Sidhu moosewala murder case: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਅੱਜ ਸਾਰੇ ਮੁਲਜ਼ਮ ਮਾਨਸਾ ਸੈਸ਼ਨ ਕੋਰਟ ਵਿੱਚ ਪੇਸ਼ ਹੋਏ। ਇਸ ਪੇਸ਼ੀ ਦੌਰਾਨ ਸਚਿਨ ਭਿਵਾਨੀ, ਕਪਿਲ ਪੰਡਿਤ ਅਤੇ ਅਰਸ਼ਦ ਖਾਨ ਨੂੰ ਅਜਮੇਰ ਜੇਲ੍ਹ ਤੋਂ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਦਕਿ ਵੱਖ-ਵੱਖ ਜੇਲ੍ਹਾਂ ਵਿੱਚੋਂ 21 ਮੁਲਜ਼ਮਾਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਅੱਜ ਅਦਾਲਤ ਵਿੱਚ ਸਰਕਾਰੀ ਪੱਖ ਨੇ ਵੀ ਅਗਲੀ ਤਰੀਕ ਦੀ ਮੰਗ ਕਰਦਿਆਂ ਕਿਹਾ ਕਿ ਸਚਿਨ ਥਾਪਨ ਦੀ ਆਡੀਓ ਦੇ ਨਤੀਜੇ ਨਾ ਆਉਣ ਕਾਰਨ ਉਹ ਜਵਾਬ ਦਰਜ ਨਹੀਂ ਕਰ ਸਕਦੇ, ਜਿਸ ’ਤੇ ਅਦਾਲਤ ਨੇ ਹਾਮੀ ਭਰਦਿਆਂ 8 ਫਰਵਰੀ ਦੀ ਤਰੀਕ ਤੈਅ ਕਰ ਦਿੱਤੀ ਹੈ। ਅੱਜ ਦੀ ਪੇਸ਼ੀ ਬਾਰੇ ਗੱਲ ਕਰਦਿਆਂ ਸਿੱਧੂ ਮੂਸੇਵਾਲਾ ਦੇ ਵਕੀਲ ਸਤਿੰਦਰ ਪਾਲ ਮਿੱਤਲ ਨੇ ਦੱਸਿਆ ਕਿ ਅੱਜ 3 ਮੁਲਜ਼ਮ ਸਰੀਰਕ ਤੌਰ ’ਤੇ ਪੇਸ਼ ਹੋਏ ਹਨ ਜਦੋਂਕਿ 21 ਮੁਲਜ਼ਮ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿੱਚ ਪੇਸ਼ ਹੋਏ ਹਨ।
ਇਹ ਵੀ ਪੜ੍ਹੋ: Ludhiana News: ਭਾਨਾ ਸਿੱਧੂ ਨੂੰ ਭੇਜਿਆ ਜੇਲ੍ਹ, ਕਿਹਾ - ਝੂਠੇ ਕੇਸ 'ਚ ਫਸਾਇਆ, ਸਮਰਥਕਾਂ ਨੇ ਵੀ ਕੀਤਾ ਵਿਰੋਧ
ਪਰ ਸਚਿਨ ਥਾਪਨ ਦੀ ਆਡੀਓ ਦਾ ਨਤੀਜਾ ਨਾ ਆਉਣ ਕਾਰਨ ਉਨ੍ਹਾਂ ਨੇ ਅਦਾਲਤ ਨੂੰ ਅਗਲੀ ਤਰੀਕ ਨੂੰ, ਜਿਹੜੇ ਤਿੰਨ ਮੁਲਜ਼ਮਾਂ ਨੇ ਖੁਦ ਨੂੰ ਬੇਕਸੂਰ ਦੱਸਿਆ ਸੀ, ਉਨ੍ਹਾਂ ‘ਤੇ ਰਿਪਲਾਈ ਕੀਤਾ ਜਾਵੇਗਾ। ਅਦਾਲਤ ਨੇ ਅਗਲੀ ਤਰੀਕ 8 ਫਰਵਰੀ ਤੈਅ ਕਰ ਦਿੱਤੀ ਗਈ ਹੈ। ਪੇਸ਼ੀ ਦੌਰਾਨ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਅਦਾਲਤ ਵਿੱਚ ਪੇਸ਼ ਹੋਏ। ਅੱਜ ਵੀ ਅਦਾਲਤ ਵੱਲੋਂ ਤਰੀਕ ਮਿਲਣ ਤੋਂ ਬਾਅਦ ਸਿੱਧੂ ਮੂਸੇ ਵਾਲਾ ਦੇ ਪਿਤਾ ਨਿਰਾਸ਼ ਨਜ਼ਰ ਆਏ।
ਉੱਥੇ ਹੀ ਉਨ੍ਹਾਂ ਕਿਹਾ ਕਿ ਅਦਾਲਤੀ ਪ੍ਰਕਿਰਿਆ ਯਕੀਨੀ ਤੌਰ 'ਤੇ ਚੱਲ ਰਹੀ ਹੈ, ਜਿਸ ਕਰਕੇ ਤਰੀਕ ਤੈਅ ਕੀਤੀ ਗਈ, ਅੱਜ ਸਰਕਾਰੀ ਪੱਖ ਨੇ ਕਿਸੇ ਕੰਮ ਕਾਰਨ ਅਦਾਲਤ ਤੋਂ ਤਰੀਕ ਲੈ ਲਈ ਹੈ, ਪਰ ਅਦਾਲਤ ਤੋਂ ਇਲਾਵਾ ਸਰਕਾਰ ਉਨ੍ਹਾਂ ਦੇ ਪੁੱਤਰ ਦੇ ਇਨਸਾਫ਼ ਲਈ ਕੁੱਝ ਨਹੀਂ ਕਰ ਰਹੀ ਹੈ।
ਬਲਕੌਰ ਸਿੰਘ ਨੇ ਕਿਹਾ ਕਿ ਅਦਾਲਤ ਵਿੱਚ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਨੂੰ ਸੋਸ਼ਲ ਮੀਡੀਆ ਤੋਂ ਹਟਾ ਦਿੱਤਾ ਗਿਆ ਹੈ ਪਰ ਹੁਣ ਗੋਲਡੀ ਬਰਾੜ ਦੀ ਇੰਟਰਵਿਊ ਸੋਸ਼ਲ ਮੀਡੀਆ 'ਤੇ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਮੀਡੀਆ ਪੀੜਤ ਦੀ ਆਵਾਜ਼ ਬਣਦਾ ਹੈ ਪਰ ਉਨ੍ਹਾਂ ਦੇ ਪੁੱਤਰ ਦੇ ਮਾਮਲੇ ਵਿੱਚ ਸ਼ੋਸ਼ਲ ਮੀਡੀਆ ਗੈਂਗਸਟਰਾਂ ਨੂੰ ਦਿਖਾਉਣ ਵਿੱਚ ਜ਼ਿਆਦਾ ਮਸ਼ਰੂਫ਼ ਲੱਗ ਰਿਹਾ ਹੈ।
ਇਹ ਵੀ ਪੜ੍ਹੋ: Punjab news: ਐਮਪੀ ਅਰੋੜਾ ਨੇ BSNL ਨੂੰ ਦਰਪੇਸ਼ ਸਮੱਸਿਆਵਾਂ ਅਤੇ ਮੁਸ਼ਕਲਾਂ ਨੂੰ ਹੱਲ ਕਰਨ ਦਾ ਦਿੱਤਾ ਭਰੋਸਾ