ਸਿਰਸਾ: ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਨਵੀਂ ਫ਼ਿਲਮ 'MSG the worrier lion heart' ਦਾ ਪ੍ਰੋਮੋ ਰਿਲੀਜ਼ ਹੋ ਗਿਆ ਹੈ। ਸਿਰਸਾ ਦੇ ਡੇਰੇ ਵਿੱਚ ਹੋਏ ਸਮਾਗਮ ਦੌਰਾਨ ਡੇਰਾ ਮੁਖੀ ਨੇ ਆਪ ਪ੍ਰੋਮੋ ਰਿਲੀਜ਼ ਕੀਤਾ। ਪਿਛਲੀਆਂ ਫ਼ਿਲਮਾਂ ਵਾਂਗ ਡੇਰਾ ਮੁਖੀ ਖ਼ੁਦ ਹੀ ਇਸ ਫ਼ਿਲਮ ਵਿੱਚ ਲੀਡ ਰੋਲ ਵਿੱਚ ਦਿੱਸ ਰਹੇ ਹਨ।









ਡੇਰਾ ਮੁਖੀ ਫ਼ਿਲਮ ਵਿੱਚ ਏਜੰਟ ਦੇ ਕਿਰਦਾਰ ਵਿੱਚ ਨਜ਼ਰ ਆ ਰਹੇ ਹਨ। ਫ਼ਿਲਮ ਵਿੱਚ ਡੇਰਾ ਮੁਖੀ ਦਾ ਡਬਲ ਨਹੀਂ ਸਗੋਂ ਟ੍ਰਿਪਲ ਕਿਰਦਾਰ ਹੈ। ਫ਼ਿਲਮ ਹਿੰਦੀ ਤੋਂ ਇਲਾਵਾ ਅੰਗਰੇਜ਼ੀ ਤੇ ਮਲਿਅਲਮ ਭਾਸ਼ਾ ਵਿੱਚ ਰਿਲੀਜ਼ ਕੀਤਾ ਜਾਵੇਗੀ। ਫ਼ਿਲਮ ਦੀ ਸ਼ੂਟਿੰਗ ਸਿਰਸਾ ਤੇ ਸਿੱਕਮ ਵਿੱਚ ਕੀਤੀ ਗਈ ਹੈ। ਡੇਰਾ ਮੁਖੀ ਨੇ ਦੱਸਿਆ ਕਿ ਫ਼ਿਲਮ ਵਿੱਚ ਦੋ ਗਾਣੇ ਹਨ ਤੇ ਇਸ ਵਿੱਚ ਐਕਸ਼ਨ ਵੀ ਖ਼ੂਬ ਦੇਖਣ ਨੂੰ ਮਿਲੇਗਾ।