Sangrur news: ਅਸੰਗਿਠਤ ਖੇਤਰਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਤੇ ਕਿਰਤੀਆਂ ਨੂੰ ਉਨ੍ਹਾਂ ਦੇ ਸੰਕਟ ਦੇ ਮੌਕੇ ’ਤੇ ਵਿੱਤੀ ਸਹਾਇਤਾ ਮੁਹੱਈਆ ਕਰਵਾਉਣ ਲਈ ਸਰਕਾਰ ਦੀ ‘ਈ-ਸ਼ਰੱਮ’ ਯੋਜਨਾ ਲਾਹੇਵੰਦ ਸਾਬਤ ਹੋ ਰਹੀ ਹੈ।


ਇਸ ਦੇ ਨਾਲ ਹੀ ਸੰਗਰੂਰ ਦੇ ਰਜਿਸਟਰਡ ਕਿਰਤੀ ਮਜ਼ਦੂਰਾਂ ਨੂੰ ਇਸ ਦਾ ਲਾਭ ਜ਼ਰੂਰ ਉਠਾਉਣਾ ਚਾਹੀਦਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਅੱਜ ਈ-ਸ਼ਰੱਮ ਸਕੀਮ ਦੇ ਲਾਭਪਾਤਰੀਆਂ ਨੂੰ ਮੁਹੱਈਆ ਕਰਵਾਈਆਂ ਜਾਂਦੀਆਂ ਸੁਵਿਧਾਵਾਂ ਦੀ ਸਮੀਖਿਆ ਬਾਰੇ ਕਿਰਤ ਵਿਭਾਗ, ਸਿਹਤ ਵਿਭਾਗ ਤੇ ਪੁਲਿਸ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਦਿੱਤੀ।


ਉਨ੍ਹਾਂ ਦੱਸਿਆ ਕਿ ਅਸੰਗਠਿਤ ਖੇਤਰ ਜਿਸ ਵਿੱਚ ਖੇਤੀਬਾੜੀ ਨਾਲ ਸਬੰਧਤ ਕਾਮੇ, ਰੇਹੜੀ ਚਾਲਕ, ਉਸਾਰੀ ਕਿਰਤੀ, ਰਿਕਸ਼ਾ ਤੇ ਆਟੋ ਚਾਲਕ, ਕਾਰਪੈਂਟਰ, ਮਿਡ ਡੇਅ ਮੀਲ ਵਰਕਰ ਆਦਿ ਸ਼ਾਮਲ ਹਨ, ਨਾਲ ਸਬੰਧਤ ਉਹ ਲਾਭਪਾਤਰੀ, ਜੋ ਕਿ 31 ਮਾਰਚ 2022 ਤੱਕ ‘ਈ-ਸ਼ਰੱਮ’ ਪੋਰਟਲ ’ਤੇ ਲਾਭਪਾਤਰੀ ਵਜੋਂ ਰਜਿਸਟਰਡ ਹੋ ਚੁੱਕੇ ਹਨ, ਦੀ ਹਾਦਸੇ ਦੌਰਾਨ ਹੋਈ ਮੌਤ ਜਾਂ ਮੁਕੰਮਲ ਤੇ ਅੰਸ਼ਿਕ ਤੌਰ ’ਤੇ ਅਪੰਗ ਹੋਣ ਦੀ ਸੂਰਤ ਵਿੱਚ ਕਾਨੂੰਨੀ ਵਾਰਸਾਂ ਜਾਂ ਵਿਅਕਤੀਗਤ ਪੱਧਰ ’ਤੇ ਬਿਨੈਕਾਰ ਨੂੰ ਵਿੱਤੀ ਸਹਾਇਤਾ ਵਜੋਂ ਐਕਸ ਗ੍ਰੇਸ਼ੀਆ ਗਰਾਂਟ ਦੇਣ ਦੀ ਵਿਵਸਥਾ ਹੈ।


ਇਹ ਵੀ ਪੜ੍ਹੋ: Jalandhar News: ਪਰਗਟ ਸਿੰਘ ਨੇ ਚੁੱਕੇ ਮੁਹੱਲਾ ਕਲੀਨਿਕਾਂ 'ਤੇ ਸਵਾਲ, ਦਵਾਈਆਂ ਮੁਹੱਈਆ ਕਰਵਾਉਣ ਦੀ ਥਾਂ ਕਰੋੜਾਂ ਰੁਪਏ ਇਸ਼ਤਿਹਾਰਾਂ 'ਤੇ ਬਰਬਾਦ


ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਈ-ਸ਼ਰੱਮ ਪੋਰਟਲ ’ਤੇ 31 ਮਾਰਚ 2022 ਤੋਂ ਪਹਿਲਾਂ ਜਾਂ ਇਸ ਤਾਰੀਖ ਤੱਕ ਰਜਿਸਟਰਡ ਕਿਸੇ ਵੀ ਅਸੰਗਠਿਤ ਮਜ਼ਦੂਰ ਦੀ ਹਾਦਸੇ ਵਿੱਚ ਮੌਤ ਹੋਣ ਦੀ ਸੂਰਤ ਵਿੱਚ ਕਾਨੂੰਨੀ ਵਾਰਸਾਂ ਨੂੰ 2 ਲੱਖ ਰੁਪਏ ਦੇ ਬੀਮੇ ਤਹਿਤ ਐਕਸਗ੍ਰੇਸ਼ੀਆ ਗਰਾਂਟ ਜਦਕਿ ਕਿਸੇ ਮਜ਼ਦੂਰ ਦੇ ਹਾਦਸਾ ਵਾਪਰਨ ਕਾਰਨ ਅਪੰਗ ਹੋਣ ਦੀ ਸਥਿਤੀ, ਜਿਸ ਵਿੱਚ ਦੋਵੇਂ ਅੱਖਾਂ, ਹੱਥਾਂ ਤੇ ਪੈਰਾਂ ਦਾ ਨਾ ਠੀਕ ਹੋਣ ਯੋਗ ਨੁਕਸਾਨ ਹੁੰਦਾ ਹੈ।


ਇੱਕ ਹੱਥ ਜਾਂ ਇੱਕ ਪੈਰ ਸਥਾਈ ਤੌਰ ’ਤੇ ਨਕਾਰਾ ਹੋ ਜਾਂਦਾ ਹੈ ਜਾਂ ਇੱਕ ਅੱਖ ਤੇ ਇੱਕ ਹੱਥ ਜਾਂ ਇੱਕ ਪੈਰ ਦਾ ਸਥਾਈ ਨੁਕਸਾਨ ਹੁੰਦਾ ਹੈ ਤਾਂ ਉਸ ਨੂੰ ਵਿਅਕਤੀਗਤ ਤੌਰ ’ਤੇ 2 ਲੱਖ ਰੁਪਏ ਦੀ ਐਕਸਗ੍ਰੇਸ਼ੀਆ ਗਰਾਂਟ ਮਿਲਦੀ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਹਾਦਸੇ ਵਿੱਚ ਇਨ੍ਹਾਂ ਅਸੰਗਠਿਤ ਖੇਤਰਾਂ ਨਾਲ ਸਬੰਧਤ ਮਜ਼ਦੂਰਾਂ ਦੀ ਇੱਕ ਅੱਖ ਦੀ ਰੌਸ਼ਨੀ ਪੱਕੇ ਤੌਰ ’ਤੇ ਚਲੀ ਜਾਂਦੀ ਹੈ ਜਾਂ ਇੱਕ ਹੱਥ ਜਾਂ ਇੱਕ ਪੈਰ ਨਕਾਰਾ ਹੋ ਜਾਂਦਾ ਹੈ ਤਾਂ 1 ਲੱਖ ਰੁਪਏ ਦੀ ਐਕਸਗ੍ਰੇਸ਼ੀਆ ਗਰਾਂਟ ਮਿਲਦੀ ਹੈ।


ਇਸ ਮੌਕੇ ਸਹਾਇਕ ਕਿਰਤ ਕਮਿਸ਼ਨਰ ਜਸਬੀਰ ਸਿੰਘ ਖਰੌਡ ਨੇ ਦੱਸਿਆ ਕਿ ਜੇਕਰ ਕੋਈ ਵੀ ਬਿਨੈਕਾਰ ਜਾਂ ਉਸਦਾ ਕਾਨੂੰਨੀ ਵਾਰਸ ਇਸ ਯੋਜਨਾ ਤਹਿਤ ਬਣਦੇ ਲਾਭ ਹਾਸਲ ਕਰਨ ਤੋਂ ਵਾਂਝਾ ਹੈ  ਤਾਂ ਉਹ ਤਹਿਸੀਲ ਪੱਧਰ ’ਤੇ ਸਬੰਧਤ ਕਿਰਤ ਇੰਸਪੈਕਟਰ ਨਾਲ ਰਾਬਤਾ ਕਰਕੇ ਆਪਣੇ ਦਸਤਾਵੇਜ਼ ਮੁਹੱਈਆ ਕਰਵਾ ਕੇ ਇਹ ਲਾਭ ਹਾਸਲ ਕਰ ਸਕਦਾ ਹੈ।


ਇਹ ਵੀ ਪੜ੍ਹੋ: Ludhiana News: ਕੋਈ ਡਰ ਹੀ ਨਹੀਂ…! ਪੰਜਾਬ ‘ਚ ਵੇਚਣ ਲਈ ਕੰਟੇਨਰ ਭਰਕੇ ਲਿਆਂਦੀ ਜਾ ਰਹੀ ਸੀ ਭੁੱਕੀ, ਇੰਝ ਆਏ ਪੁਲਿਸ ਅੜਿੱਕੇ