ਚੰਡੀਗੜ੍ਹ: ਦੋ ਮਹੀਨਿਆਂ ਤੋਂ ਵੱਧ ਸਮੇਂ ਦੇ ਲੌਕਡਾਊਨ ਤੋਂ ਬਾਅਦ ਹੁਣ ਪੰਜਾਬ ਵਿੱਚ ਵੀ ਰਾਹਤ ਦਿੱਤੀ ਜਾ ਰਹੀ ਹੈ। ਪੰਜਾਬ ਵਿੱਚ ਵੀ 8 ਜੂਨ ਤੋਂ ਮਾਲਜ਼, ਹੋਟਲ, ਰੈਸਟੋਰੈਂਟ ਦੇ ਨਾਲ-ਨਾਲ ਧਾਰਮਿਕ ਸਥਾਨ ਖੋਲ੍ਹਣ ਦੀ ਇਜਾਜ਼ਤ ਮਿਲੀ ਗਈ ਹੈ ਪਰ ਇੱਥੇ ਜਾਣ ਲਈ ਤੁਹਾਨੂੰ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। ਇਸ ਸਬੰਧੀ ਪੰਜਾਬ ਸਰਕਾਰ ਨੇ ਕੁੱਝ ਗਾਈਡਲਾਈਨਜ਼ ਜਾਰੀ ਕੀਤੀਆਂ ਹਨ।

ਜਥੇਦਾਰ ਵੱਲੋਂ ਖਾਲਿਸਤਾਨ ਦੀ ਮੰਗ ਜਾਇਜ਼ ਕਰਾਰ



ਧਾਰਮਿਕ ਸਥਾਨਾਂ ਸਬੰਧੀ ਹਦਾਇਤਾਂ:

ਜਾਣਕਾਰੀ ਮੁਤਾਬਕ ਪੰਜਾਬ ਵਿੱਚ ਹੁਣ ਧਾਰਮਿਕ ਅਸਥਾਨ ਸਵੇਰੇ 5 ਵਜੇ ਤੋਂ ਲੈ ਕੇ ਰਾਤ 8 ਵਜੇ ਤੱਕ ਹੀ ਖੁਲ੍ਹਣਗੇ। ਇਸ ਦੌਰਾਨ ਧਾਰਮਿਕ ਅਸਥਾਨਾਂ ਵਿੱਚ ਇੱਕ ਸਮੇਂ ਸਿਰਫ 20 ਲੋਕ ਹੀ ਮੱਥਾ ਟੇਕ ਸਕਣਗੇ ਜਾਂ ਪੂਜਾ ਕਰ ਸਕਣਗੇ। ਧਾਰਮਿਕ ਅਸਥਾਨਾਂ ਵਿੱਚ ਪ੍ਰਸ਼ਾਦ ਵੰਡਣ ਜਾਂ ਲੰਗਰ ਵਰਤਾਉਣ ਦੀ ਮਨਾਹੀ ਹੋਵੇਗੀ। ਇਸ ਦੇ ਨਾਲ ਹੀ ਮਾਸਕ ਪਾਉਣਾ ਅਤੇ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨਾ ਲਾਜ਼ਮੀ ਹੋਵੇਗਾ।

ਕੋਰੋਨਾ ਨੇ ਪਾਇਆ ਦਾਊਦ ਨੂੰ ਘੇਰਾ, ਖਬਰਾਂ 'ਚ ਮੌਤ ਦੀਆਂ ਅਟਕਲਾਂ

ਸ਼ਾਪਿੰਗ ਮਾਲਜ਼ ਸਬੰਧੀ ਹਦਾਇਤਾਂ:

ਪੰਜਾਬ ਵਿੱਚ ਸ਼ਾਪਿੰਗ ਮਾਲਜ਼ ਵਿੱਚ ਟੋਕਨ ਸਿਸਟਮ ਰਾਹੀਂ ਐਂਟਰੀਹੋਵੇਗੀ। ਸ਼ਾਪਿੰਗ ਮਾਲਜ਼ ਵਿਚਲੀਆਂ ਦੁਕਾਨਾਂ 'ਚ ਗਾਹਕਾਂ ਦੀ ਗਿਣਤੀ 50 ਫੀਸਦ ਤੱਕ ਹੀ ਹੋ ਸਕੇਗੀ।
ਫਿਲਹਾਲ ਸ਼ਾਪਿੰਗ ਮਾਲਜ਼ ਵਿਚਲੇ ਫੂਡ ਕੋਰਟ ਤੇ ਰੈਸਟੋਰੈਂਟ ਖੋਲ੍ਹਣ ਦੀ ਇਜਾਜ਼ਤ ਨਹੀਂ ਹੋਵੇਗੀ। ਨਾਲ ਹੀ ਮਾਲਜ਼ ਵਿੱਚ ਲਿਫ਼ਟ ਦੀ ਵਰਤੋਂ ਸਿਰਫ ਅੰਗਹੀਣ ਵਿਅਕਤੀ ਹੀ ਕਰ ਸਕਦੇ ਹਨ।

ਕੇਜਰੀਵਾਲ ਦੇ ਬਿਆਨ ਪੰਜਾਬ ਦੀ ਸਿਆਸਤ ‘ਚ ਹਲਚਲ, ਕਾਂਗਰਸ ਦੇ ਕਈ ਵੱਡੇ ਨੇਤਾ ਕਰ ਸਕਦੇ ‘ਝਾੜੂ’ ਦਾ ਰੁਖ਼

ਹੋਟਲ ਸਬੰਧੀ ਹਦਾਇਤਾਂ:

ਪੰਜਾਬ ਵਿੱਚ 8 ਜੂਨ ਤੋਂ ਹੋਟਲ ਵੀ ਖੁੱਲ ਰਹੇ ਹਨ ਪਰ ਉਨ੍ਹਾਂ ਵਿਚਲੇ ਰੈਸਟੋਰੈਂਟ ਬੰਦ ਰਹਿਣਗੇ। ਇਸ ਦੇ ਨਾਲ ਹੀ ਸਾਰੇ ਹੋਟਲਾਂ ਵਿੱਚ ਗਾਹਕਾਂ ਨੂੰ ਫੂਡ ਕਮਰਿਆਂ ਵਿੱਚ ਹੀ ਦਿੱਤਾ ਜਾਵੇਗਾ। ਫ਼ਿਲਹਾਲ ਰੈਸਟੋਰੈਂਟਾਂ ਵਿੱਚ ਬੈਠ ਕੇ ਖਾਣ ਦੀ ਇਜਾਜ਼ਤ ਨਹੀਂ ਹੈ ਤੇ ਰੈਸਟੋਰੈਂਟ ਹੋਮ ਡਿਲੀਵਰੀ ਅਤੇ ਟੇਕ-ਵੇਅ ਹੀ ਕਰ ਸਕਦੇ ਹਨ।




ਇਹ ਵੀ ਪੜ੍ਹੋ: ਅਨਲੌਕ 1 ਨੂੰ ਲੈ ਕਿ ਤੁਹਾਡੇ ਮਨ 'ਚ ਉੱਠੇ ਸਾਰੇ ਸਵਾਲਾਂ ਦਾ ਜਵਾਬ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ