ਅੰਮ੍ਰਿਤਸਰ: ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਲੋਕ ਸਭਾ ਉਮੀਦਵਾਰ ਭਗਵੰਤ ਮਾਨ ਨੇ ਕਿਹਾ ਕਿ ਅਕਾਲੀ ਦਲ ਨੇ ਸੰਗਰੂਰ ਤੋਂ ਜ਼ਬਰਦਸਤੀ ਪਰਮਿੰਦਰ ਢੀਂਡਸਾ ਨੂੰ ਟਿਕਟ ਦਿੱਤੀ ਜਦਕਿ ਢੀਂਡਸਾ ਪਰਿਵਾਰ ਟਿਕਟ ਹੀ ਨਹੀਂ ਮੰਗ ਰਿਹਾ ਸੀ, ਫਿਰ ਵੀ ਟਿਕਟ ਦੇ ਦਿੱਤੀ। ਉਨ੍ਹਾਂ ਕਿਹਾ ਕਿ ਜੇ ਅਕਾਲੀ ਦਲ ਕਿਸੇ ਵਲੰਟੀਅਰ ਨੂੰ ਟਿਕਟ ਦੇ ਦਿੰਦਾ ਤਾਂ ਚੰਗਾ ਹੁੰਦਾ। ਇਨ੍ਹਾਂ ਕਾਂਗਰਸ ਤੇ ਅਕਾਲੀ ਦਲ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਬਾਦਲ ਜਾਂਦੇ-ਜਾਂਦੇ ਕੈਪਟਨ ਦੇ ਕੇਸ ਵੀ ਖਤਮ ਕਰਵਾ ਗਏ ਸਨ, ਇਨ੍ਹਾਂ ਨੇ ਵੀ ਕੁਝ ਪੇਅ ਕਰਨਾ ਹੋਣਾ।
ਮਾਨ ਨੇ ਕਿਹਾ ਕਿ ਆਪ ਦੇ ਬਾਕੀ ਤਿੰਨ ਉਮੀਦਵਾਰਾਂ ਦੇ ਨਾਂ ਦਾ ਐਲਾਨ ਵੀ ਅੱਜ-ਕੱਲ੍ਹ ਵਿੱਚ ਕਰ ਦਿੱਤਾ ਜਾਏਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਚੋਣਾਂ ਦੀ ਦੌੜ ਵਿੱਚੋਂ ਬਾਹਰ ਨਿਕਲ ਚੁੱਕਿਆ ਹੈ। ਉਹ ਕਾਂਗਰਸ ਦੀ ਵਾਅਦਾ ਖਿਲਾਫੀ ਖਿਲਾਫ ਲੜਨਗੇ। ਮਾਨ ਮੁਤਾਬਕ ਉਹ ਕੁੰਵਰ ਵਿਜੈ ਪ੍ਰਤਾਪ ਦੇ ਤਬਾਦਲੇ ਦੇ ਰਿਵਿਊ ਲਈ ਵੀ ਚੋਣ ਕਮਿਸ਼ਨ ਨੂੰ ਲਿਖ ਰਹੇ ਹਨ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਿੱਲੀ ਦੀਆਂ ਪ੍ਰਾਪਤੀਆਂ ਇੱਥੇ ਗਿਣਾਵੇਗੀ। ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਪੰਜਾਬ ਵਿੱਚ ਚੋਣ ਪ੍ਰਚਾਰ ਕਰਨਗੇ। ਅਪਰੈਲ ਦੇ ਅਖੀਰ ਵਿੱਚ ਦੋਵੇਂ ਲੀਡਰ ਪੰਜਾਬ ਆਉਣਗੇ ਤੇ 10 ਮਈ ਨੂੰ ਦਿੱਲੀ ਦੀਆਂ ਚੋਣਾਂ ਤੋਂ ਬਾਅਦ ਪੰਜਾਬ ਵਿੱਚ ਹੀ ਰਹਿਣਗੇ।
ਮਾਨ ਨੇ ਦੱਸਿਆ ਕਿ ਸੰਗਰੂਰ ਦੇ ਲੋਕ ਕਹਿ ਰਹੇ ਹਨ ਕਿ ਉਨ੍ਹਾਂ ਪਹਿਲੀ ਵਾਰ ਬੋਲਣ ਵਾਲਾ ਐਮਪੀ ਵੇਖਿਆ ਹੈ। ਪਿਛਲੇ ਸਾਲਾਂ ਵਿੱਚ ਆਪਣੇ ਸਾਥੀ ਰਹੇ ਖਹਿਰਾ 'ਤੇ ਵਾਰ ਕਰਦਿਆਂ ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਖਹਿਰਾ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਲੋਕ ਕਹਿ ਰਹੇ ਹਨ ਕਿ ਤੁਸੀਂ ਬਠਿੰਡਾ ਹਰਸਿਮਰਤ ਨੂੰ ਜਿਤਾਉਣ ਆਏ ਹੋ। ਖਹਿਰਾ ਬਠਿੰਡਾ ਸਮਝੌਤੇ ਤਹਿਤ ਗਏ ਹਨ।
ਅਕਾਲੀ ਦਲ ਨੇ ਢੀਂਡਸਾ ਨੂੰ ਜ਼ਬਰਦਸਤੀ ਟਿਕਟ ਦਿੱਤੀ: ਭਗਵੰਤ ਮਾਨ
ਏਬੀਪੀ ਸਾਂਝਾ
Updated at:
10 Apr 2019 04:45 PM (IST)
ਮਾਨ ਨੇ ਕਿਹਾ ਕਿ ਅਕਾਲੀ ਦਲ ਨੇ ਸੰਗਰੂਰ ਤੋਂ ਜ਼ਬਰਦਸਤੀ ਪਰਮਿੰਦਰ ਢੀਂਡਸਾ ਨੂੰ ਟਿਕਟ ਦਿੱਤੀ ਜਦਕਿ ਢੀਂਡਸਾ ਪਰਿਵਾਰ ਟਿਕਟ ਹੀ ਨਹੀਂ ਮੰਗ ਰਿਹਾ ਸੀ, ਫਿਰ ਵੀ ਟਿਕਟ ਦੇ ਦਿੱਤੀ। ਉਨ੍ਹਾਂ ਕਿਹਾ ਕਿ ਜੇ ਅਕਾਲੀ ਦਲ ਕਿਸੇ ਵਲੰਟੀਅਰ ਨੂੰ ਟਿਕਟ ਦੇ ਦਿੰਦਾ ਤਾਂ ਚੰਗਾ ਹੁੰਦਾ।
- - - - - - - - - Advertisement - - - - - - - - -