ਭਗਵਾਨ ਸ਼੍ਰੀ ਰਾਮ ਦਾ ਪੁਤਲਾ ਸਾੜਨ ਦੇ ਇਲਜ਼ਾਮ ਵਿੱਚ ਚਾਰ ਵਿਅਕਤੀ ਗ੍ਰਿਫਤਾਰ, ਪੁਲਿਸ ਹੱਥ ਲੱਗੀ ਵੀਡੀਓ
ਏਬੀਪੀ ਸਾਂਝਾ | 28 Oct 2020 05:37 PM (IST)
ਤਹਸੀਲ ਅਜਨਾਲਾ ਵਿਖੇ ਪੁਲਿਸ ਨੇ ਮਨਾਵਾਲਾ ਪਿੰਡ ਵਿੱਚ ਕੁੱਝ ਸ਼ਰਾਰਤੀ ਲੋਕਾਂ ਨੂੰ ਭਗਵਾਨ ਸ਼੍ਰੀ ਰਾਮ ਦਾ ਪੁਤਲਾ ਬਣਾ ਕੇ ਸਾੜਨ ਦੇ ਇਲਜ਼ਾਮ 'ਚ ਗ੍ਰਿਫਤਾਰ ਕੀਤਾ ਹੈ।ਪੁਲਿਸ ਨੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਇਲਜ਼ਾਮ ਵਿੱਚ ਐਫਆਈਆਰ ਦਰਜ ਕੀਤੀ ਹੈ।
ਸੰਕੇਤਕ ਤਸਵੀਰ
ਅੰਮ੍ਰਿਤਸਰ: ਤਹਸੀਲ ਅਜਨਾਲਾ ਵਿਖੇ ਪੁਲਿਸ ਨੇ ਮਨਾਵਾਲਾ ਪਿੰਡ ਵਿੱਚ ਕੁੱਝ ਸ਼ਰਾਰਤੀ ਲੋਕਾਂ ਨੂੰ ਭਗਵਾਨ ਸ਼੍ਰੀ ਰਾਮ ਦਾ ਪੁਤਲਾ ਬਣਾ ਕੇ ਸਾੜਨ ਦੇ ਇਲਜ਼ਾਮ 'ਚ ਗ੍ਰਿਫਤਾਰ ਕੀਤਾ ਹੈ।ਪੁਲਿਸ ਨੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਇਲਜ਼ਾਮ ਵਿੱਚ ਐਫਆਈਆਰ ਦਰਜ ਕੀਤੀ ਹੈ। ਨਾਮਜ਼ਦ ਆਰੋਪੀਆਂ ਦੇ ਨਾਲ-ਨਾਲ 10 ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਿਸ ਮੁਤਾਬਕ ਵੀਡੀਓ ਵਿੱਚ ਦਿੱਖ ਰਹੇ ਆਰੋਪੀਆਂ ਦੀ ਪਛਾਣ ਕਰਕੇ ਕਾਰਵਾਈ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੰਗਲਵਾਰ ਦੀ ਰਾਤ ਸਬ ਇੰਸਪੇਕਟਰ ਹਰਪਾਲ ਸਿੰਘ ਦੇ ਮੋਬਾਇਲ 'ਤੇ ਇੱਕ ਨੰਬਰ ਤੋਂ ਵੀਡੀਓ ਭੇਜੀ ਗਈ। ਅਮਰੀਕਾ ਤੋਂ ਆਏ ਬੰਦੇ ਨੇ ਔਰਤ ਦੇ ਸਿਰ 'ਚ ਇੱਟ ਮਾਰ ਕੀਤਾ ਕਤਲ ਵੀਡੀਓ ਵਿੱਚ ਕੁੱਝ ਸ਼ਰਾਰਤੀ ਲੋਕ ਭਗਵਾਨ ਸ਼੍ਰੀ ਰਾਮ ਦਾ ਪੁਤਲਾ ਸਾੜ ਕੇ ਉਸ ਨੂੰ ਅੱਗ ਦੇ ਹਵਾਲੇ ਕਰ ਰਹੇ ਹਨ। ਘਟਨਾ ਬਾਰੇ ਪਤਾ ਚਲ ਦੇ ਹੀ ਤੁਰੰਤ ਕਰਵਾਈ ਕਰਦੇ ਹੋਏ ਚਾਰ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਬਾਕੀ ਆਰੋਪੀਆਂ ਦੀ ਤਲਾਸ਼ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ