Punjab News: ਸੰਗਰੂਰ ਜ਼ਿਲ੍ਹੇ ਦੀ ਭਵਾਨੀਗੜ੍ਹ ਪੁਲਿਸ ਕੋਲ ਦਿਨ-ਦਹਾੜੇ ਛੇ ਲੱਖ ਤੋਂ ਜ਼ਿਆਦਾ ਦੀ ਲੁੱਟ ਦਾ ਮਾਮਲਾ ਦਰਜ ਕਰਵਾਇਆ ਗਿਆ ਜਿਸ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਿਸ ਨੇ ਤੁਰੰਤ ਮਾਮਲਾ ਦਰਜ ਕਰ ਇੰਕਵਾਇਰੀ ਸ਼ੁਰੂ ਕਰ ਦਿੱਤੀ ਤੇ ਲੁੱਟ ਦੇ ਕੁਝ ਹੀ ਘੰਟਿਆਂ ਬਾਅਦ ਲੁਟੇਰਿਆਂ ਨੂੰ ਆਪਣੀ ਗ੍ਰਿਫ਼ਤ 'ਚ ਲੈ ਲਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਐਸਐਸਪੀ ਸੰਗਰੂਰ ਨੇ ਦੱਸਿਆ ਕਿ ਲੁੱਟ ਦੇ ਇਸ ਮਾਮਲੇ 'ਚ ਚੋਰ ਮਚਾਏ ਸ਼ੌਰ ਵਾਲੀ ਕਹਾਵਤ ਸੱਚ ਸਾਬਤ ਹੋਈ ਹੈ। ਉਨ੍ਹਾਂ ਦੱਸਿਆਂ ਕਿ ਲੁੱਟ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਨੇ ਆਪਣੇ ਆਪ ਕੱਪੜੇ ਬਦਲ ਕੇ ਰੌਲਾ ਮਚਾਉਣਾ ਸ਼ੁਰੂ ਕਰ ਦਿੱਤਾ ਕਿ ਪੁਲਿਸ ਦੀ ਕਾਰਵਾਈ ਚੰਗੀ ਨਹੀਂ। ਇੱਥੇ ਦਿਨ-ਦਹਾੜੇ ਚੋਰੀਆਂ ਹੁੰਦੀਆਂ ਰਹਿੰਦੀਆਂ ਹਨ। ਇਸ ਬਾਰੇ ਜਦੋਂ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤਾਂ ਤੁਰੰਤ ਸਾਰਾ ਮਾਮਲਾ ਖੁੱਲ੍ਹ ਕੇ ਸਾਹਮਣੇ ਆ ਗਿਆ।
ਇਸ ਮਾਮਲੇ ਵਿੱਚ ਐਸਐਸਪੀ ਨੇ ਦੱਸਿਆਂ ਕਿ ਪੀੜਤਾਂ ਨੇ ਲੁੱਟ ਦੇ ਮਾਮਲੇ 'ਚ ਪੁਲਿਸ ਕੋਲ ਲੁੱਟ ਦੀ ਰਕਮ ਜ਼ਿਆਦਾ ਲਿਖਵਾਈ ਪਰ ਜਦੋਂ ਲੁੱਟੇਰਾ ਫੜਿਆ ਗਿਆ ਤਾਂ ਉਸ ਕੋਲੋ ਤਿੰਨ ਲੱਖ ਰੁਪਏ ਬਰਾਮਦ ਹੋਏ। ਇਸ ਬਾਰ ਪੁਲਿਸ ਨੇ ਪੀੜਤਾਂ ਨਾਲ ਗੱਲ ਕੀਤੀ। ਪੀੜਤਾਂ ਨੇ ਦੱਸਿਆ ਕਿ ਦੁਕਾਨ ਦੇ ਹਿਸਾਬ ਕਿਤਾਬ ਵਿੱਚ ਥੋੜ੍ਹਾ ਫੇਰਬਦਲ ਹੋਣ ਕਰਕੇ ਇਹ ਗੜਬੜ ਹੋਏ। ਅਸਲ ਵਿੱਚ ਲੁੱਟ 300000 ਦੀ ਹੀ ਸੀ। ਦੱਸ ਦਈਏ ਕਿ ਇਸ ਘਟਨਾ ਨੂੰ ਦਿਨ-ਦਹਾੜੇ ਔਰਤ ਵੱਲੋਂ ਦੁਕਾਨ ਦਾ ਸ਼ਟਰ ਖੁੱਲ੍ਹਾ ਹੋਣ ਦੇ ਚਲਦੇ ਸੇਫ ਤੋੜ ਕੇ ਅੰਜਾਮ ਦਿੱਤਾ ਗਿਆ।
ਐਸਐਸਪੀ ਨੇ ਇਹ ਵੀ ਦੱਸਿਆ ਕਿ ਸ਼ਟਰ ਖੁੱਲ੍ਹਾ ਛੱਡ ਕੇ ਦੁਕਾਨਦਾਰ ਘਰ ਵਿੱਚ ਖਾਨਾ ਖਾਣ ਚਲੇ ਗਏ ਤੇ 2 ਘੰਟੇ ਬਾਅਦ ਜਦੋਂ ਵਾਪਸ ਦੁਕਾਨ 'ਤੇ ਪੁੱਜੇ ਤਾਂ ਲੁਟੇਰਾ ਸੇਫ ਤੋੜ ਕੇ ਇਸ ਘਟਨਾ ਨੂੰ ਅੰਜਾਮ ਦੇ ਕੇ ਫਰਾਰ ਹੋ ਚੁੱਕਿਆ ਸੀ। ਉਨ੍ਹਾਂ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਇਸ ਤਰ੍ਹਾਂ ਦੀ ਲਾਪ੍ਰਵਾਹੀ ਆਪਣੀ ਦੁਕਾਨਾਂ ਤੇ ਆਪਣੇ ਘਰਾਂ 'ਤੇ ਨਾ ਕਰਨ ਤੇ ਖੁਦ ਵੀ ਸੁਚੇਤ ਰਹਿਣ।