ਸ਼੍ਰੋਮਣੀ ਕਮੇਟੀ ਦੇ ਸਕੱਤਰ ਮਨਜੀਤ ਸਿੰਘ ਬਾਠ ਨੇ ਹਰ ਦਿਨ ਦੇ ਹਿਸਾਬ ਨਾਲ ਨਗਰ ਕੀਰਤਨ ਦਾ ਰੂਟ ਬਾਰੇ ਹੇਠ ਦਿੱਤੀ ਜਾਣਕਾਰੀ ਸਾਂਝੀ ਕੀਤੀ-
- 3 ਸਤੰਬਰ ਨੂੰ ਨਗਰ ਕੀਰਤਨ ਸਵੇਰੇ ਰਾਂਚੀ (ਝਾਰਖੰਡ) ਤੋਂ ਰਵਾਨਾ ਹੋ ਕੇ ਰਾਤ ਨੂੰ ਰੌੜਕਿਲ੍ਹਾ ਵਿਖੇ ਪਹੁੰਚੇਗਾ।
- 4 ਸਤੰਬਰ ਨੂੰ ਰੋੜਾਕਿਲ੍ਹਾ ਤੋਂ ਕੱਟਕ ਭੁਵਨੇਸ਼ਵਰ (ਉੜੀਸਾ)
- 5 ਸਤੰਬਰ ਨੂੰ ਕੱਟਕ ਭੁਵਨੇਸ਼ਵਰ ਤੋਂ ਸੰਬਲਪੁਰ (ਉੜੀਸਾ)
- 6 ਸਤੰਬਰ ਨੂੰ ਸੰਬਲਪੁਰ ਤੋਂ ਕੋਰਬਾ
- 7 ਸਤੰਬਰ ਨੂੰ ਕੋਰਬਾ ਤੋਂ ਰਾਏਪੁਰ (ਛੱਤੀਸਗੜ੍ਹ)
- 8 ਸਤੰਬਰ ਨੂੰ ਰਾਏਪੁਰ ਤੋਂ ਗੋਂਦੀਆ (ਮਹਾਰਾਸ਼ਟਰ)
- 9 ਸਤੰਬਰ ਤੋਂ ਗੋਂਦੀਆ ਤੋਂ ਜੱਬਲਪੁਰ (ਮੱਧ ਪ੍ਰਦੇਸ਼)
- 10 ਸਤੰਬਰ ਨੂੰ ਜੱਬਲਪੁਰ ਤੋਂ ਸਾਗਰ (ਮੱਧ ਪ੍ਰਦੇਸ਼)
- 11 ਸਤੰਬਰ ਨੂੰ ਸਾਗਰ ਤੋਂ ਭੋਪਾਲ
- 12 ਸਤੰਬਰ ਨੂੰ ਭੋਪਾਲ ਸਿੰਘ ਇੰਦੌਰ
- 13 ਸਤੰਬਰ ਨੂੰ ਇੰਦੌਰ ਤੋਂ ਬਹਿਰਾਮਪੁਰ
- 14 ਸਤੰਬਰ ਨੂੰ ਬਹਿਰਾਮਪੁਰ ਤੋਂ ਚੱਲ ਕੇ ਵਾਇਆ ਅਮਰਾਵਤੀ ਹੁੰਦਾ ਹੋਇਆ ਨਾਗਪੁਰ (ਮਹਾਂਰਾਸ਼ਟਰ) ਵਿਖੇ ਵਿਸ਼ਰਾਮ ਕਰੇਗਾ।
- 15 ਸਤੰਬਰ ਨੂੰ ਨਾਗਪੁਰ ਤੋਂ ਨਿਜ਼ਾਮਾਬਾਦ (ਤੇਲੰਗਾਨਾ)
- 16 ਸਤੰਬਰ ਨੂੰ ਨਿਜ਼ਾਮਾਬਾਦ ਤੋਂ ਹੈਦਰਾਬਾਦ (ਕਰਨਾਟਕ)
- 17 ਸਤੰਬਰ ਨੂੰ ਹੈਰਦਾਬਾਦ ਤੋਂ ਬਿਦਰ ਅਤੇ 18 ਸਤੰਬਰ ਨੂੰ ਬਿਦਰ ਤੋਂ ਚੱਲ ਕੇ ਰਾਤ ਦਾ ਵਿਸ਼ਰਾਮ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਹੋਵੇਗਾ।
- 19 ਸਤੰਬਰ ਨੂੰ ਅੰਤਰਰਾਸ਼ਟਰੀ ਨਗਰ ਕੀਰਤਨ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੋਂ ਆਰੰਭ ਹੋ ਕੇ ਔਰੰਗਾਬਾਦ ਅੱਪੜੇਗਾ।
- 20 ਸਤੰਬਰ ਨੂੰ ਔਰੰਗਾਬਾਦ ਤੋਂ ਪੁਣੇ ਪਹੁੰਚੇਗਾ।
- 21 ਸਤੰਬਰ ਨੂੰ ਪੂਨੇ ਤੋਂ ਨਵੀਂ ਮੁੰਬਈ ਪਹੁੰਚੇਗਾ।
- 22 ਤੇ 23 ਸਤੰਬਰ ਨੂੰ ਇਹ ਨਗਰ ਕੀਰਤਨ ਮੁੰਬਈ ਦੇ ਵੱਖ-ਵੱਖ ਸਥਾਨਾਂ ਤੋਂ ਹੁੰਦਾ ਹੋਇਆ ਮੁੰਬਈ ਵਿਖੇ ਹੀ ਵਿਸ਼ਰਾਮ ਕਰੇਗਾ।
- 24 ਸਤੰਬਰ ਨੂੰ ਮੁੰਬਈ ਤੋਂ ਚੱਲ ਕੇ ਬੜੌਦਾ (ਗੁਜਰਾਤ)
- 25 ਸਤੰਬਰ ਨੂੰ ਬੜੌਦਾ ਤੋਂ ਅਹਿਮਦਾਬਾਦ
- 26 ਸਤੰਬਰ ਤੋਂ ਅਹਿਮਦਾਬਦ ਤੋਂ ਉਦੈਪੁਰ (ਰਾਜਸਥਾਨ)
- 27 ਸਤੰਬਰ ਨੂੰ ਉਦੇਪੁਰ ਤੋਂ ਕੋਟਾ
- 28 ਸਤੰਬਰ ਨੂੰ ਕੋਟਾ ਤੋਂ ਪੁਸ਼ਕਰ
- 29 ਸਤੰਬਰ ਨੂੰ ਪੁਸ਼ਕਰ ਤੋਂ ਜੈਪੁਰ (ਰਾਜਸਥਾਨ)
- 30 ਸਤੰਬਰ ਨੂੰ ਜੈਪੁਰ ਤੋਂ ਵਾਇਆ ਗੁੜ੍ਹਗਾਉਂ ਹੁੰਦਾ ਹੋਇਆ ਫਰੀਦਾਬਾਦ (ਹਰਿਆਣਾ) ਵਿਖੇ ਵਿਸ਼ਰਾਮ ਹੋਵੇਗਾ।
- 1 ਅਕਤੂਬਰ ਨੂੰ ਫਰੀਦਾਬਾਦ ਤੋਂ ਚੱਲ ਕੇ ਨਗਰ ਕੀਰਤਨ ਰਾਤ ਨੂੰ ਦਿੱਲੀ ਪਹੁੰਚੇਗਾ, ਜਿੱਥੇ 2 ਅਤੇ 3 ਅਕਤੂਬਰ ਨੂੰ ਦਿੱਲੀ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਸੰਗਤਾਂ ਨਗਰ ਕੀਰਤਨ ਦੇ ਦਰਸ਼ਨ ਕਰ ਸਕਣਗੀਆਂ।
- ਇਸੇ ਤਰ੍ਹਾਂ 4 ਅਕਤੂਬਰ ਨੂੰ ਦਿੱਲੀ ਤੋਂ ਜੀਂਦ ਹਰਿਆਣਾ
- 5 ਅਕਤੂਬਰ ਨੂੰ ਜੀਂਦ ਤੋਂ ਕਰਨਾਲ
- 6 ਅਕਤੂਬਰ ਨੂੰ ਕਰਨਾਲ ਤੋਂ ਕੈਥਲ
- 7 ਅਕਤੂਬਰ ਨੂੰ ਕੈਂਥਲ ਤੋਂ ਤਰਾਵੜੀ (ਹਰਿਆਣਾ)
- 8 ਅਕਤੂਬਰ ਨੂੰ ਤਰਾਵੜੀ ਤੋਂ ਕੁਰੂਕੇਸ਼ਤਰ
- 9 ਅਕਤੂਬਰ ਨੂੰ ਕੁਰੂਕੇਸ਼ਤਰ ਤੋਂ ਗੁਰਦੁਆਰਾ ਕਰਾਹ ਸਾਹਿਬ ਪਾਤਸ਼ਾਹੀ ਪਹਿਲੀ ਹਰਿਆਣਾ ਵਿਖੇ ਵਿਸ਼ਰਾਮ ਕਰੇਗਾ।
- 10 ਅਕਤੂਬਰ ਨੂੰ ਗੁਰਦੁਆਰਾ ਕਰਾਹ ਸਾਹਿਬ ਪਾਤਸ਼ਾਹੀ ਪਹਿਲੀ ਤੋਂ ਗੁਰਦੁਆਰਾ ਧਮਤਾਨ ਸਾਹਿਬ ਹਰਿਆਣਾ
- 11 ਅਕਤੂਬਰ ਨੂੰ ਧਮਧਾਨ ਸਾਹਿਬ ਤੋਂ ਭੂਨਾ ਹਰਿਆਣਾ
- 12 ਅਕਤੂਬਰ ਨੂੰ ਭੂਨਾ ਤੋਂ ਸਿਰਸਾ
- 13 ਅਕਤੂਬਰ ਨੂੰ ਸਿਰਸਾ ਤੋਂ ਡੱਬਵਾਲੀ ਹੁੰਦਾ ਹੋਇਆ ਹਨੂੰਮਾਨਗੜ੍ਹ (ਰਾਜਸਥਾਨ)
- 14 ਅਕਤੂਬਰ ਨੂੰ ਹਨੂੰਮਾਨਗੜ੍ਹ ਤੋਂ ਸ੍ਰੀ ਗੰਗਾਨਗਰ (ਰਾਜਸਥਾਨ) ਵਿਸ਼ਰਾਮ ਹੋਵੇਗਾ।
- 15 ਅਕਤੂਬਰ ਨੂੰ ਅੰਤਰਰਾਸ਼ਟਰੀ ਨਗਰ ਕੀਰਤਨ ਸ੍ਰੀ ਗੰਗਾਨਗਰ ਤੋਂ ਚੱਲ ਕੇ ਅਬੋਹਰ, ਗੋਬਿੰਦਗੜ੍ਹ, ਕੁੰਡਲ, ਮੋਹਲਾ, ਪੰਨੀਵਾਲਾ, ਮਹਾਂਬੱਧਰ ਤੋਂ ਹੁੰਦਾ ਹੋਇਆ ਰਾਤ ਦਾ ਵਿਸ਼ਰਾਮ ਸ੍ਰੀ ਮੁਕਤਸਰ ਸਾਹਿਬ (ਪੰਜਾਬ) ਵਿਖੇ ਕਰੇਗਾ।
ਇਸ ਉਪਰੰਤ ਪੰਜਾਬ ਵਿਚਲਾ ਰੂਟ ਵੀ ਜਲਦ ਹੀ ਜਾਰੀ ਕੀਤਾ ਜਾਵੇਗਾ ਅਤੇ ਸੰਗਤ ਨੂੰ ਦੱਸ ਦਿੱਤਾ ਜਾਵੇਗਾ। ਨਗਰ ਕੀਰਤਨ ਦੀ ਸਮਾਪਤੀ ਸੁਲਤਾਨਪੁਰ ਲੋਧੀ ਵਿਖੇ ਹੋਵੇਗੀ।