ਬਠਿੰਡਾ: ਸ਼ਹਿਰ ਦੀ ਕੱਚੀ ਬਸਤੀ ਦੇ ਗੁਰਦੁਆਰੇ ਵਿੱਚ ਔਰਤ ਨੇ ਕਾਫੀ ਹੰਗਾਮਾ ਕੀਤਾ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵੀ ਕੀਤੀ। ਉਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਕਾਰਨ ਕੇਸ ਦਰਜ ਕਰ ਲਿਆ ਗਿਆ ਹੈ। ਉਸ ਨੇ ਅਜਿਹਾ ਕਿਉਂ ਕੀਤਾ ਇਸ ਗੱਲ ਦਾ ਪਤਾ ਫਿਲਹਾਲ ਨਹੀਂ ਲੱਗ ਸਕਿਆ ਹੈ।

ਪ੍ਰਾਪਤ ਜਾਣਕਾਰੀ ਮੁਤਾਬਕ ਮਨਜੀਤ ਕੌਰ ਨਾਂ ਦੀ ਔਰਤ ਗੁਰਦੁਆਰੇ ਆਈ ਤੇ ਅੰਦਰ ਜਾ ਕੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੁੱਕ ਲਿਆਈ। ਉਸ ਨੇ ਗ਼ਲਤ ਤਰੀਕੇ ਨਾਲ ਬੀੜ ਨੂੰ ਸਿਰ 'ਤੇ ਚੁੱਕਿਆ ਸੀ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਫੈਲ ਗਈ। ਪੁਲਿਸ ਨੇ ਦੋ ਔਰਤਾਂ ਖ਼ਿਲਾਫ਼ ਧਾਰਾ 295 ਏ ਤਹਿਤ ਕੇਸ ਦਰਜ ਕਰ ਕੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।