ਚੋਰੀ ਹੋਣ ਮਗਰੋਂ ਵੀ ਡਿਲੀਟ ਹੋ ਸਕਦਾ ਫੋਨ ਦਾ ਡਾਟਾ, ਅਪਨਾਓ ਇਹ ਖਾਸ ਟਿਪਸ
ਏਬੀਪੀ ਸਾਂਝਾ | 28 Oct 2020 03:04 PM (IST)
ਜੇ ਤੁਹਾਡਾ ਫੋਨ ਕਿਤੇ ਚੋਰੀ ਹੋ ਗਿਆ ਹੈ ਤੇ ਤੁਹਾਡੀਆਂ ਨਿੱਜੀ ਫੋਟੋਆਂ ਤੇ ਵੀਡੀਓ ਫੋਨ ਵਿੱਚ ਹਨ, ਤਾਂ ਤੁਹਾਨੂੰ ਘਬਰਾਉਣ ਦੀ ਜ਼ਰੂਰਤ ਨਹੀਂ।
ਸੰਕੇਤਕ ਤਸਵੀਰ
ਨਵੀਂ ਦਿੱਲੀ: ਅੱਜ ਅਸੀਂ ਤੁਹਾਨੂੰ ਅਜਿਹੀ ਟ੍ਰਿਕ ਬਾਰੇ ਦੱਸ ਰਹੇ ਹਾਂ ਜਿਸ ਜ਼ਰੀਏ ਤੁਸੀਂ ਆਪਣੇ ਫੋਨ ਦੀਆਂ ਫੋਟੋਆਂ ਤੇ ਵੀਡੀਓ ਨੂੰ ਆਪਣੇ ਫੋਨ ਚੋਰੀ ਹੋਣ ਤੋਂ ਬਾਅਦ ਵੀ ਡਿਲੀਟ ਕਰ ਸਕਦੇ ਹੋ। ਆਓ ਜਾਣਦੇ ਹਾਂ ਸਿੰਪਲ ਤਰੀਕਾ ਕੀ ਹੈ। ਡਾਟਾ ਡਿਲੀਟ ਕਰਨ ਦਾ ਆਨਲਾਈਨ ਤਰੀਕਾ: ਜੇ ਤੁਹਾਡਾ ਫੋਨ ਕਿਤੇ ਚੋਰੀ ਹੋ ਗਿਆ ਹੈ, ਤਾਂ ਵੀ ਇਸ ਸਥਿਤੀ ਵਿੱਚ ਤੁਸੀਂ ਆਪਣੇ ਸਮਾਰਟਫੋਨ ਦਾ ਡਾਟਾ ਆਨਲਾਈਨ ਡਿਲੀਟ ਕਰ ਸਕਦੇ ਹੋ। ਭਾਵੇਂ ਕਿ ਫੋਨ ਤੁਹਾਡੇ ਤੋਂ ਦੂਰ ਹੈ, ਤੁਸੀਂ ਇਸ ਦੇ ਡੇਟਾ ਨੂੰ ਡਿਲੀਟ ਕਰ ਸਕਦੇ ਹੋ। ਆਓ ਜਾਣਦੇ ਹਾਂ। ਇਹ ਹੈ ਪੂਰਾ ਪ੍ਰੋਸੈਸ: 1 ਸਭ ਤੋਂ ਪਹਿਲਾਂ, ਇੱਕ ਕੰਪਿਊਟਰ ਜਾਂ ਦੂਜੇ ਫੋਨ 'ਤੇ ਇੱਕ ਇੰਟਰਨੈੱਟ ਬ੍ਰਾਊਜ਼ਰ ਖੋਲ੍ਹੋ। 2 ਇੱਥੇ ਤੁਹਾਨੂੰ https://www.google.com/android/find ਟਾਈਪ ਕਰਨਾ ਪਏਗਾ। 3 ਹੁਣ ਤੁਹਾਨੂੰ ਆਪਣੀ ਜੀਮੇਲ ਆਈਡੀ ਨਾਲ ਲੌਗਇਨ ਕਰਨਾ ਪਵੇਗਾ, ਜੋ ਸਮਾਰਟਫੋਨ 'ਤੇ ਵੀ ਹੈ। 4 ਤੁਸੀਂ ਪਲੇ ਸਾਉਂਡ, ਸਿਕਿਓਰ ਡਿਵਾਈਸ ਤੇ ਇਰੇਜ ਡਿਵਾਈਸ ਦੇ ਤਿੰਨ ਆਪਸ਼ਨ ਵੇਖੋਗੇ। 5 ਇਨ੍ਹਾਂ ਵਿੱਚੋਂ ਫੋਨ ਦਾ ਡਾਟਾ ਮਿਟਾਉਣ ਲਈ ਤੁਹਾਨੂੰ ERASE DEVICE 'ਤੇ ਕਲਿਕ ਕਰਨਾ ਪਏਗਾ। 6 ਇੱਕ ਵਾਰ ਕਲਿੱਕ ਕਰਨ 'ਤੇ ਤੁਹਾਨੂੰ ਜੀਮੇਲ ਪਾਸਵਰਡ ਦੇਣਾ ਪਵੇਗਾ। 7 ਹੁਣ ਜੇ ਤੁਹਾਡੇ ਫੋਨ 'ਚ ਇੰਟਰਨੈੱਟ ਆਨ ਹੋਏਗਾ ਤਾਂ ਤੁਸੀਂ ਆਪਣਾ ਸਾਰਾ ਡਾਟਾ ਡਿਲੀਟ ਕਰ ਸਕਦੇ ਹੋ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904