ਅੰਮ੍ਰਿਤਸਰ : ਬਿਕਰਮ ਸਿੰਘ ਮਜੀਠੀਆ ਦੇ ਸਵਾਗਤ ਮੌਕੇ ਅੱਜ ਅੰਮ੍ਰਿਤਸਰ ਦੇ ਗੋਲਡਨ ਗੇਟ 'ਤੇ ਪੁੱਜੇ ਅਕਾਲੀ ਦਲ ਦੇ ਵੱਖ- ਵੱਖ ਹਲਕਿਆਂ ਤੋਂ ਉਮੀਦਵਾਰਾਂ ਨੇ ਜੋਰ ਨਾਲ ਮੰਗ ਅੱਜ ਮੁੜ ਉਠਾਈ ਕਿ ਬਿਕਰਮ ਸਿੰਘ ਮਜੀਠੀਆ ਨੂੰ ਨਵਜੋਤ ਸਿੱਧੂ ਦੇ ਮੁਕਾਬਲੇ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਚੋਣ ਲੜਨੀ ਚਾਹੀਦੀ ਹੈ। ਹਾਲਾਂਕਿ ਮਜੀਠੀਆ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਆਖਿਆ ਕਿ ਇਹ ਫੈਸਲਾ ਪਾਰਟੀ ਦਾ ਹੋਵੇਗਾ, ਜੋ ਪਾਰਟੀ ਹੁਕਮ ਕਰੇਗੀ, ਉਸ ਦਾ ਸਵਾਗਤ ਕਰਾਂਗੇ ਤੇ ਮੰਨਾਗੇ।
ਵੈਸੇ, ਹਲਕਾ ਪੂਰਬੀ ਤੋਂ ਅਕਾਲੀ ਦਲ ਦੇ ਸੰਭਾਵੀ ਉਮੀਦਵਾਰ ਗੁਰਪ੍ਰੀਤ ਸਿੰਘ ਰੰਧਾਵਾ ਨੇ ਕਿਹਾ ਕਿ ਪੂਰਬੀ ਹਲਕੇ ਦੇ ਵਰਕਰਾਂ 'ਚ ਕਾਫੀ ਉਤਸ਼ਾਹ ਹੈ ਕਿ ਮਜੀਠੀਆ ਪੂਰਬੀ ਹਲਕੇ ਤੋਂ ਚੋਣ ਲੜ ਸਕਦੇ ਹਨ ਕਿਉੰਕਿ ਵਰਕਰਾਂ 'ਚ ਰੋਸ ਹੈ ਕਿ ਮਜੀਠੀਆ ਖਿਲਾਫ ਝੂਠਾ ਪਰਚਾ ਨਵਜੋਤ ਸਿੱਧੂ ਨੇ ਸਿਆਸੀ ਸਾਜਿਸ਼ ਤਹਿਤ ਕਰਵਾਇਆ ਹੈ, ਜਦਕਿ ਅੰਮ੍ਰਿਤਸਰ ਦੱਖਣੀ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਤਲਬੀਰ ਸਿੰਘ ਗਿੱਲ ਨੇ ਕਿਹਾ ਕਿ ਇਹ ਸਾਰੇ ਅਕਾਲੀ ਵਰਕਰਾਂ ਦੀ ਮੰਗ ਹੈ ਕਿ ਮਜੀਠੀਆ ਨੂੰ ਪੂਰਬੀ ਹਲਕੇ ਤੋਂ ਚੋਣ ਲੜਨੀ ਚਾਹੀਦੀ ਹੈ ਕਿਉੰਕਿ ਸਿੱਧੂ ਨੇ ਜਿੱਤਣ ਤੋਂ ਬਾਅਦ ਹਲਕੇ ਦੀ ਬਾਤ ਨਹੀਂ ਪੁੱਛੀ ਤੇ ਸਿਰਫ ਸਿਆਸੀ ਬਦਲਾਖੋਰੀ ਕੀਤੀ।
ਇਕ ਹੋਰ ਸੀਨੀਅਰ ਮਹਿਲਾ ਆਗੂ ਵਜਿੰਦਰ ਕੌਰ ਵੇਰਕਾ ਨੇ ਕਿਹਾ ਕਿ ਹਲਕੇ ਦੇ ਵਰਕਰ ਪਾਰਟੀ ਦਾ ਫੈਸਲਾ ਮੰਨਣਗੇ ਤੇ ਮਜੀਠੀਆ ਨੂੰ ਪੂਰਬੀ ਹਲਕੇ ਤੋਂ ਜਿਤਾਉਣਗੇ ਪਰ ਆਖਰੀ ਫੈਸਲਾ ਪਾਰਟੀ ਹਾਈਕਮਾਂਡ ਦਾ ਹੋਵੇਗਾ। ਵੇਰਕਾ ਨੇ ਕਿਹਾ ਕਿ ਹਲਕੇ ਵਰਕਰਾਂ ਦੀ ਇਹ ਮੰਗ ਜਰੂਰ ਹੈ ਕਿ ਮਜੀਠੀਆ ਨੂੰ ਚੋਣ ਪੂਰਬੀ ਹਲਕੇ ਤੋਂ ਲੜਨੀ ਚਾਹੀਦੀ ਹੈ।
ਅਕਾਲੀ ਦਲ ਦੇ ਜਨਰਲ ਸਕੱਤਰ ਤੇ ਮਜੀਠਾ ਤੋਂ ਵਿਧਾਇਕ ਬਿਕਰਮ ਸਿੰਘ ਮਜੀਠੀਆ ਅੱਜ ਡਰੱਗ ਮਾਮਲੇ 'ਚ ਗ੍ਰਿਫਤਾਰੀ 'ਤੇ ਰੋਕ ਲੱਗਣ ਤੋਂ ਬਾਅਦ ਪਹਿਲੀ ਵਾਰ ਆਪਣੇ ਜੱਦੀ ਜਿਲੇ ਅੰਮ੍ਰਿਤਸਰ ਪੁੱਜੇ, ਜਿੱਥੇ ਅਕਾਲੀ ਦਲ ਦੇ ਵਰਕਰਾਂ ਨੇ ਬਿਕਰਮ ਸਿੰਘ ਮਜੀਠੀਆ ਦਾ ਗਰਮਜੋਸੀ ਨਾਲ ਸਵਾਗਤ ਕੀਤਾ। ਵਰਕਰਾਂ ਨੇ ਮਜੀਠੀਆ 'ਤੇ ਫੁੱਲਾਂ ਦੀ ਵਰਖਾ ਕੀਤੀ ਤੇ ਢੋਲ 'ਤੇ ਭੰਗੜੇ ਪਾ ਕੇ ਖੁਸ਼ੀ ਦਾ ਇਜਹਾਰ ਕੀਤਾ। ਬਿਕਰਮ ਸਿੰਘ ਮਜੀਠੀਆ ਨੇ ਅੰਮ੍ਰਿਤਸਰ ਪੁੱਜਣ 'ਤੇ ਗੱਲਬਾਤ ਕਰਦਿਆਂ ਪੰਜਾਬ ਦੀ ਕਾਂਗਰਸ ਸਰਕਾਰ ਤੇ ਖਾਸਕਾਰ ਡੀਜੀਪੀ ਰਹੇ ਸਿਧਾਰਥ ਚਟੋਪਾਧਿਆਏ 'ਤੇ ਦੋਸ਼ ਲਾਏ ਕਿ ਉਨਾਂ ਨੂੰ ਇਸ ਮਾਮਲੇ 'ਚ ਨਾਜਾਇਜ ਫਸਾਇਆ ਗਿਆ ਪਰ ਮਾਣਯੋਗ ਹਾਈਕੋਰਟ ਨੇ ਸੱਚ ਤੇ ਝੂਠ ਦਾ ਨਿਤਾਰਾ ਕਰਦਿਆਂ ਉਨਾਂ ਨੂੰ ਰਾਹਤ ਦਿੱਤੀ।
ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਗੱਠਜੋੜ 'ਚ ਭਾਜਪਾ ਵੱਡੇ ਭਰਾ ਦੀ ਭੂਮਿਕਾ ਨਿਭਾਏਗੀ : ਹਰਜੀਤ ਗਰੇਵਾਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490