹਵਾਈ ਅੱਡਿਆਂ 'ਤੇ ਉਤਰਦਿਆਂ ਹੀ 14 ਲਾੜਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ।ਉਧਰ ਪਾਸਪੋਰਟ ਦਫਤਰ ਵਿੱਚ ਅਜਿਹੇ ਧੋਖੇਬਾਜ਼ ਲਾੜਿਆਂ ਖਿਲਾਫ ਤਕਰੀਬਨ 60 ਸ਼ਿਕਾਇਤਾਂ ਪੈਂਡਿੰਗ ਹਨ।ਇਸ ਦੌਰਾਨ 22 ਲਾੜਿਆਂ ਦੀ ਤਰਫੋਂ ਰਜਨੀਮਾ ਦਾ ਹਲਫੀਆ ਬਿਆਨ ਦਿੱਤਾ ਗਿਆ ਹੈ ਕਿ ਹੁਣ ਉਹ ਆਪਣੇ ਪਰਿਵਾਰ ਨਾਲ ਹੀ ਵਿਦੇਸ਼ ਜਾਣਗੇ।
ਇਹ ਵੀ ਪੜ੍ਹੋ: ਮਾੜੀ ਪੈਦਾਵਾਰ ਤੋਂ ਦੁਖੀ ਹੋ ਕਿਸਾਨਾਂ ਨੇ ਲੱਭਿਆ ਅਨੌਖਾ ਰਾਹ, ਇਸ ਫਸਲ ਤੋਂ ਕਮਾ ਰਿਹਾ 7 ਲੱਖ ਰੁਪਏ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਵਿਆਹ ਤੋਂ ਬਾਅਦ ਧੋਖਾ ਦੇ ਵਿਦੇਸ਼ ਭੱਜੇ NRI ਲਾੜਿਆਂ ਤੇ ਵੱਡੀ ਕਾਰਵਾਈ, 450 ਦੇ ਪਾਸਪੋਰਟ ਰੱਦ
ਏਬੀਪੀ ਸਾਂਝਾ
Updated at:
02 Jul 2020 07:33 PM (IST)
ਪਰ ਹੁਣ ਐਸੇ NRI ਲਾੜਿਆਂ ਦੀ ਚੰਗੀ ਸ਼ਾਮਤ ਆਈ ਹੈ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੀਆਂ ਮੁਟਿਆਰਾਂ ਨਾਲ ਵਿਆਹ ਕਰਾ ਭੱਜਣ ਵਾਲੇ NRI ਲਾੜਿਆਂ ਤੇ ਸ਼ਿਕੰਜਾ ਕੱਸਿਆ ਗਿਆ ਹੈ।
- - - - - - - - - Advertisement - - - - - - - - -