ਨਵੀਂ ਦਿੱਲੀ: ਹਰ ਸਾਲ ਦੇਸ਼ ਵਿਚ ਸੜਕ ਹਾਦਸਿਆਂ ਵਿੱਚ ਵੱਡੀ ਗਿਣਤੀ ਲੋਕ ਮਰਦੇ ਹਨ ਜਿਸ ਵਿੱਚ ਜ਼ਿਆਦਾਤਰ ਹਾਦਸੇ ਸ਼ਰਾਬ ਪੀ ਕੇ ਗੱਡੀ ਚਲਾਉਣ ਕਾਰਨ ਵਾਪਰਦੇ ਹਨ। ਅਜਿਹੀ ਸਥਿਤੀ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦੇ ਇੱਕ ਵਿਦਿਆਰਥੀ ਮੋਹਿਤ ਯਾਦਵ ਨੇ ਸਾਫਟਵੇਅਰ ਬਣਾਉਣ ਦਾ ਦਾਅਵਾ ਕੀਤਾ ਹੈ ਜੋ ਸੜਕ ਹਾਦਸਿਆਂ ਨੂੰ ਰੋਕਣ ਵਿੱਚ ਇੱਕ ਮੀਲ ਪੱਥਰ ਸਾਬਤ ਹੋ ਸਕਦਾ ਹੈ।


ਵਿਦਿਆਰਥੀ ਮੋਹਿਤ ਯਾਦਵ ਮੁਤਾਬਕ ਉਸ ਦਾ ਸਾਫਟਵੇਅਰ ਆਰਟੀਫੀਸ਼ਿਅਲ ਇੰਟੈਲੀਜੈਂਸ 'ਤੇ ਕੰਮ ਕਰਦਾ ਹੈ ਤੇ ਸੜਕ 'ਤੇ ਹੋਣ ਵਾਲੇ ਹਾਦਸਿਆਂ ਦੀ ਗਿਣਤੀ ਨੂੰ ਘਟਾਉਂਦਾ ਹੈ। ਹੁਣ ਜਾਣਦੇ ਹਾਂ ਕਿ ਇਹ ਸਾਫਟਵੇਅਰ ਕੰਮ ਕਿਵੇਂ ਕਰਦਾ ਹੈ।


ਹਾਸਲ ਜਾਣਕਾਰੀ ਮੁਤਾਬਕ ਇਹ ਸਾਫਟਵੇਅਰ ਆਰਟੀਫੀਸ਼ੀਅਲ ਇੰਟੈਲੀਜੈਂਸ 'ਤੇ ਕੰਮ ਕਰਦਾ ਹੈ। ਜੇ ਡਰਾਈਵਰ ਸ਼ਰਾਬ ਪੀਣ ਮਗਰੋਂ ਆਪਣੀ ਕਾਰ ਨੂੰ ਸਟਾਰਟ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਕਾਰ ਸਟਾਰਟ ਨਹੀਂ ਹੋਏਗੀ। ਇਸ ਦੇ ਨਾਲ ਹੀ ਜੇਕਰ ਡਰਾਈਵਰ ਕਾਰ ਸੀਟ ਬੈਲਟ ਨਹੀਂ ਲਾਵੇਗਾ ਤਾਂ ਵੀ ਕਾਰ ਸਟਾਰਟ ਨਹੀਂ ਹੋਵੇਗੀ।


ਮੋਹਿਤ ਦਾ ਕਹਿਣਾ ਹੈ ਕਿ ਇਸਦੇ ਲਈ ਉਸ ਨੇ ਸਟੀਰਿੰਗ 'ਤੇ ਇੱਕ ਸੈਂਸਰ ਦੀ ਵਰਤੋਂ ਕੀਤੀ ਹੈ ਜੋ ਉਸ ਸਮੇਂ ਐਕਟਿਵੇਟ ਹੋ ਜਾਂਦਾ ਹੈ ਜਦੋਂ ਡਰਾਈਵਰ ਦੇ ਸਰੀਰ ਵਿੱਚ 0.08 ਪ੍ਰਤੀਸ਼ਤ ਤੋਂ ਵੱਧ ਸ਼ਰਾਬ ਹੁੰਦੀ ਹੈ ਤੇ ਕਾਰ ਸਟਾਰਟ ਨਹੀਂ ਹੁੰਦੀ।


ਸਾਫਟਵੇਅਰ ਇੰਡੀਕੇਟਰ ਦੇ ਡਿਫਾਲਟਸ ਨੂੰ ਵੀ ਬਚਾਏਗਾ- ਇਸ ਸਾਫਟਵੇਅਰ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਨਾ ਸਿਰਫ ਹਾਦਸੇ ਨੂੰ ਬਚਾਉਂਦਾ ਹੈ, ਬਲਕਿ ਇੰਡੀਕੇਟਰ ਸ਼ੁਰੂ ਕਰਨ ਦੀ ਗਲਤੀ ਨੂੰ ਵੀ ਠੀਕ ਕਰਦਾ ਹੈ। ਮੋਹਿਤ ਮੁਤਾਬਕ ਇਸ ਲਈ ਉਸ ਨੇ ਸਾਫਟਵੇਅਰ ਵਿੱਚ ਇੱਕ ਵਿਸ਼ੇਸ਼ਤਾ ਸ਼ਾਮਲ ਕੀਤੀ ਹੈ ਜੋ ਮੋਡ ਤੋਂ 50 ਮੀਟਰ ਪਹਿਲਾਂ ਇੰਡੀਕੇਟਰ ਨੂੰ ਐਕਟਿਵੇਟ ਕਰਦਾ ਹੈ ਪਰ ਇਸ ਲਈ ਤੁਹਾਨੂੰ ਗੂਗਲ ਮੈਪ ਦੀ ਵਰਤੋਂ ਕਰਨੀ ਪਏਗੀ।


ਇਹ ਸਾਫਟਵੇਅਰ ਧੁੰਦ 'ਚ ਵੀ ਮਦਦਗਾਰ ਹੋਵੇਗਾ - ਰੋਡ ਪਲਸ ਸਾਫਟਵੇਅਰ ਧੁੰਦ ਤੇ ਕੋਹਰੇ ਸਮੇਂ ਡਰਾਈਵਰ ਦੀ ਵੀ ਮਦਦ ਕਰੇਗਾ ਜਿਸ ਕਾਰਨ ਸੜਕੀ ਹਾਦਸਿਆਂ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ 'ਚ ਵੱਡੀ ਗਿਰਾਵਟ ਆਵੇਗੀ।


ਇਹ ਵੀ ਪੜ੍ਹੋ: ਇੱਕ ਪਾਸੇ ਸਿੱਧੂ ਦਾ ਹਮਲਾਵਰ ਰੁਖ਼, ਦੂਜੇ ਪਾਸੇ ਪ੍ਰਤਾਪ ਸਿੰਘ ਬਾਜਵਾ ਦਾ ਸਰਕਾਰ ਨੂੰ ਸੁਝਾਅ, ਵੇਖੋਂ ਦੋਵਾਂ ਲੀਡਰਾਂ ਨੇ ਕੀ ਕਿਹਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904