ਚੰਡੀਗੜ੍ਹ: ਲੌਕਡਾਊਨ ਦੇ ਬਾਵਜੂਦ ਕਈ ਲੋਕ ਸੜਕਾਂ 'ਤੇ ਸ਼ਰੇਆਮ ਘੁੰਮਦੇ ਨਜ਼ਰ ਆਉਂਦੇ ਹਨ। ਇੱਥੋਂ ਤਕ ਕਿ ਖ਼ਾਲੀ ਸੜਕਾਂ ਦੇਖ ਲੋਕ ਤੇਜ਼ ਰਫ਼ਤਾਰ ਕਾਰਾਂ ਭਜਾਉਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਇਸ ਦੌਰਾਨ ਮੁਹਾਲੀ 'ਚ ਵੀਰਵਾਰ ਓਲਡ ਏਮਰਟੈਕਸ ਚੌਕ 'ਚ ਅੱਜ ਤੇਜ਼ ਰਫ਼ਤਾਰ ਸਵਿਫ਼ਟ ਤੇ ਫਿਗੋ ਕਾਰ ਸਵਾਰ ਇਕ ਦੂਜੇ ਨਾਲ ਟਕਰਾ ਗਈਆਂ। ਟੱਕਰ ਏਨੀ ਭਿਆਨਕ ਸੀ ਕਿ ਸਵਿਫਟ ਕਾਰ ਨੇ ਬੇਕਾਬੂ ਹੋਕੇ ਲਾਇਟ ਪੁਆਇੰਟ 'ਤੇ ਖੜੀ ਇੱਕ ਐਕਟਿਵਾ ਨੂੰ ਆਪਣੀ ਲਪੇਟ 'ਚ ਲੈ ਲਿਆ।


ਐਕਟਿਵਾ ਸਵਾਰ ਨੇ ਸਮਾਂ ਰਹਿੰਦਿਆਂ ਕਾਰ ਆਪਣੇ ਵੱਲ ਆਉਂਦੀ ਦੇਖ ਪਿੱਛੇ ਹਟ ਕੇ ਆਪਣਾ ਬਚਾਅ ਕੀਤਾ। ਹਾਲਾਂਕਿ ਮੁਹਾਲੀ ਦੇ ਰਹਿਣ ਵਾਲੇ ਰਿੰਕੂ ਦੀ ਐਟਿਵਾ ਬੁਰੀ ਤਰ੍ਹਾਂ ਨੁਕਸਾਨੀ ਗਈ। ਰਿੰਕੂ ਮੁਤਾਬਕ ਸਵਿਫ਼ਟ ਕਾਰ ਪਲਟੀਆਂ ਖਾਂਦੀ ਇਸ ਤਰ੍ਹਾਂ ਆ ਰਹੀ ਸੀ ਉਸ ਨੇ ਮਹਿਸੂਸ ਕੀਤਾ ਉਹ ਕਾਰ ਹੇਠਾਂ ਦੱਬ ਜਾਏਗਾ। ਇਸ ਦੌਰਾਨ ਉਸਨੇ ਐਕਟਿਵਾ ਤੋਂ ਤੁਰੰਤ ਛਾਲ ਮਾਰ ਦਿੱਤੀ।


ਸਵਿਫ਼ਟ ਕਾਰ ਮੁਹਾਲੀ ਨਿਵਾਸੀ ਇੰਡਸਟ੍ਰੀਲਿਸਟ ਬਲਜੀਤ ਸਿੰਘ ਦੀ ਸੀ ਤੇ ਫੋਰਡ ਫਿਗੋ ਬੈਂਕ ਕਰਮੀ ਗੌਤਮ ਚਲਾ ਰਿਹਾ ਸੀ। ਗੌਤਮ ਬਲੌਂਗੀ ਵੱਲੋਂ ਆ ਰਿਹਾ ਸੀ ਤੇ ਉਸਨੇ ਮੁਹਾਲੀ 11 ਫੇਜ਼ ਜਾਣਾ ਸੀ ਜਦਕਿ ਸਵਿਫ਼ਟ ਇੰਡਸਟਰੀਅਲ ਏਰੀਆ ਵੱਲੋਂ ਆ ਰਹੀ ਸੀ ਜਿਸਨੇ ਪੰਜ ਫੇਜ਼ ਜਾਣਾ ਸੀ।