returned to India under Operation Ganga Jasmine kaur, reached jalandhar Punjab
ਸ੍ਰੀ ਮੁਕਤਸਰ ਸਾਹਿਬ: ਜਸਮੀਨ ਕੌਰ ਸੁੱਖੀ ਸਾਂਦੀ ਆਪਣੇ ਮਾਤਾ ਪਿਤਾ ਕੋਲ ਪਹੁੰਚ ਚੁੱਕੀ ਹੈ। ਖੂਨੀ ਜੰਗ ਚੋਂ ਨਿਕਲ ਕੇ ਆਈ ਜਸਮੀਨ ਨੇ ਕਿਹਾ ਕਿ ਇਹ ਸਫ਼ਰ ਸੌਖਾ ਨਹੀਂ ਸੀ ਕਿਉਂਕਿ ਉਹ ਦੋ ਦੇਸ਼ਾਂ ਵਿਚਾਲੇ ਖੂਨੀ ਜੰਗ ਚੱਲ ਰਹੀ ਹੈ ਅਤੇ ਇਸ ਜੰਗ ਦੇ ਵਿੱਚ ਲਗਪਗ ਪੰਦਰਾਂ ਦਿਨ ਯੂਕਰੇਨ ਵਿਚ ਫਸੀ ਰਹੀ।
ਜਸਮੀਨ ਨੇ ਦੱਸਿਆ ਕਿ ਉਹ ਖਾਰਕੀਵ ਮੈਡੀਕਲ ਯੂਨੀਵਰਸਿਟੀ ਸਟੂਡੈਂਟ ਹੈ ਅਤੇ 24 ਫਰਵਰੀ 2022 ਨੂੰ ਜਸਮੀਨ ਕੌਰ ਨੇ ਫਲਾਈਟ ਰਾਹੀਂ ਵਾਪਿਸ ਆਉਣਾ ਸੀ। ਪਰ ਸਵੇਰੇ ਹੀ ਗੋਲੀਬਾਰੀ ਅਤੇ ਬੰਬਾਰੀ ਸ਼ੁਰੂ ਹੋ ਗਈ। ਜਿਸ ਕਰਕੇ ਉਹ ਬਾਕੀ ਭਾਰਤੀਆਂ ਨਾਲ ਜੰਗ ਦੇ ਹਾਲਾਤਾਂ 'ਚ ਫੱਸ ਗਏ।
ਜਸਮੀਨ ਕੌਰ ਅਪਰੇਸ਼ਨ ਗੰਗਾ ਦੇ ਤਹਿਤ ਭਾਰਤ ਵਾਪਸ ਪਹੁੰਚੀ ਹੈ। ਅੱਜ ਸ੍ਰੀ ਮੁਕਤਸਰ ਸਾਹਿਬ ਪਹੁੰਚੀ ਜਸਮੀਨ ਕੌਰ ਨੇ ਆਪਣੀ ਆਪਬੀਤੀ ਸੁਣਾਈ ਹੈ। ਜੰਗ ਦੇ ਮਾਹੌਲ ਚੋਂ ਵਾਪਸ ਆਈ ਪੰਜਾਬ ਦੀ ਧੀ ਨੇ ABP Sanjha ਵੱਲੋਂ ਪ੍ਰਮੁੱਖਤਾ ਨਾਲ ਯੂਕਰੇਨ ਵਿੱਚ ਫਸੇ ਹੋਣ ਦੀ ਖ਼ਬਰ ਨਸ਼ਰ ਕੀਤੀ ਗਈ ਸੀ।
ਦੱਸ ਦਈਏ ਕਿ ਜੋ ਬੱਚੇ ਪੰਜਾਬ ਦੇ ਯੂਕਰੇਨ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਵੀ ਜਲਦ ਵਾਪਸ ਲਿਆਉਣ ਦੀ ਮੁਹਿੰਮ ਦੇ ਵਿੱਚ ABP Sanjha ਵਲੋਂ ਮੁਹਿੰਮ ਜਾਰੀ ਰਹੇਗੀ। ਜਸਮੀਨ ਦੇ ਘਰ ਵਾਪਸ ਪਰਤਣ ਦੇ ਨਾਲ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ।
ਵਿਦੇਸ਼ ਮੰਤਰਾਲਾ ਦਾ ਬਿਆਨ
ਵਿਦੇਸ਼ ਮੰਤਰਾਲੇ ਨੇ ਜਾਣਕਾਰੀ ਦਿੱਤੀ ਹੈ ਕਿ ਯੂਕਰੇਨ ਦੇ ਜੰਗ ਪ੍ਰਭਾਵਿਤ ਸ਼ਹਿਰ ਸੁਮੀ ਵਿੱਚ ਫਸੇ ਸਾਰੇ ਭਾਰਤੀ ਵਿਦਿਆਰਥੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਮੰਤਰਾਲੇ ਨੇ ਦੱਸਿਆ ਕਿ ਸਾਰੇ ਵਿਦਿਆਰਥੀ ਇਸ ਸਮੇਂ ਪੋਲਟਾਵਾ ਜਾ ਰਹੇ ਹਨ, ਜਿੱਥੋਂ ਉਹ ਪੱਛਮੀ ਯੂਕਰੇਨ ਲਈ ਰੇਲ ਗੱਡੀਆਂ ਵਿੱਚ ਸਵਾਰ ਹੋਣਗੇ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਮੁਤਾਬਕ ਵਿਦਿਆਰਥੀਆਂ ਨੂੰ ਘਰ ਲਿਜਾਣ ਲਈ ਆਪਰੇਸ਼ਨ ਗੰਗਾ ਤਹਿਤ ਉਡਾਣਾਂ ਤਿਆਰ ਕੀਤੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ: ਪੰਜਾਬ ਦੇ ਲੋਕਾਂ ਨੇ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਨੂੰ ਨਕਾਰਿਆ, ਬਦਲਾਅ ਲਈ ਪਾਈਆਂ ਵੋਟਾਂ: ਕੁਲਤਾਰ ਸਿੰਘ ਸੰਧਵਾਂ