Hoshiarpur news: ਹੁਸ਼ਿਆਰਪੁਰ ਦੇ ਦਸੂਹਾ ਵਿਚ ਹਥਿਆਰਾਂ ਦੀ ਨੋਕ ‘ਤੇ ਲੁੱਟ ਖੋਹ ਦੀਆਂ ਵਾਰਦਾਤਾਂ ਰੁੱਕਣ ਦਾ ਨਾਂ ਹੀ ਨਹੀਂ ਲੈ ਰਹੀਆਂ ਹਨ। ਉੱਥੇ ਹੀ ਤਾਜ਼ਾ ਮਾਮਲਾ ਹੁਸ਼ਿਆਰਪੁਰ ਦੇ ਪਿੰਡ ਊੰਚੀ ਬਸੀ ਤੋਂ ਸਾਹਮਣੇ ਆਇਆ ਹੈ, ਜਿੱਥੇ ਤਿਨ ਹਥਿਆਰ ਬੰਦ ਲੁਟੇਰਿਆਂ ਨੇ ਰਿਵਾਲਵਰ ਦੀ ਨੋਕ ‘ਤੇ ਸ਼ਰਾਬ ਦਾ ਠੇਕਾ ਲੁੱਟਣ ਦੀ ਕੋਸ਼ਿਸ਼ ਕੀਤੀ। ਪਰ ਉੱਥੇ ਹੀ ਸ਼ਰਾਬ ਦੇ ਠੇਕੇ ਦੇ ਕਰਿੰਦੇ ਨੇ ਇਸ ਲੁੱਟ ਖੋਹ ਨੂੰ ਆਪਣੀ ਮੁਸਤੈਦੀ ਨਾਲ ਨਾਕਾਮ ਕੀਤਾ।

ਜਾਣਕਾਰੀ ਮੁਤਾਬਕ ਤਿੰਨ ਲੁਟੇਰੇ ਸ਼ਰਾਬ ਦੇ ਠੇਕੇ ਉਤੇ ਆਏ, ਜਿਨਾਂ ਵਿਚੋਂ ਦੋ ਲੁਟੇਰਿਆਂ ਦੇ ਹੱਥ ਵਿਚ ਰਿਵਾਲਵਰ ਅਤੇ ਤੀਸਰੇ ਦੇ ਹੱਥ ਵਿਚ ਦਾਤਰ ਸੀ। ਆਉਂਦਿਆਂ ਹੀ ਲੁਟੇਰਿਆਂ ਨੇ ਕਰਿੰਦੇ ਦੇ ਸਿਰ ਉਤੇ ਰਿਵਾਲਵਰ ਤਾਣ ਦਿਤੀ। ਇਸ ਦੌਰਾਨ ਠੇਕੇ ਦਾ ਕਰਿੰਦਾ ਘਬਰਾ ਗਿਆ ਅਤੇ ਪਿੱਛੇ ਨੂੰ ਹਟਦਿਆਂ ਹੋਇਆਂ ਲੁਟੇਰਿਆਂ ਦੇ ਹੱਥ ਵਿਚ ਉਸ ਦੀ ਕਮੀਜ਼ ਆ ਗਈ।

ਇਹ ਵੀ ਪੜ੍ਹੋ: Barnala news: ਕਿਸਾਨਾਂ ਨੇ ਬਿਜਲੀ ਵਿਭਾਗ ਦੇ ਬਾਹਰ ਦਫਤਰਾਂ ਦਾ ਕੀਤਾ ਘਿਰਾਓ, ਪੰਜਾਬ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ

ਕਰਿੰਦੇ ਨੇ ਆਪਣੀ ਕਮੀਜ਼ ਉਤਾਰ ਕੇ ਠੇਕੇ ਅੰਦਰ ਪਿਛਲੇ ਕਮਰੇ ਵਿਚ ਦੌੜਕੇ ਆਪਣੀ ਜਾਨ ਬਚਾਈ ਅਤੇ ਠੇਕੇ ਉਤੇ ਲਗਿਆ ਹੂਟਰ ਵਜਾ ਦਿਤਾ। ਹੂਟਰ ਦਾ ਤੇਜ਼ ਸ਼ੋਰ ਸੁਣਕੇ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ। ਇਹ ਸਾਰੀ ਵਾਰਦਾਤ ਠੇਕੇ ਉਤੇ ਲਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ।

ਇਸ ਸੰਬੰਧੀ ਜਦੋਂ ਥਾਣਾ ਮੁਖੀ ਦਸੂਹਾ ਵਿਕਰਮਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨਾਂ ਨੇ ਕਿਹਾ ਕਿ ਇਸ ਵਾਰਦਾਤ ਦੀ ਜਾਣਕਾਰੀ ਸਾਨੂੰ ਸੋਸ਼ਲ ਮੀਡੀਆ ਰਾਹੀਂ ਮਿਲੀ ਸੀ। ਜਾਂਚ ਕਰਨ ਤੋਂ ਬਾਅਦ ਤਿੰਨ ਅਣਪਛਾਤੇ ਲੁਟੇਰਿਆਂ ‘ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਇਹ ਵੀ ਪੜ੍ਹੋ: ਖੰਨਾ ਪੁਲਿਸ ਨੇ ਭਾਜਪਾ ਮਹਿਲਾ ਆਗੂ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਤਿੰਨ ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ ਵਿਅਕਤੀ ਨੂੰ ਕੀਤਾ ਕਾਬੂ