ਬਠਿੰਡਾ: ਬਠਿੰਡਾ 'ਚ ਬੁੱਧਵਾਰ ਸ਼ਾਮ ਇੱਕ ਦਰਦਨਾਕ ਸੜਕ ਹਾਦਸੇ ਦੌਰਾਨ ਪੰਜ ਲੋਕਾਂ ਦੀ ਮੌਕੇ ਤੇ ਮੌਤ ਹੋ ਗਈ। ਪੰਜਾਂ ਵਿੱਚੋਂ ਇੱਕ ਔਰਤ ਅਤੇ ਛੋਟੀ ਬੱਚੀ ਵੀ ਦੱਸੀ ਜਾ ਰਹੀ ਹੈ।ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਇੱਕ ਟਰਾਲੇ ਕਾਰ ਨਾਲ ਜਾ ਟੱਕਰਾਇਆ। ਇਹ ਟੱਕਰ ਇੰਨੀ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡਗੇ।
ਜਾਣਕਾਰੀ ਅਨੁਸਾਰ ਹਾਦਸਾ ਪਿੰਡ ਕੋਟਸ਼ਮੀਰ ਨੇੜੇ ਵਾਪਰਿਆ ਹੈ।ਫਿਲਹਾਲ ਪੁਲਿਸ ਮੌਕੇ ਤੇ ਪਹੁੰਚ ਚੁੱਕੀ ਹੈ ਅਤੇ ਬਚਾਅ ਕਾਰਜ ਵਿੱਚ ਲੱਗੀ ਹੈ।ਹਾਦਸੇ ਕਾਰਨ ਸੜਕ ਤੇ ਭਾਰੀ ਜਾਮ ਵੀ ਲੱਗ ਗਿਆ ਹੈ।ਹਾਲੇ ਕਿਸੇ ਵੀ ਮ੍ਰਿਤਕ ਦੀ ਪਛਾਣ ਨਹੀਂ ਹੋ ਪਾਈ ਹੈ।ਪੁਲਿਸ ਨੇ ਲਾਸ਼ਾਂ ਨੂੰ ਸਿਵਲ ਹਸਪਤਾਲ 'ਚ ਸ਼ਿਫਟ ਕਰ ਦਿੱਤਾ ਹੈ।