ਲੁਧਿਆਣਾ: ਦੋਰਾਹਾ ਵਿੱਚ ਸੜਕ 'ਤੇ ਖੜ੍ਹੇ ਟੈਂਪੂ ਨਾਲ ਹੋਈ ਕਾਰ ਦੀ ਟੱਕਰ ਵਿੱਚ ਤਿੰਨ ਕਾਰ ਸਵਾਰਾਂ ਦੀ ਮੌਤ ਹੋ ਗਈ, ਜਿਸ ਵਿੱਚ ਇੱਕ ਮਹਿਲਾ ਵੀ ਸ਼ਾਮਲ ਸੀ। ਇਸ ਹਾਦਸੇ ਵਿੱਚ ਇੱਕ ਮਹਿਲਾ ਤੇ ਇੱਕ ਬੱਚੇ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਨ੍ਹਾਂ ਨੂੰ ਅਪੋਲੋ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਦੋਰਾਹਾ ਥਾਣੇ ਦੇ ਐਸ.ਐਚ.ਓ. ਰਜਨੀਸ਼ ਸੂਦ ਨੇ ਦੱਸਿਆ ਕਿ ਟੈਂਪੂ ਡਰਾਈਵਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਸੂਦ ਨੇ ਦੱਸਿਆ ਕਿ ਮ੍ਰਿਤਕਾਂ ਵਿੱਚ ਰਾਹੁਲ ਖੁਰਾਣਾ ਛਵਨੀਤ ਦੀ ਪਤਨੀ ਰੀਟਾ ਦੀ ਵੀ ਮੌਕੇ 'ਤੇ ਮੌਤ ਹੋ ਗਈ ਜਦਕਿ ਸਪਨਾ ਤੇ 12 ਸਾਲਾ ਹੇਮੰਤ ਤ੍ਰੇਹਨ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਮ੍ਰਿਤਕ ਆਪਸ ਵਿੱਚ ਰਿਸ਼ਤੇਦਾਰ ਸਨ ਤੇ ਉਹ ਦਿੱਲੀ ਦੇ ਰਹਿਣ ਵਾਲੇ ਸਨ। ਸੂਦ ਨੇ ਦੱਸਿਆ ਕਿ ਕਿਸੇ ਵਿਆਹ ਦੇ ਸਮਾਗਮ ਵਿੱਚ ਹਿੱਸਾ ਲੈਣ ਤੋਂ ਬਾਅਦ ਉਹ ਜਲੰਧਰ ਤੋਂ ਦਿੱਲੀ ਜਾ ਰਹੇ ਸਨ। ਸੂਦ ਮੁਤਾਬਕ ਕਾਰ ਡਰਾਈਵਰ ਨੂੰ ਨੀਂਦ ਆਉਣ ਦੇ ਕਾਰਨ ਇਹ ਘਟਨਾ ਵਾਪਰੀ।