ਚੰਡੀਗੜ੍ਹ : ਸੋਮਵਾਰ ਦੇਰ ਰਾਤ ਜਲੰਧਰ-ਪਠਾਨਕੋਟ ਹਾਈਵੇ 'ਤੇ ਕਿਸ਼ਨਗੜ੍ਹ-ਸਰਮਸਤਪੁਰ ਰੋਡ 'ਤੇ ਟਾਟਾ ਸਫਾਰੀ ਤੇ ਟਰੱਕ 'ਚ ਭਿਆਨਕ ਟੱਕਰ ਹੋ ਗਈ। ਟੱਕਰ ਵਿਚ ਗੱਡੀ ਸਵਾਰ ਇਕ ਔਰਤ ਦੇ ਦੋ ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਇਕ ਹੋਰ ਔਰਤ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ। ਜ਼ਖਮੀ ਔਰਤ ਨੂੰ ਕੈਪੀਟਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।
ਮ੍ਰਿਤਕ ਦੀਆਂ ਲਾਸ਼ਾਂ ਸਿਵਲ ਹਸਪਤਾਲ ਜਲੰਧਰ 'ਚ ਪਹੁੰਚਾ ਦਿੱਤੀਆਂ ਗਈਆਂ ਹਨ। ਮ੍ਰਿਤਕ ਔਰਤ ਦੀ ਪਛਾਣ ਕੋਟ ਰਾਮਦਾਸ ਨਗਰ ਚੁਗਿੱਟੀ ਦੀ ਆਸ਼ਾ ਜਦਕਿ ਉਸ ਦੇ ਇਕ ਸਾਥੀ ਦੀ ਪਛਾਣ ਮਾਨਪੁਰ (ਹੁਸ਼ਿਆਰਪੁਰ) ਵਾਸੀ ਗੁਰਇਕਬਾਲ ਸਿੰਘ ਦੇ ਰੂਪ ਵਿਚ ਹੋਈ ਹੈ। ਤੀਸਰੇ ਦੀ ਹਾਲੇ ਪਛਾਣ ਨਹੀਂ ਹੋ ਸਕੀ।
ਜਾਣਕਾਰੀ ਅਨੁਸਾਰ ਟਾਟਾ ਸਫਾਰੀ ਸਵਾਰ ਚਾਰੇ ਵਿਅਕਤੀ ਆਰਕੈਸਟਰਾ ਦਾ ਕੰਮ ਕਰਦੇ ਹਨ ਅਤੇ ਪਠਾਨਕੋਟ ਤੋਂ ਕੋਈ ਸ਼ੋਅ ਕਰ ਕੇ ਦੇਰ ਰਾਤ ਵਾਪਸ ਆ ਰਹੇ ਸਨ।