ਮੋਗਾ: ਟਿਕ ਟੋਕ ਨੇ ਲੋਕਾਂ ਨੂੰ ਅਜਿਹਾ ਪਲੇਟਫਾਰਮ ਦਿੱਤਾ ਹੈ, ਜਿਥੇ ਕਿਸੇ ਵੀ ਉਮਰ ਦਾ ਕੋਈ ਵੀ ਕਲਾਕਾਰ ਆਪਣਾ ਟੈਲੇਂਟ ਹੋਰਨਾਂ ਲੋਕਾਂ ਤੱਕ ਪਹੁੰਚ ਰਿਹਾ ਹੈ। ਅਜਿਹੇ 'ਚ ਟਿਕਟੋਕ ਦੋ ਛੋਟੇ ਬੱਚਿਆਂ ਦੀ ਕਾਮਯਾਬੀ ਦਾ ਜ਼ਰੀਆ ਵੀ ਬਣਿਆ ਹੈ। 12ਵੀਂ ਜਮਾਤ ਤਕ ਪੜ੍ਹੇ ਨੌਜਵਾਨ ਨੇ ਦੋ ਛੋਟੀਆਂ ਬੱਚੀਆਂ ਨਾਲ ਟਿਕਟੋਕ ਵੀਡੀਓ ਬਣਾ ਕੇ ਪ੍ਰਸਿੱਧੀ ਹਾਸਲ ਕੀਤੀ ਹੈ।
ਇਹ ਬੱਚੇ ਇੱਟਾਂ ਦੇ ਭੱਠਿਆਂ 'ਤੇ ਕੰਮ ਕਰਨ ਵਾਲੇ ਮਜ਼ਦੂਰ ਦੇ ਹਨ। ਇਨ੍ਹਾਂ ਦੀਆਂ ਵੀਡੀਓ ਪਿਛਲੇ ਕੁਝ ਦਿਨਾਂ ਤੋਂ ਟਿਕਟੋਕ 'ਤੇ ਛਾਈਆਂ ਹੋਈਆਂ ਹਨ। ਪਿੰਡ ਦੇ ਸੰਦੀਪ ਤੂਰ ਨੇ ਉਨ੍ਹਾਂ ਦੀਆਂ ਵੀਡੀਓ ਬਣਾਈਆਂ ਹਨ। ਜਦੋਂ 12ਵੀਂ ਪਾਸ ਕਰਨ ਤੋਂ ਬਾਅਦ ਸੰਦੀਪ ਨੂੰ ਕੋਈ ਨੌਕਰੀ ਨਹੀਂ ਮਿਲੀ ਤਾਂ ਪਿੰਡ ‘ਚ ਕਰਿਆਨੇ ਦੀ ਦੁਕਾਨ ਖੋਲ੍ਹ ਲਈ। ਦੁਕਾਨ ਵੀ ਜ਼ਿਆਦਾ ਨਹੀਂ ਚੱਲੀ, ਤਾਂ ਉਸ ਨੇ ਟਿੱਕਟੋਕ ‘ਤੇ ਵੀਡੀਓ ਬਣਾਉਣੀਆਂ ਸ਼ੁਰੂ ਕਰ ਦਿਤੀਆਂ।
ਵੀਡੀਓ ‘ਚ ਪੰਜ ਸਾਲਾ ਛੋਟੀ ਬੱਚੀ ਨੂਰਪ੍ਰੀਤ ਸਰਦਾਰ ਦਾ ਕਿਰਦਾਰ ਨਿਭਾਉਂਦੀ ਹੈ। ਉਸ ਦੀਆਂ ਵੀਡੀਓ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਹੁਣ ਤੱਕ ਇਕ ਲੱਖ ਤੋਂ ਵੱਧ ਲੋਕਾਂ ਦੁਆਰਾ ਬਹੁਤ ਸਾਰੀਆਂ ਵੀਡੀਓਜ਼ ਦੇਖੀਆਂ ਤੇ ਸਾਂਝੀਆਂ ਕੀਤੀਆਂ ਗਈਆਂ ਹਨ। ਲੜਕੀਆਂ ਦੀ ਪ੍ਰਤਿਭਾ ਨੂੰ ਵੇਖਦਿਆਂ ਧਰਮਕੋਟ ਨਗਰ ਕੌਂਸਲ ਦੇ ਮੁਖੀ ਇੰਦਰਪ੍ਰੀਤ ਸਿੰਘ ਬੰਟੀ ਨੇ ਉਨ੍ਹਾਂ ਦੀ ਪੜ੍ਹਾਈ ਦਾ ਖਰਚਾ ਚੁੱਕਣ ਦਾ ਐਲਾਨ ਕੀਤਾ।
ਕੋਰੋਨਾ ਦੇ ਦੌਰ 'ਚ ਟਿਕਟੋਕ ਹੀਰੋ ਬਣੀਆਂ ਮੋਗਾ ਦੇ ਬੱਚੀਆਂ, ਜਾਣੋ ਇਨ੍ਹਾਂ ਦੀ ਅਸਲ ਕਹਾਣੀ
ਏਬੀਪੀ ਸਾਂਝਾ
Updated at:
30 Apr 2020 12:45 PM (IST)
ਟਿਕ ਟੋਕ ਨੇ ਲੋਕਾਂ ਨੂੰ ਅਜਿਹਾ ਪਲੇਟਫਾਰਮ ਦਿੱਤਾ ਹੈ, ਜਿਥੇ ਕਿਸੇ ਵੀ ਉਮਰ ਦਾ ਕੋਈ ਵੀ ਕਲਾਕਾਰ ਆਪਣਾ ਟੈਲੇਂਟ ਹੋਰਨਾਂ ਲੋਕਾਂ ਤੱਕ ਪਹੁੰਚ ਰਿਹਾ ਹੈ। ਅਜਿਹੇ 'ਚ ਟਿਕਟੋਕ ਦੋ ਛੋਟੇ ਬੱਚਿਆਂ ਦੀ ਕਾਮਯਾਬੀ ਦਾ ਜ਼ਰੀਆ ਵੀ ਬਣਿਆ ਹੈ। 12ਵੀਂ ਜਮਾਤ ਤਕ ਪੜ੍ਹੇ ਨੌਜਵਾਨ ਨੇ ਦੋ ਛੋਟੀਆਂ ਬੱਚੀਆਂ ਨਾਲ ਟਿਕਟੋਕ ਵੀਡੀਓ ਬਣਾ ਕੇ ਪ੍ਰਸਿੱਧੀ ਹਾਸਲ ਕੀਤੀ ਹੈ।
- - - - - - - - - Advertisement - - - - - - - - -