Kisan Protest Shambhu Border: ਸ਼ੰਭੂ ਬਾਰਡਰ 'ਤੇ ਚੱਲ ਰਹੇ ਕਿਸਾਨੀ ਮੋਰਚੇ ਅਤੇ ਸਥਾਨਕ ਲੋਕਾਂ ਵਿੱਚ ਹੋਏ ਟਕਰਾਅ ਦੇ ਮੱਦੇਨਜ਼ਰ ਪੰਜਾਬ ਕਿਸਾਨ ਯੂਨੀਅਨ ਦੇ ਮੁੱਖ ਆਗੂ ਰੁਲਦੂ ਸਿੰਘ ਮਾਨਸਾ ਨੇ ਕਿਹਾ ਹੈ ਕਿ ਸ਼ੰਭੂ ਬਾਰਡਰ 'ਤੇ ਬੈਠੇ ਕਿਸਾਨ ਆਗੂਆਂ ਨੂੰ ਸਿਆਣਪ ਵਰਤਦਿਆਂ ਸਥਾਨਕ ਲੋਕਾਂ ਲਈ ਸੜਕ ਦਾ ਇਕ ਪਾਸਾ ਖ਼ਾਲੀ ਕਰ ਦੇਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਜਦੋਂ ਦਿੱਲੀ ਵਿੱਚ ਪੱਕਾ ਮੋਰਚਾ ਚੱਲ ਰਿਹਾ ਸੀ ਤਾਂ ਉਸ ਵੇਲੇ ਵੀ ਮਜ਼ਦੂਰਾਂ ਤੇ ਆਮ ਲੋਕਾਂ ਲਈ ਰਸਤੇ ਖ਼ਾਲੀ ਕਰਕੇ ਉਨ੍ਹਾਂ ਦੇ ਲੰਘਣ ਲਈ ਰਸਤਾ ਦਿੱਤਾ ਗਿਆ ਸੀ। ਜੇ ਅਸੀਂ ਸਥਾਨਕ ਲੋਕਾਂ ਨਾਲ ਹੀ ਟਕਰਾਅ ਪੈਦਾ ਕਰ ਲਵਾਂਗੇ ਤਾਂ ਫਿਰ ਸਾਡੀ ਲੜਾਈ ਕਿਸ ਲਈ ਰਹਿ ਜਾਵੇਗੀ।
ਉਨ੍ਹਾਂ ਕਿਹਾ ਕਿ ਸਾਡਾ ਵਿਰੋਧੀ ਬਹੁਤ ਜ਼ਿਆਦਾ ਚਲਾਕ ਹੈ, ਉਹ ਸਥਾਨਕ ਲੋਕਾਂ ਦੀ ਨਰਾਜ਼ਗੀ ਦਾ ਲਾਭ ਉਠਾ ਕੇ ਸਾਡੇ ਹੀ ਭਰਾਵਾਂ ਨਾਲ ਸਾਡਾ ਕਲੇਸ਼ ਖੜ੍ਹਾ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਸ਼ੰਭੂ ਬਾਰਡਰ 'ਤੇ ਬੈਠੇ ਆਗੂ ਕਹਿ ਰਹੇ ਹਨ ਕਿ ਅਸੀਂ ਰਸਤਾ ਬੰਦ ਨਹੀਂ ਕੀਤਾ ਇਹ ਤਾਂ ਹਰਿਆਣਾ ਸਰਕਾਰ ਨੇ ਬੰਦ ਕੀਤਾ ਹੈ।
ਆਗੂਆਂ ਨੂੰ ਇਕ ਵਾਰੀ ਪਹਿਲ ਕਰਦਿਆਂ ਸੜਕ ਦਾ ਇਕ ਪਾਸਾ ਆਮ ਲੋਕਾਂ ਦੇ ਲੰਘਣ ਲਈ ਛੱਡ ਦੇਣਾ ਚਾਹੀਦਾ ਹੈ। ਜੇ ਹਰਿਆਣਾ ਦੀ ਭਾਜਪਾ ਸਰਕਾਰ ਰਸਤਾ ਨਹੀਂ ਛੱਡੇਗੀ ਤਾਂ ਇਹ ਤਾਂ ਸਪੱਸ਼ਟ ਹੋ ਜਾਵੇਗਾ ਕਿ ਕਿਸਾਨ ਸਥਾਨਕ ਲੋਕਾਂ ਦੇ ਦੁੱਖ ਨੂੰ ਸਮਝਦੇ ਹਨ ਪਰ ਸਰਕਾਰ ਨਹੀਂ ਸਮਝਦੀ।
ਰੁਲਦੂ ਸਿੰਘ ਨੇ ਇਹ ਵੀ ਕਿਹਾ ਕਿ ਜਿਸ ਮੌਕੇ ਇਹ ਮੋਰਚਾ ਲਗਾਇਆ ਗਿਆ ਉਹ ਸਮਾਂ ਹੀ ਗ਼ਲਤ ਹੈ। ਉਨ੍ਹਾਂ ਸ਼ੰਭੂ ਮੋਰਚੇ ਦੀ ਲੀਡਰਸ਼ਿਪ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਜੇ ਮੱਧ ਪ੍ਰਦੇਸ਼ ਵਾਲਾ ਕੱਕਾ ਆਰਐੱਸਐੱਸ ਦਾ ਪ੍ਰਧਾਨ ਹੈ ਤੇ ਸ਼ੰਭੂ ਮੋਰਚੇ ਦੀ ਅਗਵਾਈ ਕਰ ਰਿਹਾ ਇਕ ਆਗੂ ਉਸੇ ਜਥੇਬੰਦੀ ਦਾ ਮੀਤ ਪ੍ਰਧਾਨ ਹੈ। ਲੋਕਾਂ ਵਿੱਚ ਚਰਚਾ ਹੈ ਕਿ ਇਹ ਮੋਰਚਾ ਹੀ ਉਨ੍ਹਾਂ ਲੋਕਾਂ ਨੇ ਲਗਾਇਆ ਹੈ ਜਿਨ੍ਹਾਂ ਦਾ ਨਾਮ ਲੈ ਕੇ ਇਹ ਸਥਾਨਕ ਲੋਕਾਂ ਨੂੰ ਭੰਡ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਸਥਾਨਕ ਲੋਕਾਂ ਦੇ ਦੁੱਖ ਦਰਦ ਨੂੰ ਸਮਝਣਾ ਚਾਹੀਦਾ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
👇🏻
ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ -
https://whatsapp.com/channel/0029Va7Nrx00VycFFzHrt01l
Join Our Official Telegram Channel: https://t.me/abpsanjhaofficial