ਜਲੰਧਰ: ਇੱਥੋਂ ਦੇ ਲੋਹੀਆਂ ਨਜ਼ਦੀਕ ਰੇਲ ਗੱਡੀ ਨਾਲ ਕਾਰ ਦੇ ਟਕਰਾਉਣ ਕਰਕੇ ਦੋ ਲੋਕਾਂ ਦੀ ਮੌਤ ਹੋ ਗਈ। ਹਾਦਸਾ ਲੋਹੀਆਂ ਤੋਂ ਫ਼ਿਰੋਜ਼ਪੁਰ ਰੇਲਵੇ ਲਾਈਨ ਤੋਂ ਕਰੀਬ ਤਿੰਨ ਕਿਲੋਮੀਟਰ ਅੱਗੇ ਹੋਇਆ।
ਪੁਲਿਸ ਅਨੁਸਾਰ ਹਾਦਸਾ ਸਵੇਰੇ 8.30 ਵਜੇ ਉਦੋਂ ਹੋਇਆ ਜਦੋਂ ਲੋਹੀਆਂ ਦੇ ਰਹਿਣ ਵਾਲੇ ਅਨਿਲ ਖਹਿਰਾ ਆਪਣੇ ਇੱਕ ਹੋਰ ਸਾਥੀ ਨਾਲ ਕਾਰ ਵਿੱਚ ਫਾਟਕ ਕਰਾਸ ਕਰ ਰਹੇ ਸਨ। ਇਸ ਦੌਰਾਨ ਇਹ ਡੀ.ਐਮ.ਯੂ. ਰੇਲ ਦੀ ਲਪੇਟ ਵਿੱਚ ਆ ਗਏ।
ਲੋਕਾਂ ਅਨੁਸਾਰ ਹਾਦਸੇ ਵੇਲੇ ਫਾਟਕ ਉੱਤੇ ਸੰਗਲ਼ ਲਾਉਣ ਲਈ ਕੋਈ ਕਰਮੀ ਮੌਕੇ ਉੱਤੇ ਮੌਜੂਦ ਨਹੀਂ ਸੀ। ਹਾਦਸੇ ਕਾਰਨ ਅਨਿਲ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਜਦੋਂਕਿ ਗੰਭੀਰ ਜ਼ਖਮੀ ਉਸ ਦੇ ਸਾਥੀ ਦੀ ਹਸਪਤਾਲ ਵਿੱਚ ਜਾ ਕੇ ਮੌਤ ਹੋ ਗਈ।