Samrala Robbery: ਬੀਤੀ ਸ਼ਾਮ ਨੂੰ ਸਮਰਾਲਾ ਦੇ ਪਿੰਡ ਉਟਾਲਾਂ ਚ ਜੇ.ਐਸ. ਸੀਮੈਂਟ ਸਟੋਰ ਵਿੱਚ ਬਜ਼ੁਰਗ ਦੁਕਾਨਦਾਰ ਕੋਲ ਸਮਾਨ ਲੈਣ ਆਏ ਤਿੰਨ ਨੌਜਵਾਨਾਂ ਨੇ 50 ਹਜ਼ਾਰ ਰੁਪਏ ਲੁੱਟ ਲਏ। ਇਹ ਸਾਰੀ ਘਟਨਾ ਸੀਸੀਟੀਵੀ 'ਚ ਕੈਦ ਹੋ ਗਈ। ਇਸ ਲੁੱਟ ਦਾ ਦੁਕਾਨਦਾਰ ਨੂੰ ਕਰੀਬ ਦੋ ਘੰਟੇ ਬਾਅਦ ਪਤਾ ਚੱਲਿਆ ਜਦੋਂ ਉਹ ਸਾਰੇ ਦਿਨ ਦੀ ਸੇਲ ਨੂੰ ਚੈੱਕ ਕਰ ਰਿਹਾ ਸੀ।
ਜਦੋਂ ਦੁਕਾਨਦਾਰ ਨੂੰ ਪਤਾ ਚੱਲਿਆ ਕਿ ਉਸ ਦੇ ਗੱਲੇ ਵਿੱਚੋਂ 50 ਹਜਾਰ ਰੁਪਏ ਗਾਇਬ ਹਨ ਤਾਂ ਤੁਰੰਤ ਉਹਨਾਂ ਵੱਲੋਂ ਦੁਕਾਨ ਦੇ ਅੰਦਰ ਲੱਗੇ ਹੋਏ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ ਤਾਂ ਇਸ ਘਟਨਾ ਬਾਰੇ ਪਤਾ ਚੱਲਿਆ। ਇਸ ਤੋਂ ਬਾਅਦ ਉਹਨਾਂ ਨੇ ਇਸ ਦੀ ਸੂਚਨਾ ਸਮਰਾਲਾ ਪੁਲਿਸ ਨੂੰ ਦਿੱਤੀ।
ਦੁਕਾਨਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਨੂੰ ਉਹ ਆਪਣੀ ਦੁਕਾਨ 'ਤੇ ਆਪਣੇ ਪਿਤਾ ਜਸਵੰਤ ਸਿੰਘ ਨੂੰ ਬਿਠਾ ਕੇ ਕਿਤੇ ਪੇਮੈਂਟ ਲੈਣ ਗਏ ਸਨ ਤਾਂ ਪਿੱਛੋਂ ਤਿੰਨ ਨੌਜਵਾਨ ਦੁਕਾਨ 'ਤੇ ਸਮਾਨ ਲੈਣ ਆਏ ਅਤੇ ਸਮਾਨ ਲੈ ਕੇ 500 ਰੁਪਏ ਦੇ ਦਿੱਤੇ। ਜਦੋਂ ਬਜ਼ੁਰਗ ਗੱਲੇ ਵਿੱਚ 500 ਰੁਪਏ ਰੱਖ ਕੇ ਬਕਾਇਆ ਦੇਣ ਲੱਗੇ ਤਾਂ ਇਕ ਨੌਜਵਾਨ ਹੋਰ ਸਾਮਾਨ ਦੇਖਣ ਦੇ ਬਹਾਨੇ ਉਹਨਾਂ ਦੇ ਗੱਲੇ ਵੱਲ ਵਧਿਆ 'ਤੇ ਬਜ਼ੁਰਗ ਨੂੰ ਉਲਝਾ ਕੇ ਗੱਲੇ ‘ਚ ਰੱਖੇ 50,000 ਰੁਪਏ ਕੱਢ ਲਏ। ਇਸ ਦੌਰਾਨ ਬਜ਼ੁਰਗ ਨੇ ਨੌਜਵਾਨ ਨੂੰ ਧੱਕਾ ਦੇ ਕੇ ਪਿੱਛੇ ਵੀ ਕੀਤਾ ਪਰ ਉਹਨਾਂ ਨੂੰ ਇਸ ਗੱਲ ਦੀ ਭਿਣਕ ਵੀ ਨਹੀਂ ਲੱਗੀ ਕਿ ਗੱਲੇ 'ਚੋਂ ਪੈਸੇ ਚੋਰੀ ਹੋ ਗਏ ਹਨ।
ਸਮਰਾਲਾ ਪੁਲਿਸ ਦੇ ਐਸਐਚਓ ਰਾਉ ਵਰਿੰਦਰ ਨੇ ਦੱਸਿਆ ਕਿ ਬੀਤੀ ਸ਼ਾਮ ਪਿੰਡ ਓਟਾਲਾ ਦੇ ਵਿੱਚ ਜੀ.ਐਸ. ਸੀਮੈਂਟ ਸਟੋਰ ਤੇ ਤਿੰਨ ਨੌਜਵਾਨ ਦੁਕਾਨਦਾਰ ਜਸਵੰਤ ਸਿੰਘ ਨੂੰ ਉਲਝਾ ਕੇ ਕਰੀਬ 50 ਹਜਾਰ ਰੁਪਏ ਲੁੱਟਕੇ ਲੈ ਗਏ ਹਨ। ਸਮਰਾਲਾ ਪੁਲਿਸ ਇਸ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਜਲਦ ਹੀ ਇਹ ਗੁੱਥੀ ਸੁਲਝਾ ਲਈ ਜਾਵੇਗੀ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ - https://whatsapp.com/channel/0029Va7Nrx00VycFFzHrt01l
Join Our Official Telegram Channel: https://t.me/abpsanjhaofficial