ਕਰਜ਼ੇ ਦੀ ਕਿਸ਼ਤ ਭਰਨ ਜਾ ਰਹੇ ਬੰਦੇ ਦੀ ਦਿਨ-ਦਿਹਾੜੇ ਲੁੱਟ
ਏਬੀਪੀ ਸਾਂਝਾ | 04 Jun 2019 03:30 PM (IST)
ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਪਿੰਡਾਂ ਤੇ ਕਸਬਿਆਂ ‘ਚ ਆਏ ਦਿਨ ਹੋ ਰਹੀਆਂ ਲੁੱਟ-ਖੋਹ ਦੀਆਂ ਵਾਰਦਾਤਾਂ ਨੇ ਲੋਕਾਂ ਦਾ ਰਹਿਣਾ ਮੁਸ਼ਕਲ ਕੀਤਾ ਹੋਇਆ ਹੈ। ਤਾਜ਼ਾ ਮਾਮਲਾ ਦਿਨ-ਦਿਹਾੜੇ ਲੁੱਟ ਦਾ ਸਾਹਮਣੇ ਆਇਆ ਹੈ। ਇਸ ‘ਚ ਤਕਰੀਬਨ 11 ਵਜੇ ਪਿੰਡ ਚੀਮਾ ਖੁਰਦ ਦੇ ਵਾਸੀ ਗੁਰਦੇਵ ਸਿੰਘ ਆਪਣੇ ਭਤੀਜੇ ਮਨਜੀਤ ਸਿੰਘ ਨਾਲ ਮੋਟਰਸਾਈਕਲ ‘ਤੇ ਕਿਸੇ ਬੈਂਕ ਜਾ ਰਹੇ ਸੀ।
ਤਰਨ ਤਾਰਨ: ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਪਿੰਡਾਂ ਤੇ ਕਸਬਿਆਂ ‘ਚ ਆਏ ਦਿਨ ਹੋ ਰਹੀਆਂ ਲੁੱਟ-ਖੋਹ ਦੀਆਂ ਵਾਰਦਾਤਾਂ ਨੇ ਲੋਕਾਂ ਦਾ ਰਹਿਣਾ ਮੁਸ਼ਕਲ ਕੀਤਾ ਹੋਇਆ ਹੈ। ਤਾਜ਼ਾ ਮਾਮਲਾ ਦਿਨ-ਦਿਹਾੜੇ ਲੁੱਟ ਦਾ ਸਾਹਮਣੇ ਆਇਆ ਹੈ। ਇਸ ‘ਚ ਤਕਰੀਬਨ 11 ਵਜੇ ਪਿੰਡ ਚੀਮਾ ਖੁਰਦ ਦੇ ਵਾਸੀ ਗੁਰਦੇਵ ਸਿੰਘ ਆਪਣੇ ਭਤੀਜੇ ਮਨਜੀਤ ਸਿੰਘ ਨਾਲ ਮੋਟਰਸਾਈਕਲ ‘ਤੇ ਕਿਸੇ ਬੈਂਕ ਜਾ ਰਹੇ ਸੀ। ਜਦੋਂ ਉਹ ਆਪਣੇ ਪਿੰਡ ਡਿੱਬੀਪੁਰਾ ਤੋਂ ਕੁਝ ਦੂਰ ਪਹੁੰਚੇ ਤਾਂ ਉਨ੍ਹਾਂ ਦੇ ਪਿੱਛੇ ਆ ਰਹੇ ਪਲਸਰ ਸਵਾਰ ਕੁਝ ਨੌਜਵਾਨਾਂ ਨੇ ਝਪਟਾ ਮਾਰ ਉਨ੍ਹਾਂ ਦਾ ਬੈਗ ਖੋਹ ਲਿਆ। ਦੋਵੇਂ ਬੈਂਕ ‘ਚ ਆਪਣੇ ਲੋਨ ਦੀ ਕਿਸ਼ਤ ਦੇਣ ਜਾ ਰਹੇ ਸੀ। ਬੈਗ ‘ਚ ਕਿਸ਼ਤ ਦੇ ਦੋ ਲੱਖ ਰੁਪਏ ਸੀ। ਪੀੜਤਾ ਦਾ ਕਹਿਣਾ ਹੈ ਕਿ ਲੁਟੇਰਿਆਂ ਨੇ ਆਪਣਾ ਮੂੰਹ ਬੰਨ੍ਹਿਆ ਹੋਇਆ ਸੀ। ਮਨਜੀਤ ਸਿੰਘ ਨੇ ਵੀ ਆਪਣੀ ਬਾਇਕ ‘ਤੇ ਉਨ੍ਹਾਂ ਦਾ ਕੁਝ ਦੂਰ ਤਕ ਪਿੱਛਾ ਕੀਤਾ ਪਰ ਲੁਟੇਰੇ ਉਸ ਨੂੰ ਚਕਮਾ ਦੇ ਕੇ ਭੱਜਣ ‘ਚ ਕਾਮਯਾਬ ਹੋ ਗਏ। ਇਸ ਬਾਰੇ ਪੁਲਿਸ ਚੌਕੀ ਅਲਗੋਂ ਕੋਠੀ ‘ਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਸ ‘ਚ ਪੁਲਿਸ ਨੇ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।