ਅੰਮ੍ਰਿਤਸਰ: "ਨਵਜੋਤ ਸਿੰਘ ਸਿੱਧੂ ਦੀ ਹਾਲਤ ਹੁਣ ਐਕਸਪਾਇਰਡ ਇੰਜੈਕਸ਼ਨ ਵਾਲੀ ਹੋ ਚੁੱਕੀ ਹੈ। ਇਸ ਲਈ ਉਨ੍ਹਾਂ ਨੂੰ ਹੁਣ ਸਿਆਸਤ ਛੱਡ ਹੀ ਦੇਣੀ ਚਾਹੀਦੀ ਹੈ।" ਇਹ ਬਿਆਨ ਸਿੱਧੂ ਟਾਈਮ ਬੇਹੱਦ ਕਰੀਬੀ ਰਹੇ ਤੇ ਭਾਜਪਾ ਦੇ ਕੌਮੀ ਸਕੱਤਰ ਤਰੁਣ ਚੁੱਘ ਨੇ ਦਿੱਤਾ ਹੈ।
ਤਰੁਣ ਚੁੱਘ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਦਾ ਰਾਜਨੀਤਕ ਭਵਿੱਖ ਹੁਣ ਤਕਰੀਬਨ ਖਤਮ ਹੋ ਚੁੱਕਾ ਹੈ। ਇਸ ਕਾਰਨ ਹੀ ਸਿੱਧੂ ਹੁਣ ਆਪਣੀ ਮਾਂ ਪਾਰਟੀ ਭਾਜਪਾ ਨੂੰ ਛੱਡ ਕੇ ਨਵਾਂ ਫਰੰਟ ਬਣਾਉਣ ਦੀਆਂ ਗੱਲਾਂ ਕਰ ਰਹੇ ਹਨ।
ਚੁੱਘ ਨੇ ਕਿਹਾ ਕਿ ਸਿੱਧੂ ਭਾਵੇਂ ਚੌਥਾ ਛੱਡ ਕੇ 5ਵਾਂ ਫਰੰਟ ਵੀ ਬਣਾ ਲੈਣ ਨਾ ਤਾਂ ਇਸ ਨਾਲ ਉਹ ਕਦੇ ਕਾਮਯਾਬ ਹੋਣਗੇ ਤੇ ਨਾ ਹੀ ਪੰਜਾਬ ਵਿੱਚ ਭਾਜਪਾ 'ਤੇ ਇਸ ਦਾ ਕੋਈ ਅਸਰ ਹੋਵੇਗਾ।