khanna News : ਖੰਨਾ 'ਚ ਭਾਜਪਾ ਮਹਿਲਾ ਆਗੂ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਤਿੰਨ ਲੱਖ ਰੁਪਏ ਫਿਰੌਤੀ ਮੰਗਣ ਵਾਲੇ ਵਿਅਕਤੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਫਿਰੌਤੀ ਮੰਗਣ ਵਾਲਾ ਲੁਧਿਆਣਾ ਦਾ ਰਜਨੀਸ਼ ਸ਼ਰਮਾ ਨਿਕਲਿਆ ਹੈ। ਜਿਸਨੇ ਇੱਕ ਤਰਫਾ ਪਿਆਰ 'ਚ ਲੜਕੀ ਦੇ ਭਰਾ ਨੂੰ ਫਸਾਉਣ ਲਈ ਇਹ ਸਾਜਿਸ਼ ਰਚੀ ਸੀ। ਵਾਰਦਾਤ 'ਚ ਵਰਤਿਆ ਸਿੰਮ ਵੀ ਜਾਅਲੀ ਨਿਕਲਿਆ ਜੋ ਕਿ ਕਿਸੇ ਹੋਰ ਦੇ ਨਾਮ ਉਪਰ ਸੀ। ਰਜਨੀਸ਼ ਦੇ ਖਿਲਾਫ ਲੁਧਿਆਣਾ ਵਿਖੇ 5 ਮੁਕੱਦਮੇ ਵੀ ਦਰਜ ਹਨ।
ਇਹ ਵੀ ਪੜ੍ਹੋ : ਰਵਨੀਤ ਬਿੱਟੂ ਨੂੰ ਬੰਬ ਨਾਲ ਉਡਾਉਣ ਦੀ ਧਮਕੀ,ਕਿਹਾ ਜੇ ਅੰਮ੍ਰਿਤਪਾਲ ਦੇ ਖ਼ਿਲਾਫ਼ ਬੋਲਿਆ ਤਾਂ ਹੋਵੇਗਾ ਦਾਦੇ ਵਾਲੇ ਹਾਲ
ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਖੰਨਾ 'ਚ ਭਾਜਪਾ ਮਹਿਲਾ ਆਗੂ ਮਨੀਸ਼ਾ ਸੂਦ ਨੂੰ ਧਮਕੀ ਦੇ ਕੇ ਤਿੰਨ ਲੱਖ ਰੁਪਏ ਫਿਰੌਤੀ ਮੰਜੀ ਗਈ ਸੀ। ਪੁਲਿਸ ਨੇ ਮਨੀਸ਼ਾ ਦੇ ਪਤੀ ਅਜੇ ਸੂਦ ਦੇ ਬਿਆਨਾਂ ਉਪਰ ਪਰਚਾ ਦਰਜ ਕੀਤਾ ਸੀ। ਜਾਂਚ ਦੌਰਾਨ ਰਜਨੀਸ਼ ਸ਼ਰਮਾ ਨੂੰ ਗ੍ਰਿਫ਼ਤਾਰ ਕੀਤਾ ਗਿਆ। ਰਜਨੀਸ਼ ਸ਼ਰਮਾ ਇੱਕ ਲੜਕੀ ਨੂੰ ਇਕ ਤਰਫਾ ਪਿਆਰ ਕਰਦਾ ਸੀ ਅਤੇ ਲੜਕੀ ਨੂੰ ਕਾਫੀ ਸਮੇਂ ਤੋਂ ਤੰਗ ਪ੍ਰੇਸ਼ਾਨ ਕਰਦਾ ਸੀ।
ਇਹ ਵੀ ਪੜ੍ਹੋ : ਜੇਲ੍ਹ ਵਾਰਡਨ 'ਤੇ ਤਿੰਨ ਕੈਦੀਆਂ ਨੇ ਕੀਤਾ ਹਮਲਾ, ਐਚਆਈਵੀ ਪੌਜੇਟਿਵ ਨੇ ਚਮਚੇ ਨਾਲ ਆਪਣੇ ਆਪ ਨੂੰ ਕੱਟ ਲਾ ਵਾਰਡਨ ਨੂੰ ਜ਼ਖ਼ਮੀ ਕਰਨ ਦੀ ਕੀਤੀ ਕੋਸ਼ਿਸ਼
ਲੜਕੀ ਵਾਲਿਆਂ ਨੇ ਰਜਨੀਸ਼ ਦੇ ਖਿਲਾਫ 5 ਮੁਕੱਦਮੇ ਵੀ ਦਰਜ ਕਰਾਏ ਹੋਏ ਹਨ। ਇਸ ਗੱਲ ਦਾ ਬਦਲਾ ਲੈਣ ਲਈ ਰਜਨੀਸ਼ ਨੇ ਲੜਕੀ ਦੇ ਭਰਾ ਦਾ ਗੂਗਲ ਪੇ ਸਕੈਨਰ ਭਾਜਪਾ ਆਗੂ ਨੂੰ ਭੇਜ ਕੇ ਫਿਰੌਤੀ ਮੰਗੀ ਸੀ। ਐਸਐਸਪੀ ਮੁਤਾਬਕ ਫਿਰੌਤੀ ਦੇ ਇਸ ਤਰ੍ਹਾਂ ਦੇ ਕੇਸ ਮੋਗਾ ਅਤੇ ਲੁਧਿਆਣਾ 'ਚ ਵੀ ਸਾਹਮਣੇ ਆਏ ਹਨ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।